ਪੰਜਾਬ

punjab

ETV Bharat / city

ਪੰਜਾਬ 'ਚ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਹੀ ਮਿਲੇਗਾ ਪੈਟਰੋਲ, ਜਾਣੋ ਕਿਉਂ - ਲੁਧਿਆਣਾ

ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ।ਜਿਸਦੇ ਤਹਿਤ ਹੀ ਪੰਜਾਬ ਦੇ ਡੀਲਰ 22 ਨਵੰਬਰ ਨੂੰ ਪੈਟਰੋਲ ਪੰਪ ਪੂਰਨ ਤੌਰ ਤੇ ਬੰਦ ਕਰਨਗੇ।

ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਕੰਮ ਕਰਨ ਦਾ ਕੀਤਾ ਫ਼ੈਸਲਾ
ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਕੰਮ ਕਰਨ ਦਾ ਕੀਤਾ ਫ਼ੈਸਲਾ

By

Published : Oct 24, 2021, 4:51 PM IST

Updated : Oct 24, 2021, 5:45 PM IST

ਚੰਡੀਗੜ੍ਹ:ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ।ਜਿਸਦੇ ਤਹਿਤ ਹੀ ਪੰਜਾਬ ਦੇ ਡੀਲਰ 22 ਨਵੰਬਰ ਨੂੰ ਪੈਟਰੋਲ ਪੰਪ ਪੂਰਨ ਤੌਰ ਤੇ ਬੰਦ ਕਰਨਗੇ।

ਦੱਸ ਦੇਈਏ ਕਿ ਸਮੂਹਿਕ ਤੌਰ 'ਤੇ ਪੰਜਾਬ ਸਰਕਾਰ, ਤੇਲ ਮਾਰਕੀਟਿੰਗ ਕੰਪਨੀਆਂ ਅਤੇ ਐਮਓਪੀਐਨਜੀ ਨੂੰ ਨੋਟਿਸ ਦੇਣ ਦਾ ਫ਼ੈਸਲਾ ਕੀਤਾ ਗਿਆਸੀ ਕਿ ਖ਼ਰਚਿਆਂ ਨੂੰ ਘਟਾਉਣ ਲਈ 7 ਨਵੰਬਰ ਤੋਂ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਦੇ ਘੰਟੇ ਸੀਮਤ ਕਰੋ।

ਡੀਲਰਾਂ ਨੂੰ ਅੱਜ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪੰਜਾਬ ਵਿੱਚ ਐਮਐਸ ਅਤੇ ਐਚਐਸਡੀ 'ਤੇ ਜ਼ਿਆਦਾ ਵੈਟ, ਡੀਲਰ ਮਾਰਜਿਨ ਵਿੱਚ ਸੋਧ ਨਾ ਕਰਨ, ਓਐਮਸੀ ਡੀਲਰਾਂ 'ਤੇ ਆਪਣੇ ਖ਼ਰਚਿਆਂ ਦਾ ਬੋਝ ਪਾ ਰਹੀ ਹੈ ਅਤੇ ਸਪਲਾਈ ਬੰਦ ਕਰਨ ਵਰਗੇ ਉਪਾਵਾਂ ਰਾਹੀਂ ਡੀਲਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।

ਪਿਛਲੇ ਸਮੇਂ ਤੋਂ ਪੈਟਰੋਲ ਡੀਜਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇਨ੍ਹਾਂ ਵਧ ਰਹੀਆਂ ਕੀਮਤਾਂ ਤੋਂ ਜਿੱਥੇ ਆਮ ਲੋਕ ਪ੍ਰੇਸ਼ਾਨ ਹਨ, ਇਸਦੇ ਨਾਲ ਹੀ ਨਿੱਤ ਵਧ ਰਹੀਆਂ ਇਨ੍ਹਾਂ ਕੀਮਤਾਂ ਨੇ ਪੈਟਰੋਲ ਪੰਪ ਡੀਲਰਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ। ਤੇਲ ਦੀਆਂ ਕੀਮਤਾਂ ਵਧਣ ਨਾਲ ਤੇਲ ਨੂੰ ਪੰਪ ਤੱਕ ਲਿਆਉਣ ਦਾ ਖ਼ਰਚ ਅਤੇ ਕਈ ਹੋਰ ਇਨਪੁਟ ਲਾਗਤਾਂ ਵੀ ਵਧ ਗਈਆਂ ਹਨ, ਜਿਸ ਤੋਂ ਪੈਟਰੋਲ ਪੰਪ ਡੀਲਰਾਂ ਚਿੰਤਤ ਹਨ।

ਜਿਕਰਯੋਗ ਹੈ ਕਿ ਲੁਧਿਆਣਾ ਵਿੱਚ ਪੰਜਾਬ ਪੈਟਰੋਲ ਪੰਪ ਦੇ ਡੀਲਰਾਂ ਦੀ ਮੀਟਿੰਗ ਹੋਈ ਸੀ। ਜਿਸ ਵਿੱਚ ਕਿ ਉਨ੍ਹਾਂ 7 ਨਵੰਬਰ ਤੋਂ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਕੰਮ ਕਰਨ ਦਾ ਫ਼ੈਸਲਾ ਕੀਤਾ ਗਿਆ।

ਪੈਟਰੋਲ ਪੰਪ ਡੀਲਰਜ਼ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਦੇ ਖ਼ਰਚ ਘਟਣਗੇ ਕਿਉਂਕਿ 24 ਘੰਟੇ ਪੈਟਰੋਲ ਪੰਪ ਖੋਲ੍ਹਣ ਨਾਲ ਉਨ੍ਹਾਂ ਦੇ ਖ਼ਰਚੇ ਵੱਧ ਹਨ।

ਦੱਸ ਦੇਈਏ ਕਿ ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਇਸ ਫ਼ੈਸਲੇ ਨਾਲ ਪੰਜਾਬ ਦੇ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ:ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਤੋਂ ਕਿਸਾਨ ਪਰੇਸ਼ਾਨ, ਸਰਕਾਰ ਨੂੰ ਪਾਈਆਂ ਲਾਹਨਤਾਂ

Last Updated : Oct 24, 2021, 5:45 PM IST

ABOUT THE AUTHOR

...view details