ਚੰਡੀਗੜ੍ਹ:ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੋਂ ਵੱਖਰੀ ਪਾਰਟੀ ਬਣਾ 2022 ਵਿਧਾਨ ਸਭਾ ਚੋਣਾਂ 'ਚ ਉਤਰੇ ਹਨ। ਇਸੇ ਤਰ੍ਹਾਂ ਹੀ ਪਾਰਟੀ ਚੋਣਾਂ ਨੂੰ ਲੈ ਕੇ ਸਰਗਰਮ ਨਜ਼ਰ ਆ ਰਹੀ ਹੈ। ਅੱਜ ਐਤਵਾਰ ਨੂੰ ਪੰਜਾਬ ਲੋਕ ਕਾਂਗਰਸ ਨੇ ਅਹੁਦੇਦਾਰ ਦਾ ਐਲਾਨ ਕੀਤਾ, ਜਿਸ ਵਿੱਚ 5 ਮੀਤ ਪ੍ਰਧਾਨ, 17 ਜਨਰਲ ਸਕੱਤਰ ਨਿਯੁਕਤ ਕੀਤੇ ਹਨ।
ਇਹ ਨਿਯੁਕਤੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਸੰਗਠਨ ਦੇ ਜਨਰਲ ਸਕੱਤਰ ਇੰਚਾਰਜ ਕਮਲ ਸੈਣੀ ਅਨੁਸਾਰ ਅੱਜ ਇਹ ਹੁਕਮ ਜਾਰੀ ਕੀਤੇ ਗਏ ਹਨ।
ਨਿਯੁਕਤ ਕੀਤੇ ਗਏ ਪੰਜ ਮੀਤ ਪ੍ਰਧਾਨ
ਪੰਜ ਮੀਤ ਪ੍ਰਧਾਨਾਂ ਵਿੱਚ ਅਮਰੀਕ ਸਿੰਘ ਆਲੀਵਾਲ, ਪ੍ਰੇਮ ਮਿੱਤਲ, ਫਰਜ਼ਾਨਾ ਆਲਮ, ਹਰਜਿੰਦਰ ਸਿੰਘ ਠੇਕੇਦਾਰ ਅਤੇ ਸੰਜੇ ਇੰਦਰ ਸਿੰਘ ਬੰਨੀ ਚਾਹਲ ਸ਼ਾਮਲ ਹਨ।