ਪੰਜਾਬ

punjab

ETV Bharat / city

Corona vaccine certificate ਤੋਂ ਪੰਜਾਬ ਸਰਕਾਰ ਨੇ ਵੀ ਹਟਾਈ ਮੋਦੀ ਦੀ ਫੋਟੋ - coronavirus update in punjab

ਜਿੱਥੇ ਪੂਰਾ ਵਿਸ਼ਵ ਕੋਰੋਨਾ ਵੈਕਸੀਨ ਦੀ ਘਾਟ ਵਿਚੋਂ ਗੁਜ਼ਰ ਰਿਹਾ ਹੈ, ਉੱਥੇ ਹੀ ਦੇਸ਼ ਵਿਚ ਨੌਜਵਾਨਾਂ ਨੂੰ ਵੈਕਸੀਨ ਲਗਾਉਣ ਦਾ ਕੰਮ ਵੀ ਜ਼ੋਰਾਂ ਨਾਲ ਚੱਲ ਰਿਹਾ ਹੈ। ਪੰਜਾਬ ਸਰਕਾਰ (Government of Punjab) ਨੇ ਕਥਿਤ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ੋਟੋ ਨੂੰ 18-45 ਉਮਰ ਵਰਗ ਦੇ ਲਾਭਪਾਤਰੀਆਂ ਨੂੰ ਜਾਰੀ ਟੀਕਾਕਰਨ ਸਰਟੀਫਿਕੇਟ (Corona vaccine certificate) ਤੋਂ ਹਟਾ ਦਿੱਤਾ ਹੈ।

Corona vaccine certificate ਤੋਂ ਪੰਜਾਬ ਸਰਕਾਰ ਨੇ ਵੀ ਹਟਾਈ ਮੋਦੀ ਦੀ ਫੋਟੋ
Corona vaccine certificate ਤੋਂ ਪੰਜਾਬ ਸਰਕਾਰ ਨੇ ਵੀ ਹਟਾਈ ਮੋਦੀ ਦੀ ਫੋਟੋ

By

Published : May 28, 2021, 5:46 PM IST

ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਨੇ ਕੋਵਿਡ-19 (Covid-19) ਦਾ ਟੀਕਾ ਲਗਵਾਉਣ ਵਾਲਿਆ ਨੂੰ ਦਿੱਤੇ ਜਾਣ ਵਾਲੇ ਪ੍ਰਮਾਣ ਪੱਤਰਾਂ (Corona vaccine certificate) ਤੋਂ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਹਟਾ ਦਿੱਤੀ ਹੈ। ਝਾਰਖੰਡ ਅਤੇ ਛੱਤੀਸਗੜ੍ਹ ਤੋਂ ਬਾਅਦ ਪੰਜਾਬ ਤੀਜਾ ਸੂਬਾ ਬਣ ਗਿਆ ਹੈ ਜਿਸ ਨੇ ਪ੍ਰਮਾਣ ਪੱਤਰਾਂ (Corona vaccine certificate) ਤੋਂ ਪ੍ਰਧਾਨ ਮੰਤਰੀ ਦੀ ਫੋਟੋ ਹਟਾ ਦਿੱਤੀ ਹੈ।

Corona vaccine certificate ਤੋਂ ਪੰਜਾਬ ਸਰਕਾਰ ਨੇ ਵੀ ਹਟਾਈ ਮੋਦੀ ਦੀ ਫੋਟੋ

ਇਹ ਵੀ ਪੜੋ: Coronavirus:ਕੋਰੋਨਾ ਖਿਲਾਫ਼ ਐਂਟੀਬਾਡੀ ਕਾਕਟੇਲ ਬਣਿਆ ਨਵਾਂ ਹਥਿਆਰ, ਜਾਣੋ ਕਿਹੜੇ ਮਰੀਜ਼ਾਂ ’ਤੇ ਹੋਵੇਗਾ ਅਸਰ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਹੁਣ ਪ੍ਰਮਾਣ ਪੱਤਰ (Corona vaccine certificate) ’ਤੇ ਮਿਸ਼ਨ ਫਤਿਹ ਦਾ ਲੋਗੋ ਲਗਾਇਆ ਗਿਆ ਹੈ। ਇਸ ਫੋਟੋ ਹਟਾਉਣ ਬਾਰੇ ਜਦੋਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕੀ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਦੱਸ ਦਈਏ ਕਿ ਪੰਜਾਬ ਸਰਕਾਰ (Government of Punjab) ਨੇ ਕਥਿਤ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ੋਟੋ ਨੂੰ 18-45 ਉਮਰ ਵਰਗ ਦੇ ਲਾਭਪਾਤਰੀਆਂ ਨੂੰ ਜਾਰੀ ਟੀਕਾਕਰਨ ਸਰਟੀਫਿਕੇਟ (Corona vaccine certificate) ਤੋਂ ਹਟਾ ਦਿੱਤਾ ਹੈ। ਦੇਖਿਆ ਗਿਆ ਕਿ ਲਾਭਪਾਤਰੀਆਂ ਨੂੰ ਦਿੱਤਾ ਗਿਆ ਵੈਕਸੀਨ ਦਾ ਸਰਟੀਫਿਕੇਟ (Corona vaccine certificate) ਪ੍ਰਧਾਨ ਮੰਤਰੀ ਦੀ ਫ਼ੋਟੋ ਤੋਂ ਬਿਨਾਂ ਸੀ। ਇਸ ਬਾਰੇ ਪੰਜਾਬ ਸਰਕਾਰ (Government of Punjab) ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਨੇ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਲਈ ਵੈਕਸੀਨ ਦੇ ਟੀਕੇ ਸਿੱਧੇ ਤੌਰ ਉਤੇ ਸਪਲਾਇਰ ਤੋਂ ਖ਼ਰੀਦੇ ਹਨ। ਖ਼ਾਸ ਗੱਲ ਇਹ ਹੈ ਕਿ ਝਾਰਖੰਡ ਅਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਦੀ ਫ਼ੋਟੋ ਦੀ ਥਾਂ ਆਪਣੇ ਮੁੱਖ ਮੰਤਰੀਆਂ ਦੀਆਂ ਫੋਟੋਆਂ ਲਾ ਚੁੱਕੀਆਂ ਹਨ।

ਇਹ ਵੀ ਪੜੋ: Explainer: white fungus ਕੀ ਹੈ ਅਤੇ ਕਿਵੇਂ ਹਨ ਇਸਦੇ ਲੱਛਣ, ਇੱਥੇ ਲਓ ਪੂਰੀ ਜਾਣਕਾਰੀ

ABOUT THE AUTHOR

...view details