ਪੰਜਾਬ

punjab

ETV Bharat / city

ਗਲਵਾਨ ਘਾਟੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ 2 ਕਰੋੜ ਰੁਪਏ ਦੀ ਐਕਸ ਗ੍ਰੇਸ਼ੀਆ ਜਾਰੀ - Ex-Gratia to Kin of galwan martyrs

ਪੰਜਾਬ ਸਰਕਾਰ ਨੇ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਸੈਨਿਕਾਂ ਦੇ ਵਾਰਸਾਂ ਲਈ ਐਕਸ ਗ੍ਰੇਸ਼ੀਆ, ਮਾਪਿਆਂ ਨੂੰ ਵਾਧੂ ਰਾਹਤ ਅਤੇ ਪਲਾਟ ਬਦਲੇ ਨਗਦ ਰਾਸ਼ੀ ਵਜੋਂ 2 ਕਰੋੜ ਰੁਪਏ ਜਾਰੀ ਕੀਤੇ। ਇਹ ਰਾਸ਼ੀ ਸਿੱਧੀ ਤੌਰ 'ਤੇ ਵਾਰਸਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ।

ਗਲਵਾਨ ਘਾਟੀ ਦੇ ਸ਼ਹੀਦ
ਗਲਵਾਨ ਘਾਟੀ ਦੇ ਸ਼ਹੀਦ

By

Published : Sep 10, 2020, 7:19 PM IST

ਚੰਡੀਗੜ੍ਹ: ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਐਕਸ ਗ੍ਰੇਸ਼ੀਆ, ਮਾਪਿਆਂ ਨੂੰ ਵਾਧੂ ਰਾਹਤ ਅਤੇ ਪਲਾਟ ਬਦਲੇ ਨਗਦ ਰਾਸ਼ੀ ਵਜੋਂ 2 ਕਰੋੜ ਰੁਪਏ ਜਾਰੀ ਕੀਤੇ ਜੋ ਕਿ ਪੰਜਾਬ ਨਾਲ ਸਬੰਧਤ ਸ਼ਹੀਦ ਹੋਏ ਸੈਨਿਕਾਂ ਦੇ ਵਾਰਸਾਂ ਨੂੰ ਦਿੱਤੇ ਜਾਣਗੇ।

ਸਿੱਧੇ ਤੌਰ 'ਤੇ ਵਾਰਸਾਂ ਦੇ ਖਾਤਿਆਂ 'ਚ ਜਾਵੇਗੀ ਰਕਮ

ਇਹ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਰਾਸ਼ੀ ਸਿੱਧੀ ਤੌਰ 'ਤੇ ਵਾਰਸਾਂ ਦੇ ਖਾਤਿਆਂ ਵਿੱਚ ਤੁਰੰਤ ਹੀ ਪਾਈ ਜਾਵੇਗੀ। ਸ਼ਹੀਦ ਸੈਨਿਕਾਂ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਇਨ੍ਹਾਂ ਬਹਾਦਰ ਸੈਨਿਕਾਂ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁੱਲੇਗਾ ਅਤੇ ਸੂਬਾ ਸਰਕਾਰ ਇਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮੱਦਦ ਯਕੀਨੀ ਬਣਾਏਗੀ।

ਪੰਜਾਬ ਦੇ 4 ਜਵਾਨ ਹੋਏ ਸੀ ਸ਼ਹੀਦ

15 ਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਅਸਲ ਕੰਟਰੋਲ ਰੇਖਾ (ਐਲਏਸੀ) ਵਿਖੇ ਭਾਰਤ ਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਸ਼ਹੀਦ ਹੋਏ ਭਾਰਤੀ ਫ਼ੌਜ ਦੇ 20 ਸੈਨਿਕਾਂ ਵਿੱਚੋਂ ਚਾਰ ਸੈਨਿਕ ਪੰਜਾਬ ਨਾਲ ਸਬੰਧਤ ਸਨ ਜਿਨ੍ਹਾਂ ਦੇ ਨਾਂਅ ਨਾਇਬ ਸੂਬੇਦਾਰ ਮਨਦੀਪ ਸਿੰਘ (3 ਮੀਡੀਅਮ ਰੈਜੀਮੈਂਟ) ਆਰਮੀ ਨੰਬਰ ਜੇ.ਸੀ.-280111 ਐਮ, ਨਾਇਬ ਸੂਬੇਦਾਰ ਸਤਨਾਮ ਸਿੰਘ (3 ਮੀਡੀਅਮ ਰੈਜੀਮੈਂਟ) ਆਰਮੀ ਨੰਬਰ ਜੇ.ਸੀ.-287210, ਸਿਪਾਹੀ ਗੁਰਬਿੰਦਰ ਸਿੰਘ (3 ਪੰਜਾਬ) ਆਰਮੀ ਨੰਬਰ 2514989 ਐਫ ਤੇ ਸਿਪਾਹੀ ਗੁਰਤੇਜ ਸਿੰਘ (3 ਪੰਜਾਬ) ਆਰਮੀ ਨੰਬਰ 2516683 ਐਕਸ ਸਨ।

ABOUT THE AUTHOR

...view details