ਪੰਜਾਬ

punjab

ETV Bharat / city

ਮੰਤਰੀ ਸਾਹਿਬ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰ ਰਹੇ ਪਰ ਪ੍ਰਸ਼ਾਸਨ ਨੇ ਨਹੀਂ ਲਈ ਅਜੇ ਤੱਕ ਸਾਰ... - ਹੜ੍ਹ ਪ੍ਰਭਾਵਿਤ ਖੇਤਰ

ਪੰਜਾਬ ਦੇ ਵਿੱਚ ਹੜ੍ਹ ਕਾਰਨ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਦਾ ਭਾਰੀ ਨੁਕਸਾਨ ਹੋਇਆ। ਪੰਜਾਬ ਦੇ ਦੋ ਕੈਬਿਨੇਟ ਮੰਤਰੀਆਂ ਨੇ ਰੂਪਨਗਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ।

ਰੋਪੜ

By

Published : Aug 25, 2019, 3:29 PM IST

ਰੋਪੜ: ਹੜ੍ਹ ਕਾਰਨ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਵੱਲੋਂ ਦੋ ਕੈਬਿਨੇਟ ਮੰਤਰੀਆਂ ਨੂੰ ਰੂਪਨਗਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਭੇਜਿਆ ਗਿਆ ਸੀ।

ਵੀਡੀਓ

ਕੈਬਿਨੇਟ ਮੰਤਰੀਆਂ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰੇ ਕਰ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਜਾ ਰਹੀਆਂ ਹਨ ਪਰ ਗਰਾਊਂਡ ਜ਼ੀਰੋ ਤੇ ਈਟੀਵੀ ਭਾਰਤ ਦੀ ਇਸ ਖ਼ਬਰ ਦੇ ਵਿੱਚ ਇਹ ਪਤਾ ਲੱਗ ਰਿਹਾ ਹੈ ਕਿ ਪੀੜਤ ਲੋਕਾਂ ਨੂੰ ਕਈ ਦਿਨ ਨਿਕਲਣ ਜਾਣ ਤੋਂ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਮਦਦ ਨਹੀਂ ਮਿਲ ਰਹੀ ਹੈ।

ਪਿੰਡ ਫੂਲ ਖੁਰਦ ਦੀ ਪੀੜਤ ਮਹਿਲਾ ਦੇ ਨਾਲ ਜਦੋਂ ਉਟੀਵੀ ਭਾਰਤ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਮਕਾਨ ਆਪਸ ਵਿੱਚ ਇਕੱਠੇ ਹਨ। ਹੜ੍ਹਾਂ ਦੇ ਕਾਰਨ ਉਨ੍ਹਾਂ ਦੇ ਘਰ ਦਾ ਸਾਰਾ ਸਾਮਾਨ ਹਰ ਚੀਜ਼ ਬਰਬਾਦ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੰਤਰੀ ਸਾਹਿਬ ਅੱਜ ਦੌਰਾ ਕਰ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਅਜੇ ਤੱਕ ਸਾਰ ਨਹੀਂ ਲਈ ਗਈ।

ਇਹ ਵੀ ਪੜੋ: CM ਨੇ ਕੇਂਦਰ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਸੂਬਿਆਂ ਦੀ ਸੂਚੀ 'ਚ ਪੰਜਾਬ ਨੂੰ ਸ਼ਾਮਲ ਕਰਨ ਦੀ ਕੀਤੀ ਮੰਗ

ਇਸ ਪਿੰਡ ਦੇ ਪੀੜਤ ਲੋਕਾਂ ਮੁਤਾਬਕ ਸਿਰਫ਼ ਵੱਖ-ਵੱਖ ਪਿੰਡਾਂ ਦੇ ਅਤੇ ਐੱਨਜੀਓ ਵਾਲੇ ਲੋਕ ਹੀ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ। ਪਿੰਡ ਫੂਲ ਖੁਰਦ ਦੇ ਵਿੱਚ ਹੜ੍ਹਾਂ ਦੇ ਨਾਲ ਕਾਫੀ ਵੱਡੀ ਤਬਾਹੀ ਹੋਈ, ਤਕਰੀਬਨ ਹਰ ਪਿੰਡ ਵਾਸੀ ਹੜ੍ਹ ਦੇ ਨੁਕਸਾਨ ਕਾਰਨ ਬਹੁਤ ਦੁਖੀ ਹੈ। ਹੁਣ ਦੇਖਣਾ ਹੋਵੇਗਾ ਕਿ ਸੂਬਾ ਸਰਕਾਰ ਕਦੋਂ ਇਨ੍ਹਾਂ ਪ੍ਰਭਾਵਿਤ ਲੋਕਾਂ ਦੀ ਬਾਂਹ ਫੜੇਗੀ ਤੇ ਇਨ੍ਹਾਂ ਨੂੰ ਰਾਹਤ ਦੇਵੇਗੀ।

ABOUT THE AUTHOR

...view details