ਪੰਜਾਬ

punjab

ETV Bharat / city

ਕੈਪਟਨ ਦਾ ਦਾਅਵਾ, ‘ਪੰਜਾਬ ਮੋਹਰੀ ਉਦਯੋਗਿਕ ਸੂਬਾ ਤੇ ਤਰਜੀਹੀ ਆਲਮੀ ਨਿਵੇਸ਼ ਟਿਕਾਣਾ ਬਣਿਆ’ - ਪੰਜਾਬ ਮੋਹਰੀ ਉਦਯੋਗਿਕ ਸੂਬਾ

ਮੁੱਖ ਮੰਤਰੀ ਨੇ ਦੱਸਿਆ ਕਿ ਕੋਵਿਡ ਸੰਕਟ ਦੇ ਕਾਰਨ ਆਰਥਿਕਤਾ ਦੀ ਰਫ਼ਤਾਰ ਵਿਚ ਮੱਠੀ ਹੋਣ ਦੇ ਬਾਵਜੂਦ ਸੂਬੇ ਨੇ ਮਈ, 2021 ਵਿਚ 2277 ਕਰੋੜ ਰੁਪਏ ਦੀ ਲਾਗਤ ਨਾਲ 267 ਨਿਵੇਸ਼ ਪ੍ਰਸਤਾਵ ਪ੍ਰਾਪਤ ਕੀਤੇ ਹਨ।

ਪੰਜਾਬ ਮੋਹਰੀ ਉਦਯੋਗਿਕ ਸੂਬਾ ਤੇ ਤਰਜੀਹੀ ਆਲਮੀ ਨਿਵੇਸ਼ ਟਿਕਾਣਾ ਬਣਿਆ
ਪੰਜਾਬ ਮੋਹਰੀ ਉਦਯੋਗਿਕ ਸੂਬਾ ਤੇ ਤਰਜੀਹੀ ਆਲਮੀ ਨਿਵੇਸ਼ ਟਿਕਾਣਾ ਬਣਿਆ

By

Published : Jul 2, 2021, 10:54 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਭਾਰਤ ਦੇ ਉਦਯੋਗਿਕ ਨਕਸ਼ੇ ਉਤੇ ਮੋਹਰੀ ਸੂਬਾ ਅਤੇ ਇਸ ਨੂੰ ਸਭ ਤੋਂ ਵੱਧ ਤਰਜੀਹੀ ਆਲਮੀ ਨਿਵੇਸ਼ ਟਿਕਾਣੇ ਵਜੋਂ ਉਭਰਨ ਦੇ ਦਰ ਉਤੇ ਆਣ ਪਹੁੰਚਿਆ ਹੈ। ਮੁੱਖ ਮੰਤਰੀ ਨੇ ਨਿਵੇਸ਼ ਪੱਖੀ ਮਾਹੌਲ ਸਿਰਜਣ ਅਤੇ ਮਈ, 2021 ਤੱਕ 86,819 ਕਰੋੜ ਦੀ ਲਾਗਤ ਵਾਲੇ 2661 ਨਿਵੇਸ਼ ਪ੍ਰਸਤਾਵਾਂ ਵਿਚ ਸੁਵਿਧਾ ਪ੍ਰਦਾਨ ਕਰਨ ਲਈ ਕੀਤੀ ਸ਼ਾਨਦਾਰ ਪ੍ਰਗਤੀ ਦੀ ਸ਼ਲਾਘਾ ਕੀਤੀ ਜਿਸ ਨਾਲ ਰੋਜ਼ਗਾਰ ਦੇ 323,260 ਮੌਕੇ ਸਿਰਜੇ ਜਾਣਗੇ।

ਇਹ ਵੀ ਪੜੋ: Delta Plus Variant ਦੀ ਪੁਸ਼ਟੀ ਲਈ ਪੰਜਾਬ ’ਚ ਨਹੀਂ ਕੋਈ ਲੈਬ

ਮੁੱਖ ਮੰਤਰੀ ਨੇ ਕਿਹਾ ਕਿ ਮਾਰਚ 2017 ਵਿਚ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਲੈ ਕੇ ਸੂਬੇ ਦੇ ਉਦਯੋਗਿਕ ਸੈਕਟਰ ਵਿਚ ਅਥਾਹ ਤਰੱਕੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਉਦਯੋਗ ਪੱਖੀ ਨਵੀਂ ਨੀਤੀ ਲਿਆਂਦੀ ਗਈ ਜਿਸ ਨਾਲ ਕਾਰੋਬਾਰ ਸੁਖਾਲਾ ਹੋਇਆ ਅਤੇ ਨਿਵੇਸ਼ਕਾਂ ਵਿਚ ਭਰੋਸਾ ਪੈਦਾ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਕੋਵਿਡ ਸੰਕਟ ਦੇ ਕਾਰਨ ਆਰਥਿਕਤਾ ਦੀ ਰਫ਼ਤਾਰ ਵਿਚ ਮੱਠੀ ਹੋਣ ਦੇ ਬਾਵਜੂਦ ਸੂਬੇ ਨੇ ਮਈ, 2021 ਵਿਚ 2277 ਕਰੋੜ ਰੁਪਏ ਦੀ ਲਾਗਤ ਨਾਲ 267 ਨਿਵੇਸ਼ ਪ੍ਰਸਤਾਵ ਪ੍ਰਾਪਤ ਕੀਤੇ ਹਨ।

ਮੁੱਖ ਮੰਤਰੀ ਨੇ ਉਦਯੋਗਿਕ ਯੂਨਿਟ ਸਥਾਪਤ ਕਰਨ ਲਈ ਸੰਭਾਵੀ ਨਿਵੇਸ਼ਕਾਰਾਂ ਅਤੇ ਉੱਦਮੀਆਂ ਲਈ ਪ੍ਰਵਾਨਗੀ ਵਿਚ ਤੇਜੀ ਲਿਆਉਣ ਨੂੰ ਯਕੀਨੀ ਬਣਾਉਣ ਲਈ ਲੀਹੋਂ ਹਟਵੇਂ ਅਨੇਕਾਂ ਕਦਮ ਚੁੱਕਣ ਲਈ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ (ਪੀ.ਬੀ.ਆਈ.ਪੀ.) ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਜਿਲ੍ਹੇ ਵਿਚ ਉਦਯੋਗਿਕ ਅਤੇ ਨਿਵੇਸ਼ ਉਤਸ਼ਾਹਤ ਬਿਊਰੋ ਦੀ ਸਥਾਪਨਾ ਕਰਨ ਦੇ ਹਾਲ ਹੀ ਵਿਚ ਕੀਤੇ ਗਏ ਫੈਸਲੇ ਨਾਲ ਸੂਬੇ ਵਿਚ ਕਾਰੋਬਾਰ ਕਰਨਾ ਹੋਰ ਵੀ ਸੁਖਾਲਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਬਿਜਨਸ ਫਸਟ ਪੋਰਟਲ ਰਾਹੀਂ ਸਮੇਂ ਸਿਰ ਪ੍ਰਵਾਨਗੀਆਂ ਦੇਣ, ਐਨ.ਓ.ਸੀ. ਅਪਲਾਈ ਕਰਨ ਅਤੇ ਮਨਜੂਰੀਆਂ ਸਮੇਂ ਸਿਰ ਜਾਰੀ ਵਿਚ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।

ਇਨਵੈਸਟਮੈਂਟ ਪ੍ਰੋਮੋਸ਼ਨ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਦੱਸਿਆ ਕਿ ਮਈ, 2021 ਵਿਚ 2277 ਕਰੋੜ ਰੁਪਏ ਦੇ ਪ੍ਰਸਤਾਵ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚੋਂ 1206 ਕਰੋੜ ਰੁਪਏ ਦੀ ਲਾਗਤ ਨਾਲ ਸਬੰਧਤ ਪ੍ਰਾਜੈਕਟ ਰੀਅਲ ਅਸਟੇਟ, ਮਕਾਨ ਅਤੇ ਬੁਨਿਆਦੀ ਢਾਂਚੇ, ਸੈਰ ਸਪਾਟਾ ਤੇ ਪ੍ਰਾਹੁਣਚਾਰੀ, ਸਿਹਤ ਸੰਭਾਲ, ਮੈਨੂਫੈਕਚਰਿੰਗ ਤੇ ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਬੈਵਰੇਜ ਨਾਲ ਸਬੰਧਤ ਹਨ। ਨਿਵੇਸ਼ ਪੰਜਾਬ ਦੇ ਸੀ.ਈ.ਓ. ਰੱਜਤ ਅਗਰਵਾਲ ਦੇ ਮੁਤਾਬਕ ਮਾਰਚ, 2017 ਤੋਂ ਲੈ ਕੇ 2661 ਪ੍ਰਾਜੈਕਟ ਸ਼ੁਰੂ ਹੋਏ ਹਨ ਜਿਨ੍ਹਾਂ ਵਿੱਚੋਂ 54 ਫੀਸਦੀ ਨੇ ਵਪਾਰਕ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਜਦਕਿ 37 ਫੀਸਦੀ ਉਸਾਰੀ ਅਧੀਨ ਜਾਂ ਉਸਾਰੀ ਤੋਂ ਬਾਅਦ ਦੇ ਪੜਾਅ ਉਤੇ ਹਨ।

ਇਹ ਵੀ ਪੜੋ: Punjab Electricity Crisis : ਪਾਵਰਕੌਮ ਦੇ CMD ਤੋਂ ਜਾਣੋ ਕਦੋਂ ਹੋਵੇਗਾ ਬਿਜਲੀ ਕੱਟਾ ਦਾ ਹੱਲ

ABOUT THE AUTHOR

...view details