ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਨੇ ਆਪਣੇ ਇੱਕ ਨਵੇਂ ਆਦੇਸ਼ ਵਿੱਚ ਕਿਹਾ ਹੈ ਕਿ ਜੇਕਰ ਸੂਬਾ ਸਰਕਾਰ ਦੇ ਕਰਮਚਾਰੀ ਆਪਣੇ ਕੋਰੋਨਾ ਵੈਕਸੀਨ ਸਰਟੀਫਿਕੇਟ (Vaccine Certificate) ਨਹੀਂ ਦਿੰਦੇ ਤਾਂ ਅਜਿਹੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਤਨਖਾਹ ਨਹੀਂ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਕਰੋਨਾ ਵੈਕਸੀਨ (Corona vaccine) ਦੇ ਇੱਕ ਜਾਂ ਦੋਵੇਂ ਟੀਕੇ ਲੱਗੇ ਹੋਣੇ ਚਾਹੀਦੇ ਹਨ ਅਤੇ ਕਿਸੇ ਕੋਲ ਇੱਕ ਟੀਕਾ ਵੀ ਹੋ ਸਕਦਾ ਹੈ, ਪਰ ਤਨਖਾਹ ਲਈ ਮੁਲਾਜ਼ਮਾਂ ਨੂੰ ਆਪਣੇ ਸਰਟੀਫਿਕੇਟ ਪੰਜਾਬ ਸਰਕਾਰ ਦੇ iHRMS ਪੋਰਟਲ 'ਤੇ ਪਾਉਣੇ ਪੈਣਗੇ।
ਸਰਕਾਰੀ ਮੁਲਾਜ਼ਮ ਵੱਲੋਂ ਤਨਖ਼ਾਹ ਪੋਰਟਲ 'ਤੇ ਵੈਕਸੀਨ ਦਾ ਸਰਟੀਫਿਕੇਟ ਨਾ ਪਾਉਣ 'ਤੇ ਰੋਕੀ ਜਾਵੇਗੀ ਤਨਖਾਹ
ਪੰਜਾਬ ਦੇ ਜਿਹੜੇ ਸਰਕਾਰੀ ਮੁਲਾਜ਼ਮ (Government employees) ਤਨਖ਼ਾਹ ਪੋਰਟਲ 'ਤੇ ਟੀਕੇ ਦਾ ਸਰਟੀਫਿਕੇਟ (Vaccination certificate) ਨਹੀਂ ਪਾਉਣਗੇ, ਉਨ੍ਹਾਂ ਦੀ ਤਨਖ਼ਾਹ ਰੋਕ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਪੋਰਟਲ 'ਤੇ ਕੋਰੋਨਾ ਵੈਕਸੀਨ ਦੇ ਸਰਟੀਫਿਕੇਟ ਲਗਾਉਣ ਲਈ ਕਿਹਾ ਹੈ ਅਤੇ ਇਹ ਹੁਕਮ ਇੱਕ ਜਾਂ ਦੋਨੋ ਖੁਰਾਕਾਂ ਲੈਣ ਵਾਲੇ ਦੋਵਾਂ 'ਤੇ ਲਾਗੂ ਹੋਵੇਗਾ।