ਚੰਡੀਗੜ੍ਹ: ਪੰਜਾਬ ਭਾਜਪਾ ਦੇ ਆਗੂ ਵਿਨੀਤ ਜੋਸ਼ੀ ਨੇ ਪੰਜਾਬ ਦੇ ਮੰਤਰੀਆਂ ਅਤੇ ਅਸਫਰਾਂ ਵਿੱਚ ਚੱਲ ਰਹੀ ਖਿੱਚੋਤਾਣ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗਰੀਬ, ਲਾਚਾਰ, ਜਰੂਰਤਮੰਦ ਲੋਕ, ਦਿਹਾੜੀਦਾਰ ਮਜ਼ਦੂਰ ਰੋਟੀ ਅਤੇ ਰਾਸ਼ਨ ਨਾ ਮਿਲਣ ਕਾਰਨ ਕਈ ਦਿਨਾਂ ਤੋਂ ਭੁੱਖੇ ਹਨ। ਉਹ ਸੜਕਾਂ 'ਤੇ ਆ ਕੇ ਧਰਨੇ-ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਪਾਸੇ ਕੈਬਿਨੇਟ ਮੀਟਿੰਗ ਵਿੱਚ ਇਨ੍ਹਾਂ ਗਰੀਬਾਂ ਦੀ ਆਵਾਜ਼ ਬਨਣ ਦੀ ਥਾਂ ਪੰਜਾਬ ਦੇ ਮੰਤਰੀ ਸ਼ਰਾਬ ਕਾਰੋਬਾਰ ਨੂੰ ਲੈ ਕੇ ਅਫਸਰਾਂ ਨਾਲ ਲੜ ਰਹੇ ਹਨ ਅਤੇ ਮੁੱਖ ਮੰਤਰੀ ਦੇ ਕੋਲ ਦੁਖੜਾ ਰੋ ਰਹੇ ਹਨ।
'ਪੰਜਾਬ ਦੇ ਮੰਤਰੀ ਸ਼ਰਾਬ ਕਾਰੋਬਾਰੀਆਂ ਦੀ ਅਵਾਜ਼ ਬਨਣ ਦੀ ਬਜਾਏ ਲੋਕਾਂ ਦੀ ਬਨਣ ਅਵਾਜ਼' - Punjab Minister
ਭਾਜਪਾ ਦੇ ਆਗੂ ਵਿਨੀਤ ਜੋਸ਼ੀ ਨੇ ਪੰਜਾਬ ਦੇ ਮੰਤਰੀਆਂ ਅਤੇ ਅਸਫਰਾਂ ਵਿੱਚ ਚੱਲ ਰਹੀ ਖਿੱਚੋਤਾਣ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।
ਪੰਜਾਬ ਸਰਕਾਰ ਦੇ ਮੰਤਰੀ, ਵਿਧਾਇਕ, ਸਾਂਸਦ ਅਤੇ ਅਫਸਰਾਂ 'ਚ ਕਿਸੇ ਨੂੰ ਵੀ ਪੰਜਾਬ ਦੇ ਗਰੀਬ ਜਰੂਰਤਮੰਦ ਲੋਕਾਂ ਦਾ ਦਰਦ ਨਹੀਂ ਦਿਖ ਰਿਹਾ, ਜੇਕਰ ਦਿਖਦਾ ਹੁੰਦਾ ਤਾਂ ਬੀਤੇ ਕੱਲ ਹੋਈ ਕੈਬਿਨੇਟ ਮੀਟਿੰਗ ਵਿੱਚ ਮੰਤਰੀ ਲੁਧਿਆਣਾ, ਮੋਗਾ, ਮਲੋਟ ਦੇ ਨਾਲ-ਨਾਲ ਭੋਆ ਅਤੇ ਰਾਏਕੋਟ ਅਧੀਨ ਆਉਂਦੇ ਪਿੰਡਾਂ ਵਿੱਚ ਭੁੱਖਮਰੀ ਦੇ ਨਾਲ ਹੋਈ ਖੁਦਕੁਸ਼ੀਆਂ ਨੂੰ ਮੁੱਖ ਮੰਤਰੀ ਦੇ ਸਾਹਮਣੇ ਚੁੱਕਦੇ।
ਭਾਜਪਾ ਆਗੂ ਜੋਸ਼ੀ ਨੇ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸ਼ਰਾਬ ਕਾਰੋਬਾਰੀਆਂ ਦੀ ਆਵਾਜ਼ ਬਨਣ ਦੀ ਥਾਂ ਉਨ੍ਹਾਂ ਜਰੂਰਤਮੰਦਾਂ ਦੀ ਆਵਾਜ਼ ਬਣੋ, ਜੋ ਕਿ ਕਈ ਦਿਨਾਂ ਤੋਂ ਭੁੱਖੇ ਹਨ, ਪ੍ਰਦਰਸ਼ਨ ਕਰ ਰਹੇ ਹਨ, ਪੁਲਿਸ ਦੇ ਡੰਡੇ ਖਾ ਰਹੇ ਹਨ ਅਤੇ ਭੁੱਖਮਰੀ ਦੇ ਕਾਰਨ ਖੁਦਕੁਸ਼ੀ ਕਰ ਰਹੇ ਹਨ।