ਪੰਜਾਬ

punjab

By

Published : Feb 16, 2022, 8:41 AM IST

ETV Bharat / city

ਪੰਜਾਬ ਸਰਕਾਰ ਨੇ ਕੋਰੋਨਾ ਦੀਆਂ ਨਵੀਆਂ ਹਦਾਇਤਾ ਕੀਤੀਆਂ ਜਾਰੀ, ਜਾਣੋ ਕੀ ਮਿਲੀ ਛੋਟ

ਪੰਜਾਬ ਸਰਕਾਰ ਨੇ ਕੋਰੋਨਾ ਦੀਆਂ ਨਵੀਆਂ ਹਦਾਇਤਾ ਜਾਰੀ ਕੀਤੀਆਂ ( new instructions for Corona) ਗਈਆਂ ਹਨ। ਸਰਕਾਰ ਨੇ 25 ਫਰਵਰੀ ਤਕ ਹਦਾਇਤਾ ਵਧਾ ਦਿੱਤੀਆਂ ਹਨ। ਪੜੋ ਪੂਰੀ ਖ਼ਬਰ...

ਪੰਜਾਬ ਸਰਕਾਰ ਨੇ ਕੋਰੋਨਾ ਦੀਆਂ ਨਵੀਆਂ ਹਦਾਇਤਾ ਕੀਤੀਆਂ ਜਾਰੀ
ਪੰਜਾਬ ਸਰਕਾਰ ਨੇ ਕੋਰੋਨਾ ਦੀਆਂ ਨਵੀਆਂ ਹਦਾਇਤਾ ਕੀਤੀਆਂ ਜਾਰੀ

ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ ਕੋਰੋਨਾ ਨਿਯਮਾਂ ਨੂੰ ਲੈ ਕੇ ਕੁਝ ਹਦਾਇਤਾਂ ’ਤੇ ਪਾਬੰਦੀਆਂ ਨੂੰ 25 ਫਰਵਰੀ ਤਕ ਵਧਾ ( new instructions for Corona) ਦਿੱਤਾ ਗਿਆ ਹੈ ,ਜਿਸ ਦੀ ਪਾਲਣਾ ਕਰਨਾ ਲਾਜ਼ਮੀ ਹੈ। ਕੋਰੋਨਾ ਦੇ ਚਲਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ।

ਇਹ ਵੀ ਪੜੋ:ਦੀਪ ਸਿੱਧੂ ਦੀ ਮੌਤ ’ਤੇ ਮੁੱਖ ਮੰਤਰੀ ਨੇ ਜਤਾਇਆ ਅਫ਼ਸੋਸ, ਦੇਖੋ ਹਾਦਸੇ ਦੀ ਭਿਆਨਕ ਵੀਡੀਓ

ਜਾਰੀ ਕੀਤੇ ਗਏ ਹੁਕਮਾਂ ਵਿੱਚ ਯੂਨੀਵਰਸਿਟੀ ਕਾਲਜ ਕੋਚਿੰਗ ਇੰਸਟੀਚਿਊਟ ਲਾਇਬਰੇਰੀ ਅਤੇ ਹੋਰ ਟਰੇਨਿੰਗ ਸੈਂਟਰ ਚਾਹੇ ਉਹ ਸਰਕਾਰੀ ਹੋਣ ਜਾਂ ਪ੍ਰਾਈਵੇਟ ਕੋਰੋਨਾ ਹਦਾਇਤਾ ਅਨੁਸਾਰ ਉਨ੍ਹਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਤੋਂ ਇਲਾਵਾ 16 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਨੂੰ ਵੈਕਸੀਨ ਲਗਵਾਉਣਾ ਜ਼ਰੂਰੀ ਹੈ।

ਇਹ ਵੀ ਪੜੋ:ਭਗਤ ਰਵਿਦਾਸ ਜਯੰਤੀ 2022: ਭਗਤ ਰਵਿਦਾਸ ਜੀ ਦੇ 645ਵੇਂ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼

ਵਿਕਲਾਂਗ ਵਿਅਕਤੀਆਂ ਅਤੇ ਗਰਭਵਤੀ ਮਹਿਲਾ ਕਰਮਚਾਰੀਆਂ ਨੂੰ ਦਫਤਰ ਵਿਚ ਆਉਣ ਤੋਂ ਛੋਟ ਦਿੱਤੀ ਗਈ ਹੈ, ਪਰ ਉਨ੍ਹਾਂ ਨੂੰ ਘਰ ਤੋਂ ਕੰਮ ਕਰਨਾ ਜ਼ਰੂਰੀ ਹੈ। ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮੌਲ, ਰੇਸਟੋਰੇਂਟ, ਸਪਾ, ਜਿੰਮ, ਮਿਊਜ਼ੀਅਮ ਵਿੱਚ 75 ਫੀਸਦ ਨਾਲ ਖੁੱਲ੍ਹ ਸਕਦੇ ਹਨ, ਪਰ ਸਾਰੇ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਦੋਵੇਂ ਕੋਰੋਨਾ ਵੈਕਸੀਨ ਹੋਣੇ ਚਾਹੀਦੇ ਹਨ।

ਫਿਲਹਾਲ ਏਸੀ ਬੱਸਾਂ ਨੂੰ 50 ਫੀਸਦ ਦੇ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।

ਇਹ ਵੀ ਪੜੋ:ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਵਾਰਾਣਸੀ ਪਹੁੰਚੇ ਮੁੱਖ ਮੰਤਰੀ ਚੰਨੀ

ਪੰਜਾਬ ਸਰਕਾਰ ਨੇ ਕਿਹਾ ਕਿ ਸਿਰਫ਼ ਉਨ੍ਹਾਂ ਲੋਕਾਂ ਨੂੰ ਪੰਜਾਬ ਵਿੱਚ ਆਉਣ ਦੀ ਇਜਾਜ਼ਤ ਹੈ ਜਿਨ੍ਹਾਂ ਨੇ ਕੋਰੋਨਾ ਦੇ ਦੋਵੇ ਟੀਕੇ ਲਵਾਏ ਹੋਏ ਹਨ।

ABOUT THE AUTHOR

...view details