ਪੰਜਾਬ ਸਰਕਾਰ ਨੇ ਆਸ਼ੀਰਵਾਦ ਸਕੀਮ ਤਹਿਤ 71 ਕਰੋੜ ਜਾਰੀ ਕੀਤੇ - ਐਸ.ਸੀ., ਬੀ.ਸੀ. ਅਤੇ ਈ.ਡਬਲਿਊ.ਐਸ. ਸ਼੍ਰੇਣੀਆਂ
ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿੱਤ ਵਿਭਾਗ ਵੱਲੋਂ ਆਸ਼ੀਰਵਾਦ ਸਕੀਮ ਹੇਠ ਤਕਰੀਬਨ 34 ਹਜ਼ਾਰ ਐਸ.ਸੀ., ਬੀ.ਸੀ. ਅਤੇ ਈ.ਡਬਲਿਊ. ਐਸ. ਲਾਭਪਾਤਰੀਆਂ ਨੂੰ ਭੁਗਤਾਨ ਲਈ 71 ਕਰੋੜ ਰੁਪਏ ਜਾਰੀ।
![ਪੰਜਾਬ ਸਰਕਾਰ ਨੇ ਆਸ਼ੀਰਵਾਦ ਸਕੀਮ ਤਹਿਤ 71 ਕਰੋੜ ਜਾਰੀ ਕੀਤੇ](https://etvbharatimages.akamaized.net/etvbharat/prod-images/768-512-4026892-thumbnail-3x2-amr.jpg)
ਆਸ਼ੀਰਵਾਦ ਸਕੀਮ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਿੱਤ ਵਿਭਾਗ ਨੇ ਆਸ਼ੀਰਵਾਦ ਸਕੀਮ ਹੇਠ ਲੰਬਿਤ ਪਏ ਭੁਗਤਾਨ ਦੇ ਵਾਸਤੇ 70.72 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਨਵਰੀ, 2019 ਤੋਂ ਮਈ 2019 ਤੱਕ ਆਸ਼ੀਰਵਾਦ ਸਕੀਮ ਦੇ ਹੇਠ 33677 ਲਾਭਪਾਤਰੀਆਂ ਦਾ ਭੁਗਤਾਨ ਲੰਬਿਤ ਪਿਆ ਹੋਇਆ ਸੀ। ਇਨ੍ਹਾਂ ਕੁਲ ਲਾਭਪਾਤਰੀਆਂ ਵਿੱਚੋਂ ਐਸ.ਸੀ. ਸ਼੍ਰੇਣੀ ਦੇ 24167, ਬੀ.ਸੀ. ਦੇ 9510 ਅਤੇ ਬਾਕੀ ਆਰਥਿਕ ਤੌਰ 'ਤੇ ਪਿਛੜੇ ਵਰਗਾਂ ਦੇ ਹਨ। ਇਹ ਰਕਮ ਜਾਰੀ ਹੋਣ ਨਾਲ ਇਨ੍ਹਾਂ ਵਰਗਾਂ ਨੂੰ ਹੁਣ ਭੁਗਤਾਨ ਹੋ ਜਾਵੇਗਾ।