ਪੰਜਾਬ

punjab

ETV Bharat / city

ਅਗਲੇ ਸੈਸ਼ਨ ਤੋਂ ਬੀਐਸਸੀ ਨਰਸਿੰਗ ਅਤੇ ਫਾਰਮੈਸੀ ਦਾ ਕੋਰਸ ਸ਼ੁਰੂ ਹੋਵੇਗਾ- ਸਿੱਧੂ - ਡਾ. ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ

ਸੂਬਾ ਸਰਕਾਰ ਨੇ ਮੁਹਾਲੀ ਦੇ ਡਾ. ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਧੀਨ ਨਰਸਿੰਗ ਅਤੇ ਫਾਰਮੈਸੀ ਕਾਲਜ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਬੰਧਤ ਕਾਲਜਾਂ ਨੂੰ ਜ਼ਮੀਨ ਦੀ ਘਾਟ ਹੋਣ ਦੀ ਸਥਿਤੀ ਵਿੱਚ, ਸੰਸਥਾ ਨੂੰ ਜ਼ਮੀਨ ਮੁਫਤ ਮੁਹੱਈਆ ਕਰਵਾਈ ਜਾਵੇਗੀ।

ਬਲਬੀਰ ਸਿੰਘ
ਬਲਬੀਰ ਸਿੰਘ

By

Published : Nov 25, 2020, 8:55 PM IST

ਚੰਡੀਗੜ੍ਹ: ਮੁਹਾਲੀ ਦੇ ਵਸਨੀਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ, ਸੂਬਾ ਸਰਕਾਰ ਨੇ ਡਾ. ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਮੁਹਾਲੀ ਅਧੀਨ ਨਰਸਿੰਗ ਅਤੇ ਫਾਰਮੈਸੀ ਕਾਲਜ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਸਿਹਤ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਫ਼ੈਸਲਾ ਵੀਡੀਓ ਕਾਨਫਰੰਸ ਵਿੱਚ ਲਿਆ ਗਿਆ ਜਿੱਥੇ ਹੋਰਨਾਂ ਸਣੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਦੇ ਉਪ ਕੁਲਪਤੀ ਰਾਜ ਬਹਾਦਰ, ਸਿਹਤ ਅਤੇ ਮੈਡੀਕਲ ਸਿੱਖਿਆ ਦੇ ਸਲਾਹਕਾਰ ਡਾ.ਕੇ.ਕੇ. ਤਲਵਾੜ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਹੁਸਨ ਲਾਲ, ਸਕੱਤਰ ਮੈਡੀਕਲ ਸਿੱਖਿਆ ਡੀ.ਕੇ. ਤਿਵਾੜੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਉਨ੍ਹਾਂ ਦੱਸਿਆ ਕਿ ਡਾ. ਬੀ ਆਰ ਅੰਬੇਡਕਰ ਸਟੇਟ ਇਸਟੀਚਿਊਟ ਆਫ਼ ਮੈਡੀਕਲ ਸਾਇੰਸ, ਮੁਹਾਲੀ ਅਧੀਨ ਨਵੇਂ ਕਾਲਜਾਂ ਵਿੱਚ ਅਗਲੇ ਸੈਸ਼ਨ ਤੋਂ ਬੀਐਸਸੀ ਨਰਸਿੰਗ ਅਤੇ ਫਾਰਮੈਸੀ ਦੇ ਕੋਰਸ ਸ਼ੁਰੂ ਕੀਤੇ ਜਾਣਗੇ।

ਸਿੱਧੂ ਨੇ ਸਪੱਸ਼ਟ ਕੀਤਾ ਕਿ ਸਬੰਧਤ ਕਾਲਜਾਂ ਨੂੰ ਜ਼ਮੀਨ ਦੀ ਘਾਟ ਹੋਣ ਦੀ ਸਥਿਤੀ ਵਿੱਚ, ਸੰਸਥਾ ਨੂੰ ਜ਼ਮੀਨ ਮੁਫਤ ਮੁਹੱਈਆ ਕਰਵਾਈ ਜਾਵੇਗੀ।

ABOUT THE AUTHOR

...view details