ਚੰਡੀਗੜ੍ਹ: ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਵੱਲੋਂ ਬੈਠਕ ਕੀਤੀ ਗਈ, ਇਸ ਬੈਠਕ ਵਿੱਚ ਪ੍ਰਮੁੱਖ ਚੀਫ ਸੈਕਟਰੀ ਸੁਰੇਸ਼ ਕੁਮਾਰ ਸਣੇ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਨਾਲ ਸਬੰਧਤ ਸਾਰੇ ਸੈਕਟਰੀ ਡਾਇਰੈਕਟਰ ਵੀ ਮੌਜੂਦ ਰਹੇ।
40 ਫ਼ੀਸਦੀ ਦਲਿਤ ਬੱਚਿਆਂ ਦੀ ਸਕਾਲਰਸ਼ਿਪ (Scholarship) ਦਾ ਪੈਸਾ ਦੇਵੇਗੀ ਪੰਜਾਬ ਸਰਕਾਰ : ਸੇਖੜੀ - Scholarship
ਚੰਡੀਗੜ੍ਹ ਵਿੱਚ ਪੰਜਾਬ ਦੇ 2 ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪ੍ਰਮੁੱਖ ਚੀਫ ਸੈਕਟਰੀ ਸੁਰੇਸ਼ ਕੁਮਾਰ ਤੇ ਸਿੱਖਿਆ ਵਿਭਾਗ ਨਾਲ ਸਬੰਧਤ ਸੈਕਟਰੀ ਡਾਇਰੈਕਟਰਾ ਵਿਚਾਲੇ ਬੈਠਕ ਹੋਈ। ਇਸ ਬੈਠਕ ਵਿੱਚ ਦਲਿਤ ਵਿਦਿਆਰਥੀਆਂ (Dalit students) ਦੇ ਰੋਲ ਨੰਬਰ ਰੋਕੇ ਜਾਣ ਤੇ ਸਕਾਲਰਸ਼ਿਪ (Scholarship) ਨੂੰ ਲੈਕੇ ਚਰਚਾ ਕੀਤੀ ਗਈ।
ਹਾਈ ਲੈਵਲ ਦੀ ਇਸ ਬੈਠਕ ਵਿੱਚ ਦਲਿਤ ਵਿਦਿਆਰਥੀਆਂ (Dalit students) ਦੇ ਰੋਕੇ ਜਾਣ ਵਾਲੇ ਰੋਲ ਨੰਬਰ ਅਤੇ ਪੈਸਿਆਂ ਨੂੰ ਲੈ ਕੇ ਚਰਚਾ ਕੀਤੀ ਗਈ। 2017 ਤੋਂ 2020 ਤੱਕ ਦੇ ਪੈਸਿਆਂ ਨੂੰ ਦੇਣ ਬਾਬਤ ਨਾ ਤਾਂ ਪੰਜਾਬ ਸਰਕਾਰ (Government of Punjab) ਮੰਨ ਰਹੀ ਸੀ ਅਤੇ ਨਾ ਹੀ ਕੇਂਦਰ ਸਰਕਾਰ ਪਰ ਹੁਣ ਪੰਜਾਬ ਸਰਕਾਰ (Government of Punjab) 40 ਫ਼ੀਸਦੀ ਪੈਸੇ ਦੇਣ ਲਈ ਰਾਜੀ ਹੋ ਗਈ ਹੈ, ਜਦਕਿ 60 ਫ਼ੀਸਦੀ ਪੈਸਾ ਕੇਂਦਰ ਸਰਕਾਰ ਕੋਲੋਂ ਲੈਣ ਲਈ ਉਨ੍ਹਾਂ ਦੀ ਮਦਦ ਕਰਨਗੇ।
ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਨੇ ਕਿਹਾ, ਕਿ ਇਸ ਸਾਲ 10 ਫ਼ੀਸਦੀ ਪੈਸਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ ਅਤੇ ਬਾਕੀ ਦਾ ਪੈਸਾ ਅਗਲੇ ਸਾਲ ਬਜਟ ਇਜਲਾਸ ਵਿੱਚ ਲਿਆ ਕੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੀ.ਐੱਡ, ਆਈ.ਟੀ.ਆਈ ਅਤੇ ਪੋਲੀਟੈਕਨੀਕਲ ਕਾਲਜ ਦੇ ਬੱਚਿਆਂ ਦੀ ਫੀਸ ਕੈਂਪਿੰਗ ਦਾ ਮੁੱਦਾ ਵੀ ਇਸ ਬੈਠਕ ਵਿੱਚ ਚੁੱਕਿਆ ਗਿਆ। ਤੇ ਅਗਸਤ ਤੋਂ ਪਹਿਲਾਂ-ਪਹਿਲਾਂ ਦਲਿਤ ਬੱਚਿਆਂ ਨੂੰ ਸਕਾਲਰਸ਼ਿਪ (Scholarship) ਦਾ ਫ਼ਾਇਦਾ ਮਿਲ ਸਕੇ। ਅਤੇ ਪੜ੍ਹਾਈ ਪੂਰੀ ਹੋਵੇ ਉਸ ਬਾਬਤ ਨਵੀਂ ਫੀਸ ਕੈਪਿੰਗ ਬਾਰੇ ਦੱਸਿਆ ਜਾਵੇਗਾ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਕਲੇਸ਼: ਕੈਪਟਨ ਹੀ ਰਹਿਣਗੇ captain, sidhu 'ਤੇ ਸਸਪੈਂਸ ਬਰਕਰਾਰ