ਪੰਜਾਬ

punjab

ETV Bharat / city

3 ਮਈ ਤੱਕ ਪੰਜਾਬ ਦੇ ਟੋਲ ਪਲਾਜ਼ਿਆਂ 'ਤੇ ਉਗਰਾਹੀ ਮੁਲਤਵੀ - 3 ਮਈ ਤੱਕ ਤਾਲਾਬੰਦੀ

ਪੰਜਾਬ ਸਰਕਾਰ ਦੇ ਅੰਦਰ 23 ਟੋਲ ਪਲਾਜ਼ੇ ਆਉਂਦੇ ਹਨ ਜਿਨ੍ਹਾਂ ਤੇ 3 ਮਈ ਤੱਕ ਉਗਰਾਹੀ ਨਹੀਂ ਕੀਤੀ ਜਾਵੇਗੀ। ਇਹ ਫੈਸਲਾ ਸੂਬੇ ਵਿਚ ਐਮਰਜੈਂਸੀ ਵਾਹਨਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਏਗਾ।

ਟੋਲ ਪਲਾਜ਼ੇ
ਟੋਲ ਪਲਾਜ਼ੇ

By

Published : Apr 19, 2020, 10:15 PM IST

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਾਰੇ ਸਟੇਟ ਟੋਲ ਪਲਾਜ਼ਾ ‘ਤੇ ਉਗਰਾਹੀ ਦੀ ਮੁਅੱਤਲੀ ਮਿਆਦ ਵਿਚ 3 ਮਈ ਤੱਕ ਵਾਧਾ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦਿੱਤੀ।

ਉਨ੍ਹਾਂ ਕਿਹਾ ਕਿ 27 ਮਾਰਚ ਨੂੰ ਉਗਰਾਹੀ ਪ੍ਰਕਿਰਿਆਂ ਨੂੰ ਤਾਲਾਬੰਦੀ ਦੀ ਸੀਮਾ ਤੱਕ ਰੋਕ ਦਿੱਤਾ ਗਿਆ ਸੀ ਪਰ ਹੁਣ ਟੋਲ ਪਲਾਜ਼ਾ 3 ਮਈ ਤੱਕ ਬੰਦ ਰਹਿਣਗੇ ਕਿਉਂਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਵਿਆਪੀ ਤਾਲਾਬੰਦੀ ਨੂੰ ਵੀ ਵਧਾ ਦਿੱਤਾ ਗਿਆ ਹੈ।

ਹਾਲਾਂਕਿ, ਕੇਂਦਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਐਨ.ਐਚ.ਏ.ਆਈ. ਅਧੀਨ ਆਉਂਦੇ ਟੋਲ ਪਲਾਜ਼ਾ ‘ਤੇ 20 ਅਪ੍ਰੈਲ ਤੋਂ ਉਗਰਾਹੀ ਸ਼ੁਰੂ ਕਰ ਦਿੱਤੀ ਜਾਏਗੀ, ਜਿੱਥੇ ਰੋਜ਼ਾਨਾ ਯਾਤਰੀਆਂ ਨੂੰ ਟੈਕਸ ਅਦਾ ਕਰਨਾ ਪਏਗਾ। ਪੰਜਾਬ ਸਰਕਾਰ ਦੇ ਅੰਦਰ 23 ਟੋਲ ਪਲਾਜ਼ੇ ਆਉਂਦੇ ਹਨ ਜਿਨ੍ਹਾਂ ਤੇ 3 ਮਈ ਤੱਕ ਉਗਰਾਹੀ ਨਹੀਂ ਕੀਤੀ ਜਾਵੇਗੀ। ਇਹ ਫੈਸਲਾ ਸੂਬੇ ਵਿਚ ਐਮਰਜੈਂਸੀ ਵਾਹਨਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਏਗਾ।

ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਮੁਫ਼ਤ ਰਾਹਦਾਰੀ ਮੁਹੱਈਆ ਕਰਾਉਣ ਦੇ ਨਾਲ ਨਾਲ ਸੂਬਾ ਸਰਕਾਰ ਅਧੀਨ ਚੱਲ ਰਹੇ ਟੋਲ ਪਲਾਜ਼ਾ 3 ਮਈ ਤੱਕ ਡਰਾਈਵਰਾਂ ਨੂੰ ਲੰਗਰ (ਮੁਫਤ ਭੋਜਨ) ਦਿੰਦੇ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਤਾਲਾਬੰਦੀ ਕਾਰਨ ਸੜਕ ਦੇ ਕਿਨਾਰੇ ਵਾਲੇ ਢਾਬੇ ਅਤੇ ਰੈਸਟੋਰੈਂਟ ਬੰਦ ਹੋ ਸਨ ਪਰ ਸੂਬਾ ਸਰਕਾਰ ਐਮਰਜੈਂਸੀ ਸਪਲਾਈ ਕਰਨ ਵਾਲੇ ਵਾਹਨਾਂ ਦੇ ਚਾਲਕਾਂ ਨੂੰ ਪਕਾਇਆ ਖਾਣਾ ਮੁਹੱਈਆ ਕਰਵਾ ਰਹੀ ਹੈ।

ਇਸ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ 20 ਅਪ੍ਰੈਲ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਛੋਟਾਂ ਨੂੰ ਰੱਦ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ 3 ਮਈ ਤੱਕ ਕੋਈ ਵੀ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਆਦੇਸ਼ ਦਿੱਤੇ ਹਨ ਕਿ ਕਿਸੇ ਨੂੰ ਰਮਜ਼ਾਨ ਦੇ ਦਿਹਾੜੇ ਦੇ ਮੱਦੇਨਜ਼ਰ ਕਿਸੇ ਨੂੰ ਵੀ ਪਾਸ ਨਾ ਦਿੱਤਾ ਜਾਵੇ।

ABOUT THE AUTHOR

...view details