ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਵਿਡ-19 ਦੌਰਾਨ ਲੱਗੇ ਕਰਫਿਊ ਵਿੱਚ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ‘ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ’ ਵਿੱਚ ਦਾਨ ਕਰਕੇ ਸਰਕਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਘਰ ਰਹੋ ਤੇ ਸੁਰੱਖਿਅਤ ਰਹਿਣ ਨੂੰ ਕਿਹਾ ਹੈ।
ਦੱਸ ਦਈਏ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਚੱਲਦਿਆਂ ਸੂਬੇ ਭਰ ਵਿੱਚ ਲਗਾਏ ਕਰਫਿਊ ਦੌਰਾਨ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਲਈ ਐਤਵਾਰ ਨੂੰ ਸਬੰਧਤ ਵਿਭਾਗਾਂ ਨੂੰ ਸਾਰੇ ਲੋੜੀਂਦੀ ਕਦਮ ਚੁੱਕਣ ਲਈ ਕਿਹਾ ਹੈ ਤਾਂ ਜੋ ਕਿਸੇ ਵੀ ਕੋਈ ਦਿੱਕਤ ਅਤੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਹਿਦਾਇਤਾਂ 'ਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੇ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਪ੍ਰਬੰਧਕੀ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਡਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਰੇਂਜ ਦੇ ਆਈ.ਜੀ./ਡੀ.ਆਈ.ਜੀ., ਐਸ.ਐਸ.ਪੀ. ਆਦਿ ਨੂੰ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਹੋਮ ਡਿਲੀਵਰੀ ਲਈ ਖੋਲ੍ਹੀਆਂ ਜਾਣਗੀਆਂ ਇਹ ਚੀਜ਼ਾਂ
ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਢੁੱਕਵੀਂ ਤੇ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਪ੍ਰਚੂਨ, ਥੋਕ, ਮੰਡੀ ਵੇਅਰਹਾਊਸ ਤੇ ਨਿਰਮਾਣ ਆਦਿ ਨੂੰ ਸਿਰਫ਼ ਹੋਮ ਡਿਲੀਵਰੀ ਲਈ ਖੋਲ੍ਹਿਆ ਜਾਵੇਗਾ।
ਖਾਣ ਦੀਆਂ ਚੀਜ਼ਾਂ ਨੂੰ ਲੋਕਾਂ ਲਈ ਬਿਨਾਂ ਕਿਸੇ ਦਿੱਕਤ ਤੋਂ ਮਿਲਣਗੀਆਂ
ਇਸੇ ਤਰ੍ਹਾਂ ਤਾਜ਼ਾ ਭੋਜਨ, ਫਲ ਤੇ ਸਬਜ਼ੀਆਂ, ਅੰਡੇ, ਪੋਲਟਰੀ, ਮੀਟ ਆਦਿ ਸਮੇਤ ਸਾਰੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਸਪਲਾਈ ਖਾਣ-ਪੀਣ ਵਾਲੀ ਦੁਕਾਨਾਂ, ਬੇਕਰੀ, ਭੋਜਨ ਤਿਆਰ ਕਰਨ, ਜਨਰਲ ਸਟੋਰ, ਕਰਿਆਨਾ, ਪੰਸਾਰੀ ਆਦਿ, ਈ-ਕਾਮਰਸ, ਡਿਜੀਟਲ ਡਲਿਵਰੀ, ਹੋਮ ਡਲਿਵਰੀ ਆਦਿ, ਐਲ.ਪੀ.ਜੀ. ਕੋਲਾ, ਬਾਲਣ ਅਤੇ ਹੋਰ ਤੇਲ ਦੀ ਸਪਲਾਈ ਨੂੰ ਲੋਕਾਂ ਲਈ ਬਿਨਾਂ ਕਿਸੇ ਦਿੱਕਤ ਤੋਂ ਯਕੀਨੀ ਬਣਾਇਆ ਜਾਵੇਗਾ।
ਮੈਡੀਕਲ ਸੁਵਿਧਾਵਾਂ ਖੁਲ੍ਹੀਆਂ ਰਹਿਣਗੀਆਂ
ਵਿਸਥਾਰਤ ਨਿਰਦੇਸ਼ਾਂ ਅਨੁਸਾਰ ਦਵਾਈਆਂ ਦੀਆਂ ਪਰਚੂਨ, ਥੋਕ, ਗੁਦਾਮ, ਉਤਪਾਦਨ ਆਦਿ ਦੀਆਂ ਸੰਸਥਾਵਾਂ ਦੇ ਨਾਲ ਨਾਲ ਕੈਮਿਸਟ, ਡਾਕਟਰ, ਹਸਪਤਾਲ (ਓ.ਪੀ.ਡੀਜ ਸਮੇਤ), ਨਸਾ ਛੁਡਾਊ ਕੇਂਦਰ, ਮੁੜ ਵਸੇਬਾ ਕੇਂਦਰ, ਨਰਸਿੰਗ ਹੋਮ, ਆਯੁਸ਼ ਪ੍ਰੈਕਟੀਸ਼ਨਰ, ਡਾਇਗਨੌਸਟਿਕ ਲੈਬਾਰਟਰੀਆਂ ਆਦਿ ਖੁੱਲ•ੀਆਂ ਰਹਿਣਗੀਆਂ।
ਪੋਲਟਰੀ ਫੀਡ ਤੇ ਦੁੱਧ ਦੇ ਪਲਾਂਟ ਰਹਿਣਗੇ ਕਾਰਜਸ਼ੀਲ
ਇਸ ਤੋਂ ਇਲਾਵਾ ਪਸ਼ੂ ਫੀਡ, ਪੋਲਟਰੀ ਫੀਡ, ਵੈਟਰਨਰੀ ਦਵਾਈਆਂ, ਪਸ਼ੂ ਹਸਪਤਾਲ, ਦੁੱਧ ਦੇ ਪਲਾਂਟ ਆਦਿ ਕਾਰਜਸ਼ੀਲ ਰਹਿਣਗੇ।
ਖੇਤੀਬਾੜੀ ਸਬੰਧੀ ਚੀਜ਼ਾਂ ਮਿਲਣਗੀਆਂ