ਚੰਡੀਗੜ੍ਹ: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਨੈਟਵਰਕ ਰਾਹੀਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਡ੍ਰੋਨ ਦੀ ਵਰਤੋਂ ਕਰਦਿਆਂ ਇੱਕ ਮੋਡਿਊਲ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਪਾਕਿਸਤਾਨ ਅਧਾਰਤ ਤਸਕਰਾਂ ਸਮੇਤ ਖਾਲਿਸਤਾਨੀ ਸਰਗਰਮੀਆਂ ਨਾਲ ਸਬੰਧ ਹਨ।
ਮੁਲਜ਼ਮਾਂ ਦੀ ਪਛਾਣ ਲਖਬੀਰ ਸਿੰਘ ਉਰਫ ਲੱਖਾ ਅਤੇ ਬਚਿੱਤਰ ਸਿੰਘ ਵਜੋਂ ਹੋਈ ਹੈ। ਅੰਮ੍ਰਿਤਸਰ (ਦਿਹਾਤੀ) ਪੁਲਿਸ ਨੇ ਕੁਝ ਲੀਡਾਂ ਰਾਹੀਂ ਗ੍ਰਿਫਤਾਰ ਕੀਤਾ, ਜਿਸ ਤੋਂ ਬਾਅਦ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ। ਪੁੱਛਗਿੱਛ ਮਗਰੋਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਚਾਰ ਨਸ਼ਾ ਤਸਕਰਾਂ ਸਮੇਤ ਉਨ੍ਹਾਂ ਦੇ ਸਾਥੀਆਂ ਦਾ ਪਤਾ ਲਗਾਇਆ ਜਾ ਸਕੇਗਾ।
ਡੀਜੀਪੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਇੱਕ ਪੂਰਨ ਸਮਰਥਕ ਸਟੈਂਡ ਵਾਲਾ ਕਵਾਡਕੌਪਟਰ ਡ੍ਰੋਨ ਤੇ ਇੱਕ SkyDroid T10 2.4GHz 10CH FHSS ਟ੍ਰਾਂਸਮੀਟਰ, ਮਿਨੀ ਰਿਸੀਵਰ ਤੇ ਕੈਮਰਾ ਸਹਾਇਤਾ, ਇੱਕ .32 ਬੋਰ ਦੀ ਰਿਵਾਲਵਰ ਤੇ 1 ਸਕਾਰਪੀਓ ਕਾਰ ਐਚਆਰ -35 ਐਮ ਸਮੇਤ ਕਾਬੂ ਕੀਤਾ ਗਿਆ ਹੈ। ਇਸ ਦੇ ਨਾਲ ਨਾਲ ਕੁਝ ਜ਼ਿੰਦਾ ਕਰਤੂਸ ਤੇ ਡਰੱਗਜ਼ ਵੀ ਬਰਾਮਦ ਕੀਤੇ ਹਨ।
ਡੀਜੀਪੀ ਦੇ ਮੁਤਾਬਕ ਹੁਣ ਤੱਕ ਦੀਆਂ ਜਾਂਚ ਤੋਂ ਪਤਾ ਚੱਲਦਾ ਹੈ ਕਿ ਲਖਬੀਰ ਸਿੰਘ ਨੇ ਵਿਦੇਸ਼ੀ ਤਸਕਰਾਂ ਅਤੇ ਇਕਾਈਆਂ ਨਾਲ ਇੱਕ ਵੱਡਾ ਸੰਚਾਰ ਨੈੱਟਵਰਕ ਸਥਾਪਤ ਕੀਤਾ ਸੀ ਅਤੇ ਉਹ ਪਾਕਿਸਤਾਨ ਦੇ ਇੱਕ ਤਸਕਰ ਚਿਸ਼ਤੀ ਨਾਲ ਸੰਪਰਕ ਵਿੱਚ ਰਿਹਾ ਸੀ। ਚਿਸ਼ਤੀ ਪਾਕਿਸਤਾਨ ਅਧਾਰਤ ਖਾਲਿਸਤਾਨੀਆਂ ਨਾਲ ਵੀ ਸੰਪਰਕ ਵਿੱਚ ਹੈ ਅਤੇ ਪਿਛਲੇ ਸਮੇਂ ਵਿੱਚ ਪਾਕਿਸਤਾਨ ਤੋਂ ਭਾਰਤ ਵਿੱਚ ਸਰਹੱਦ ਪਾਰ ਦੀਆਂ ਮਹੱਤਵਪੂਰਨ ਖੇਪਾਂ ਦੀ ਸਮੱਗਲਿੰਗ ਲਈ ਜ਼ਿੰਮੇਵਾਰ ਰਿਹਾ ਹੈ।