ਪੰਜਾਬ

punjab

ETV Bharat / city

ਪੁਲਿਸ ਨੇ ਵੱਡੀ ਗਿਣਤੀ 'ਚ ਨਸ਼ੇ ਦਾ ਕੰਮ ਕਰਨ ਵਾਲੇ ਪਿਓ-ਪੁੱਤ ਨੂੰ ਕੀਤਾ ਗ੍ਰਿਫ਼ਤਾਰ - ਪਿਓ-ਪੁੱਤ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਡੀ ਗ਼ੈਰ-ਕਾਨੂੰਨੀ pharma-opioids ਇਕਾਈ ਨੂੰ ਕਥਿਤ ਰੂਪ ਨਾਲ ਚਲਾ ਰਹੇ ਹਨ।

ਫ਼ੋਟੋ
ਫ਼ੋਟੋ

By

Published : Aug 28, 2020, 4:45 PM IST

Updated : Aug 28, 2020, 5:36 PM IST

ਚੰਡੀਗੜ੍ਹ: ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਦੇਸ਼ ਦੀ ਸਭ ਤੋਂ ਵੱਡੀ ਗ਼ੈਰ-ਕਾਨੂੰਨੀ pharma-opioids ਇਕਾਈ ਨੂੰ ਕਥਿਤ ਰੂਪ ਨਾਲ ਚਲਾ ਰਹੇ ਹਨ। ਇਨ੍ਹਾਂ ਦੋਹਾਂ ਪਿਓ-ਪੁੱਤਾਂ ਦੀ ਸ਼ਨਾਖ਼ਤ ਕ੍ਰਿਸ਼ਣ ਅਰੋੜਾ ਤੇ ਗੌਰਵ ਅਰੋੜਾ ਵਜੋਂ ਹੋਈ ਹੈ।

ਇਸ ਸਬੰਧੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਰਾਹੀਂ ਕਿਹਾ ਕਿ ਭਾਰਤ ਦੇ ਸਭ ਤੋਂ ਵੱਡੇ ਨਿਰਮਾਤਾ ਅਤੇ ਗ਼ੈਰ-ਕਾਨੂੰਨੀ ਦਵਾਈਆਂ ਦੇ ਸਪਲਾਇਰ, ਨਿਊਟੇਕ ਹੈਲਥਕੇਅਰ, ਨਰੇਲਾ (ਦਿੱਲੀ) ਦੇ ਮਾਲਕ ਕ੍ਰਿਸ਼ਨ ਅਰੋੜਾ @ਕਲੋਵਿਡੋਲ ਬਾਦਸ਼ਾਹ ਅਤੇ ਗੌਰਵ ਅਰੋੜਾ ਦੇ ਪਿਤਾ ਅਤੇ ਪੁੱਤਰ ਦੀ ਗ੍ਰਿਫ਼ਤਾਰੀ ਦਾ ਐਲਾਨ ਕਰਦਿਆਂ ਖੁਸ਼ੀ ਹੋਈ।

ਉਨ੍ਹਾਂ ਅੱਗੇ ਕਿਹਾ, “ਅਸੀਂ ਨਸ਼ਿਆਂ ਖ਼ਿਲਾਫ਼ ਆਪਣੀ ਨਿਰੰਤਰ ਲੜਾਈ ਜਾਰੀ ਰੱਖਾਂਗੇ।

ਗੁਪਤਾ ਨੇ ਦੱਸਿਆ ਕਿ ਦੋਵੇਂ ਵਿਅਕਤੀ ਨਸ਼ੀਲੇ ਪਦਾਰਥਾਂ ਦੇ 60-70 ਫ਼ੀਸਦੀ ਤੱਕ ਦੇ ਨਾਜਾਇਜ਼ ਕਾਰੋਬਾਰ ਕਰ ਰਹੇ ਸਨ ਤੇ ਮਥੁਰਾ ਗੈਂਗ ਅਤੇ ਆਗਰਾ ਗੈਂਗ ਸਮੇਤ ਵੱਖ-ਵੱਖ ਨਸ਼ਾ ਸਪਲਾਈ ਕਰਨ ਵਾਲੇ ਗੈਂਗਾਂ ਰਾਹੀਂ 17 ਰਾਜਾਂ ਵਿੱਚ ਹਰ ਮਹੀਨੇ ਲਗਭਗ 18 ਤੋਂ 20 ਕਰੋੜ ਰੁਪਏ ਦੀ ਫਾਰਮਾ ਡਰੱਗਜ਼ ਭੇਜਦੇ ਸਨ। ਇਸ ਤੋਂ ਪਹਿਲਾਂ ਜੁਲਾਈ ਵਿੱਚ ਸੂਬਾ ਪੁਲਿਸ ਨੇ ਮਥੁਰਾ ਗੈਂਗ ਨੂੰ ਗ੍ਰਿਫ਼ਤਾਰ ਕੀਤਾ ਸੀ।

Last Updated : Aug 28, 2020, 5:36 PM IST

ABOUT THE AUTHOR

...view details