ਪੰਜਾਬ

punjab

ETV Bharat / city

ਪੰਜਾਬ ਨਗਰ ਕੌਂਸਲ ਚੋਣਾਂ, ਆਮ ਆਦਮੀ ਪਾਰਟੀ ਨੇ ਐਲਾਨੇ ਉਮੀਦਵਾਰ - ਪੱਟੀ ਮਿਊਂਸਪਲ ਕੌਂਸਲ

ਪੰਜਾਬ ਵਿੱਚ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ 10 ਸ਼ਹਿਰਾਂ ਵਾਸਤੇ 129 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਨਗਰ ਕੌਂਸਲ ਚੋਣਾਂ, ਆਪ ਨੇ ਐਲਾਨੇ ਉਮੀਦਵਾਰ
ਪੰਜਾਬ ਨਗਰ ਕੌਂਸਲ ਚੋਣਾਂ, ਆਪ ਨੇ ਐਲਾਨੇ ਉਮੀਦਵਾਰ

By

Published : Jan 17, 2021, 10:56 PM IST

ਚੰਡੀਗੜ੍ਹ: ਪੰਜਾਬ ਵਿੱਚ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ 10 ਸ਼ਹਿਰਾਂ ਵਾਸਤੇ 129 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਅਜਨਾਲਾ ਨਗਰ ਪੰਚਾਇਤ ਦੇ 15 ਵਾਰਡਾਂ ਤੋਂ, ਦਸੂਹਾ ਮਿਊਂਸੀਪਲ ਕੌਂਸਲ ਲਈ 12 ਵਾਰਡਾਂ ਤੋਂ, ਖੰਨਾ ਮਿਊਂਸੀਪਲ ਕੌਂਸਲ ਲਈ 16 ਵਾਰਡਾਂ ਤੋਂ, ਕੋਠਾ ਗੁਰੂ ਨਗਰ ਪੰਚਾਇਤ ਲਈ 11 ਵਾਰਡਾਂ ਤੋਂ, ਕੁਰਾਲੀ ਮਿਊਂਸੀਪਲ ਕੌਂਸਲ ਲਈ 6 ਵਾਰਡਾਂ ਤੋਂ, ਲਾਲੜੂ ਮਿਊਂਸੀਪਲ ਕੌਂਸਲ ਲਈ 14 ਵਾਰਡਾਂ ਤੋਂ, ਪਾਤੜਾਂ ਮਿਊਂਸੀਪਲ ਕੌਂਸਲ ਲਈ 11 ਵਾਰਡਾਂ ਤੋਂ, ਪੱਟੀ ਮਿਊਂਸੀਪਲ ਕੌਂਸਲ ਲਈ 19 ਵਾਰਡਾਂ ਤੋਂ, ਸਮਾਣਾ ਮਿਊਂਸੀਪਲ ਕੌਂਸਲ ਲਈ 20 ਵਾਰਡਾਂ ਅਤੇ ਸ੍ਰੀ ਹਰਗੋਬਿੰਦਪੁਰ ਮਿਊਂਸੀਪਲ ਕੌਂਸਲ ਲਈ 5 ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ।

ਭਗਵੰਤ ਮਾਨ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰਕੇ ਉਭਰੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਚੋਣਾਂ ਦੇ ਵਿੱਚ ਇਮਾਨਦਾਰ ਅਤੇ ਮਿਹਨਤੀ ਉਮੀਦਵਾਰਾਂ ਨੂੰ ਜਿਤਾਉਣ।

ABOUT THE AUTHOR

...view details