ਪੰਜਾਬ

punjab

By

Published : Jan 4, 2021, 9:11 PM IST

ETV Bharat / city

ਹਾਈਕੋਰਟ 'ਚ ਫ਼ਿਜ਼ੀਕਲ ਹੀਅਰਿੰਗ ਨੂੰ ਲੈ ਕੇ ਵਕੀਲਾਂ ਨੇ ਕੀਤੀ ਭੁੱਖ ਹੜਤਾਲ

ਪੰਜਾਬ-ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਸੋਮਵਾਰ ਨੂੰ ਅਦਾਲਤ ਵਿੱਚ ਫ਼ਿਜ਼ੀਕਲ ਹੀਅਰਿੰਗ ਸ਼ੁਰੂ ਕਰਨ ਨੂੰ ਲੈ ਕੇ ਇੱਕ ਰੋਜ਼ਾ ਹੜਤਾਲ ਕੀਤੀ ਗਈ। ਵਕੀਲਾਂ ਦਾ ਕਹਿਣਾ ਸੀ ਕਿ ਜਦੋਂ ਦੇਸ਼ ਵਿੱਚ ਸਭ ਅਦਾਰੇ ਖੁੱਲ੍ਹ ਰਹੇ ਹਨ ਤਾਂ ਕੋਰਟ ਵੀ ਖੁੱਲ੍ਹਣੀ ਚਾਹੀਦੀ ਹੈ।

ਪੰਜਾਬ-ਹਰਿਆਣਾ ਹਾਈ ਕੋਰਟ ਖੋਲ੍ਹਣ ਨੂੰ ਲੈ ਕੇ ਵਕੀਲਾਂ ਨੇ ਕੀਤੀ ਭੁੱਖ ਹੜਤਾਲ
ਪੰਜਾਬ-ਹਰਿਆਣਾ ਹਾਈ ਕੋਰਟ ਖੋਲ੍ਹਣ ਨੂੰ ਲੈ ਕੇ ਵਕੀਲਾਂ ਨੇ ਕੀਤੀ ਭੁੱਖ ਹੜਤਾਲ

ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਫਿਜ਼ੀਕਲ ਹੀਅਰਿੰਗ ਸ਼ੁਰੂ ਹੋਣ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀ ਐਗਜ਼ੈਕਟਿਵ ਕਮੇਟੀ ਅਤੇ ਹੋਰ ਵਕੀਲਾਂ ਵੱਲੋਂ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਕੁਝ ਕੇਸਾਂ ਦੀ ਟ੍ਰਾਇਲ ਆਧਾਰ 'ਤੇ ਫਿਜ਼ੀਕਲ ਹੀਅਰਿੰਗ ਸ਼ੁਰੂ ਕੀਤੀ ਜਾਵੇ।

ਪੰਜਾਬ-ਹਰਿਆਣਾ ਹਾਈ ਕੋਰਟ ਖੋਲ੍ਹਣ ਨੂੰ ਲੈ ਕੇ ਵਕੀਲਾਂ ਨੇ ਕੀਤੀ ਭੁੱਖ ਹੜਤਾਲ

'ਕੇਸਾਂ ਦੀ ਫ਼ਿਜ਼ੀਕਲ ਹੀਅਰਿੰਗ ਬਹੁਤ ਜ਼ਰੂਰੀ'

ਪੰਜਾਬ-ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀਬੀ ਐਸ ਢਿੱਲੋਂ ਅਤੇ ਸਕੱਤਰ ਚੰਚਲ ਸਿੰਘ ਨੇ ਕਿਹਾ ਕਿ ਹਾਈ ਕੋਰਟ ਵਿੱਚ ਫਿਜ਼ੀਕਲ ਹੀਅਰਿੰਗ ਰਾਹੀਂ ਸੁਣਵਾਈਆਂ ਜ਼ਰੂਰ ਹੋ ਰਹੀਆਂ ਹਨ ਪਰ ਫਿਜ਼ੀਕਲ ਹੀਅਰਿੰਗ ਵੀ ਜ਼ਰੂਰੀ ਹੈ ਕਿਉਂਕਿ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਮਾਮਲੇ ਲੰਬੇ ਸਮੇਂ ਤੋਂ ਬਕਾਇਆ ਚੱਲ ਰਹੇ ਹਨ ਅਤੇ ਹੁਣ ਇੱਕ ਸਾਲ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਿੱਚ ਮਾਮਲੇ ਇੱਕ ਲੱਖ ਤੋਂ ਜ਼ਿਆਦਾ ਵੱਧ ਗਏ ਹਨ।

ਛੇਤੀ ਸ਼ੁਰੂ ਕੀਤੀ ਜਾਵੇ ਫ਼ਿਜ਼ੀਕਲ ਹੀਅਰਿੰਗ

ਪੰਜਾਬ-ਹਰਿਆਣਾ ਹਾਈ ਕੋਰਟ ਖੋਲ੍ਹਣ ਨੂੰ ਲੈ ਕੇ ਵਕੀਲਾਂ ਨੇ ਕੀਤੀ ਭੁੱਖ ਹੜਤਾਲ

ਉਨ੍ਹਾਂ ਨੇ ਕਿਹਾ ਕਿ ਬਾਰ ਕੌਂਸਲ ਪੰਜਾਬ-ਹਰਿਆਣਾ ਨੇ ਵੀ ਸਾਰੇ ਜ਼ਿਲ੍ਹਾ ਬਾਰ ਪ੍ਰਧਾਨਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਤੇ ਇੱਕ 15 ਮੈਂਬਰੀ ਕਮੇਟੀ ਬਣਾਈ ਜਿਹੜੀ ਕਿ ਪੰਜਾਬ-ਹਰਿਆਣਾ ਹਾਈਕੋਰਟ ਦੀ ਪ੍ਰਸ਼ਾਸਨਿਕ ਕਮੇਟੀ ਦੇ ਨਾਲ ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਿੱਚ ਜਲਦ ਤੋਂ ਜਲਦ ਫਿਜ਼ੀਕਲ ਹੀਅਰਿੰਗ ਸ਼ੁਰੂ ਕਰਨ ਨੂੰ ਲੈ ਕੇ ਗੱਲਬਾਤ ਕਰਨਗੇ ਤੇ ਜੇਕਰ ਫਿਰ ਵੀ ਅਦਾਲਤ ਨਹੀਂ ਖੁੱਲ੍ਹਦੀ ਹੈ ਤਾਂ ਉਸ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।

ਪ੍ਰਧਾਨ ਜੀਬੀ ਐਸ ਢਿੱਲੋਂ ਨੇ ਕਿਹਾ ਕਿ ਹੁਣ ਤਾਂ ਦੇਸ਼ ਵਿੱਚ ਵੈਕਸੀਨ ਵੀ ਆ ਗਈ ਹੈ ਅਤੇ ਮੈਡੀਕਲ ਕਲੀਅਰੈਂਸ ਲਈ ਹਾਈਕੋਰਟ ਇੰਤਜ਼ਾਰ ਕਰ ਰਿਹਾ ਹੈ ਜਦਕਿ ਜਿਹੜੇ ਲਿਟੀਗੈਂਟਸ ਹਨ। ਇਸ ਤੋਂ ਇਲਾਵਾ ਜਿਹੜੇ ਨਵੇਂ ਵਕੀਲ ਹੈ ਉਹ ਸਭ ਤੋਂ ਜ਼ਿਆਦਾ ਉਹ ਪ੍ਰਭਾਵਿਤ ਹੋ ਰਹੇ ਹਨ।

ABOUT THE AUTHOR

...view details