ਚੰਡੀਗੜ੍ਹ: ਦੇਸ਼ ਭਰ ’ਚ ਇੱਕ ਵਾਰ ਫਿਰ ਤੋਂ ਕੋਵਿਡ-19 ਦਾ ਖਤਰਾ ਵਧਦਾ ਜਾ ਰਿਹਾ ਹੈ। ਨਾਲ ਹੀ ਓਮੀਕਰੋਨ ਦੇ ਵੀ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਨਵੀਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ। ਨਾਲ ਹੀ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਹਿਦਾਇਤ ਵੀ ਦਿੱਤੀ ਗਈ ਹੈ।
ਦੱਸ ਦਈਏ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ ’ਚ 450 ਤੋਂ ਵੀ ਵੱਧ ਅਧਿਕਾਰੀ ਕੋਵਿਡ ਪਾਜ਼ੀਟਿਵ (Punjab, Haryana and Chandigarh courts 450 officers tested positive) ਆਏ ਹਨ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ’ਚ 200 ਅਦਾਲਤ ਤੇ ਮੁਲਾਜ਼ਮ ਅਤੇ 50 ਲੋਅ ਅਧਿਕਾਰੀ ਜਦਕਿ ਹਰਿਆਣਾ ’ਚ 70 ਮੁਲਾਜ਼ਮ ਅਤੇ 14 ਲੋਅ ਅਧਿਕਾਰੀਆਂ ਦੀ ਕੋਰੋਨਾ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਹੁਣ ਤੱਕ 115 ਅਧਿਕਾਰੀਆਂ ਅਤੇ ਹੋਰ ਅਦਾਲਤਾਂ ਦੇ ਮੁਲਾਜ਼ਮਾਂ ਨੇ ਚੰਡੀਗੜ੍ਹ ਹਾਈ ਕੋਰਟ ਵਿੱਚ ਕੋਰੋਨਾ ਦਾ ਟੈਸਟ ਕਰਵਾਇਆ ਸੀ। ਕਿਹਾ ਜਾ ਰਿਹਾ ਹੈ ਕਿ ਇਸ ਦੀ ਲਾਗ ਨੂੰ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਦੇ ਦੌਰਾਨ ਇਕ ਬੈਠਕ ਵਿਚ ਸਾਂਝਾ ਕੀਤਾ ਗਿਆ ਸੀ। ਇਹ ਬੈਠਕ ਜਸਟਿਸ ਅਜੇ ਤਿਵਾੜੀ ਦੇ ਅਧੀਨ ਕੀਤੀ ਗਈ ਸੀ ।
ਬੈਠਕ ਵਿੱਚ ਬਾਰ ਕਾਊਂਸਿਲ ’ਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਪੰਜ ਜਨਵਰੀ ਨੂੰ ਹਾਈਕੋਰਟ ਨੇ ਵਰਚੁਅਲ ਢੰਗ ਨਾਲ ਮੁੜ ਸੁਣਵਾਈ ਦਾ ਫੈਸਲਾ ਕੀਤਾ ਸੀ ਅਤੇ ਦੱਸ ਜਨਵਰੀ ਤੱਕ ਹਾਈ ਕੋਰਟ ਨੇ ਜੱਜ ਨੂੰ ਰੋਟੇਸ਼ਨ ਦੇ ਤੌਰ ’ਤੇ ਕੰਮ ਕਰਨ ਦੇ ਆਦੇਸ਼ ਦਿੱਤੇ ਸੀ। ਕੋਰੋਨਾ ਦੇ ਚੱਲਦੇ ਅਦਾਲਤਾਂ ’ਚ ਪੈਡਿੰਗ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।