ਪੰਜਾਬ ਸਰਕਾਰ ਨੇ 3 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲਿਆਂ ਦੇ ਦਿੱਤੇ ਹੁਕਮ - ਵਿਜੀਲੈਂਸ ਵਿਭਾਗ
ਪੰਜਾਬ ਸਰਕਾਰ ਵਲੋਂ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਕੈਬਨਿਟ ਮੀਟਿੰਗ ਵਿਚ ਵਿਚ ਪੰਜਾਬ ਸਰਕਾਰ ਵਲੋਂ ਕਈ ਅਹਿਮ ਫੈਸਲੇ ਲਏ ਗਏ, ਜਿਨ੍ਹਾਂ ਵਿਚੋਂ ਤਬਾਦਿਲਆਂ ਸਬੰਧੀ ਵੀ ਫੈਸਲਾ ਲਿਆ ਗਿਆ।
ਪੰਜਾਬ ਸਰਕਾਰ ਨੇ 3 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲਿਆਂ ਦੇ ਦਿੱਤੇ ਹੁਕਮ
ਚੰਡੀਗੜ: ਪੰਜਾਬ ਸਰਕਾਰ (Government of Punjab) ਵਲੋਂ ਆਪਣੀ ਕੈਬਨਿਟ ਮੀਟਿੰਗ 'ਚ ਕਈ ਅਹਿਮ ਫੈਸਲੇ ਲਏ ਗਏ। ਇਨ੍ਹਾਂ ਫੈਸਲਿਆਂ ਵਿਚ ਪੰਜਾਬ ਸਰਕਾਰ ਵਲੋਂ ਕਈ ਤਬਾਦਲੇ ਵੀ ਕੀਤੇ ਗਏ। ਇਸ ਮੀਟਿੰਗ ਵਿਚ 3 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਗਏ। 3 ਅਧਿਕਾਰੀ ਵਿਜੀਲੈਂਸ ਵਿਭਾਗ ਵਿਚ ਸਨ। ਰਾਜ ਜੀਤ ਸਿੰਘ, ਐੱਸ.ਐੱਸ.ਪੀ. ਵਿਜੀਲੈਂਸ ਪੰਜਾਬ, ਅਮਰਜੀਤ ਸਿੰਘ ਬਾਜਵਾ, ਐੱਸ.ਐੱਸ.ਪੀ. ਵਿਜੀਲੈਂਸ ਈ.ਓ.ਡਬਲਿਊ. ਲੁਧਿਆਣਾ ਅਤੇ ਵਰਿੰਦਰ ਸਿੰਘ ਬਰਾੜ, ਜੁਆਇੰਟ ਕਮਿਸ਼ਨਰ ਕੰਪਲੇਂਟ ਸੈੱਲ, ਵਿਜੀਲੈਂਸ ਬਿਊਰੋ। ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।