ਹੈਦਰਾਬਾਦ: ਡੇਰਾ ਬਾਬਾ ਨਾਨਕ ਤੋਂ ਐਸਐਲਏ ਅਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਆਪ ਆਦਮੀ ਪਾਰਟੀ ਦੇ ਇੱਕ ਐਮਐਲਏ ਇੱਕ ਪੈਨਸ਼ਨ ਦਾ ਸਵਾਗਤ ਕੀਤਾ ਹੈ। ਨਵੇਂ ਬਣੇ ਸੀਐਮ ਭਗਵੰਤ ਮਾਨ ਵੱਲੋਂ ਲਏ ਗਏ ਇਸ ਫੈਸਲੇ 'ਤੇ ਉਨ੍ਹਾਂ ਟਵੀਟ ਵਿੱਚ ਟੈਗ ਕਰਦਿਆਂ ਦਿੱਲੀ ਵਾਲੇ ਫਾਰਮੂਲੇ 'ਤੇ ਕੰਮ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਤਨਖਾਹ ਲਈ ਦਿੱਲੀ ਵਾਲੀ ਨੀਤੀ ਅਪਣਾਉਣੀ ਚਾਹੀਦੀ ਹੈ।
ਉਨ੍ਹਾਂ ਆਪਣੇ ਟਵੀਟਰ ਤੋਂ ਟਵੀਟ ਕੀਤਾ ਹੈ ਕਿ ਮੈਂ ਪੰਜਾਬ ਦੇ ਵਿਧਾਇਕਾਂ ਲਈ ਮਲਟੀਪਲ ਪੈਨਸ਼ਨਾਂ ਨੂੰ ਖਤਮ ਕਰਨ ਦਾ ਸੁਆਗਤ ਕਰਦਾ ਹਾਂ... ਭਗਵੰਤ ਮਾਨ ਜੀ ਪਰ ਮੈਂ ਵੀ ਮਹਿਸੂਸ ਕਰਦਾ ਹਾਂ @AamAadmiParty ਨਵੀਂ ਦਿੱਲੀ ਰਾਜ ਲਈ ਵੀ ਅਜਿਹੀ ਨੀਤੀ ਅਪਣਾਉਣੀ ਚਾਹੀਦੀ ਹੈ। ਸਾਰਿਆਂ ਨਾਲ ਬਰਾਬਰ ਦਾ ਵਿਹਾਰ ਕੀਤਾ ਜਾਣਾ ਚਾਹੀਦਾ ਹੈ।