ਪੰਜਾਬ

punjab

ETV Bharat / city

ਪੰਜਾਬ ਪੁਲਿਸ ਦੀ ਜਾਂਬਾਜ਼ ਮੁਹਿੰਮ...'ਮੈਂ ਭੀ ਹਰਜੀਤ ਸਿੰਘ' - #MainBhiPunjabPolice

ਡੀਜੀਪੀ ਦਿਨਕਰ ਗੁਪਤਾ ਦੀ ਅਗਵਾਈ ਵਿੱਚ ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਬਹਾਦਰ ਹਰਜੀਤ ਸਿੰਘ ਦੇ ਨਾਂਅ ਦਾ ਬੈਜ ਲਾਇਆ ਤੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ। ਪੁਲਿਸ ਵੱਲੋਂ ਇਹ ਮੁਹਿੰਮ ਸਵੇਰੇ 10 ਵਜੇ ਸ਼ੁਰੂ ਕੀਤੀ ਗਈ।

ਪੰਜਾਬ ਪੁਲਿਸ ਨੇ #mainbhiHarjeetSingh ਮੁਹਿੰਮ ਕੀਤੀ ਸ਼ੁਰੂ
ਪੰਜਾਬ ਪੁਲਿਸ ਨੇ #mainbhiHarjeetSingh ਮੁਹਿੰਮ ਕੀਤੀ ਸ਼ੁਰੂ

By

Published : Apr 27, 2020, 12:29 PM IST

ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਸੋਮਵਾਰ ਨੂੰ ਏਐਸਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ ਗਿਆ। ਏਐਸਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਨ ਲਈ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਇੱਕ ਮੁਹਿੰਮ #mainbhiHarjeetSingh ਸ਼ੁਰੂ ਕੀਤੀ ਹੈ। ਦੱਸਣਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਕੁਝ ਨਿਹੰਗਾਂ ਵੱਲੋਂ ਮੁਲਾਜ਼ਮ ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ ਗਿਆ ਸੀ। ਡੀਜੀਪੀ ਦਿਨਕਰ ਗੁਪਤਾ ਦੀ ਅਗਵਾਈ ਵਿੱਚ ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਹਰਜੀਤ ਸਿੰਘ ਦੇ ਨਾਂਅ ਦਾ ਬੈਜ ਲਾਇਆ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ।

ਪੰਜਾਬ ਪੁਲਿਸ ਨੇ #mainbhiHarjeetSingh ਮੁਹਿੰਮ ਕੀਤੀ ਸ਼ੁਰੂ

ਪੁਲਿਸ ਵੱਲੋਂ ਇਹ ਮੁਹਿੰਮ ਸਵੇਰੇ 10 ਵਜੇ ਸ਼ੁਰੂ ਕੀਤੀ ਗਈ। ਇੱਕ ਪ੍ਰੈਸ ਬਿਆਨ ਵਿੱਚ, ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਨਕਰ ਗੁਪਤਾ ਨੇ “ਏਕਤਾ ਦੀ ਪਹਿਲ” ਵਿੱਚ ਹਿੱਸਾ ਲੈਣ ਲਈ ਚੁੱਕੇ ਕਦਮਾਂ ਬਾਰੇ ਦੱਸਿਆ।

ਇਸ ਤਰ੍ਹਾਂ ਹੈ।

“1. ਕਿਰਪਾ ਕਰਕੇ ਆਪਣੀ ਨਾਂਅ ਦੀ ਪਲੇਟ 'ਤੇ ਹਰਜੀਤ ਦਾ ਨਾਂਅ ਲਿਖੋ ਜਾਂ ਇਸ ਨੂੰ ਕਿਸੇ ਹੋਰ ਨਵੀਨਤਾਕਾਰੀ ਢੰਗ ਨਾਲ "#MainBhiHarjeetSingh" ਅਤੇ "#MainBhiPunjabPolice" ਲਿਖੋ ਤੇ ਇੱਕ ਤਸਵੀਰ ਜਾਂ ਇੱਕ ਵੀਡੀਓ ਪੋਸਟ ਰਾਹੀਂ ਇਸ ਨੂੰ ਆਪਣੇ ਫੇਸਬੁੱਕ ਪੇਜ/ਟਵਿੱਟਰ ਅਕਾਉਂਟ/ਇੰਸਟਾਗ੍ਰਾਮ ਪੇਜ 'ਤੇ ਹੈਸ਼ਟੈਗ ਨਾਲ ਅਪਲੋਡ ਕਰੋ। ਇਸ ਤੋਂ ਇਲਾਵਾ ਪੰਜਾਬ ਪੁਲਿਸ ਅਤੇ PGI ਨੂੰ ਵੀ ਟੈਗ ਕਰੋ।

2. ਕਿਰਪਾ ਕਰਕੇ ਆਪਣੇ ਸਾਰੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀ ਨੂੰ ਵੀ ਅਜਿਹਾ ਕਰਨ ਲਈ ਕਹੋ।

3. ਕ੍ਰਿਪਾ ਕਰਕੇ ਆਪਣੀਆਂ ਤਸਵੀਰਾਂ / ਵੀਡਿਓ ਨੂੰ ਸਾਰੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਵੀ ਵਟਸਐਪ ਕਰੋ ਤਾਂ ਜੋ ਉਹ ਵੀ #MainBhiHarjeetSingh ਦੇ ਸਮਰਥਨ ਵਿੱਚ ਤੁਹਾਡੀਆਂ ਅਤੇ ਉਨ੍ਹਾਂ ਦੀਆਂ ਤਸਵੀਰਾਂ ਅੱਗੇ ਭੇਜ ਸਕਣ। ”

ਗੁਪਤਾ ਨੇ ਮੁਹਿੰਮ ਦੇ ਸਮਰਥਨ ਵਿੱਚ ਇੱਕ ਪੱਤਰ ਵੀ ਲਿਖਿਆ:

“ਐਸਆਈ ਹਰਜੀਤ ਸਿੰਘ ਕੋਵਿਡ-19 ਵਿਰੁੱਧ ਦੇਸ਼ ਦੀ ਲੜਾਈ ਦੇ ਪ੍ਰਤੀਕ ਵਜੋਂ ਸਾਹਮਣੇ ਆਇਆ ਹੈ। ਲੜਾਈ ਦੀ ਅਗਵਾਈ ਪੁਲਿਸ ਕਰਮਚਾਰੀਆਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੁਆਰਾ ਫਰੰਟ ਲਾਈਨ 'ਤੇ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਬਦਕਿਸਮਤੀ ਨਾਲ ਦੇਸ਼ ਭਰ ਵਿੱਚ ਕਈ ਥਾਵਾਂ 'ਤੇ ਲੋਕਾਂ ਵੱਲੋਂ ਹਮਲੇ ਦਾ ਸਾਹਮਣਾ ਕਰਨਾ ਪਿਆ।

ਹਰਜੀਤ ਦੇ ਹੱਥ ਵੱਢਣ ਦੀ ਮੰਦਭਾਗੀ ਘਟਨਾ ਤੋਂ ਬਾਅਦ, ਸਾਰੇ ਫਰੰਟ ਲਾਈਨ ਯੋਧੇ ਇਕਜੁੱਟਤਾ ਅਤੇ ਇੱਕ ਦੂਜੇ ਦੇ ਸਮਰਥਨ ਦੇ ਪ੍ਰਦਰਸ਼ਨ ਵਿੱਚ ਇਕਮੁੱਠ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇੱਕ ਸਪਸ਼ਟ ਸੰਦੇਸ਼ ਦੇਣ ਲਈ ਕਿ ਦੇਸ਼ ਦੇ ਰਖਵਾਲਿਆਂ ਤੇ ਡਾਕਟਰ 'ਤੇ ਹਮਲਾ ਨਾ ਕਰੋ।

ਜ਼ਿਕਰ ਕਰ ਦਈਏ ਕਿ ਪਿਛਲੇ ਦਿਨੀਂ ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮਾਂ 'ਤੇ ਨਿਹੰਗ ਸਿੰਘਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਜਿਸ ਦੌਰਾਨ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀ।

ABOUT THE AUTHOR

...view details