ਪੰਜਾਬ

punjab

ETV Bharat / city

ਪਟਾਕੇ ਚਲਾਉਣ ਵਾਲਿਆਂ ਖਿਲਾਫ ਸੂਬਾ ਸਰਕਾਰ ਨੇ ਦਿੱਤੇ ਸਖਤੀ ਕਰਨ ਦੇ ਹੁਕਮ - ਪਟਾਕੇ ਚਲਾਉਣ ਦਾ ਸਮਾਂ

ਦੀਵਾਲੀ ਮੌਕੇ ਪਟਾਕੇ ਚਲਾਉਣ ਦਾ ਸਮਾਂ ਸੂਬਾ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਪਟਾਕੇ ਚਲਾਉਣ ਵਾਲਿਆਂ ਖਿਲਾਫ ਸੂਬਾ ਸਰਕਾਰ ਨੇ ਦਿੱਤੇ ਸਖਤੀ ਕਰਨ ਦੇ ਹੁਕਮ
ਪਟਾਕੇ ਚਲਾਉਣ ਵਾਲਿਆਂ ਖਿਲਾਫ ਸੂਬਾ ਸਰਕਾਰ ਨੇ ਦਿੱਤੇ ਸਖਤੀ ਕਰਨ ਦੇ ਹੁਕਮ

By

Published : Nov 11, 2020, 12:21 PM IST

ਚੰਡੀਗੜ੍ਹ: ਦੀਵਾਲੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਨੂੰ ਲੈ ਕੇ ਸਮਾਂ ਤੈਅ ਕਰ ਦਿੱਤਾ ਹੈ। ਉੱਥੇ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੀ ਸਖਤੀ ਮਗਰੋਂ ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਵੀ ਦਿੱਤੇ ਹਨ। ਇਸ ਬਾਰੇ ਸਰਕਾਰ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।

ਦੀਵਾਲੀ ਮੌਕੇ ਪਟਾਕੇ ਚਲਾਉਣ ਦਾ ਸਮਾਂ ਰਾਤ ਨੂੰ ਅੱਠ ਤੋਂ 10 ਵਜੇ ਤੱਕ ਹੋਏਗਾ। ਗੁਰਪੁਰਬ ਮੌਕੇ ਸਵੇਰੇ ਚਾਰ ਤੋਂ ਪੰਜ ਤੇ ਰਾਤ 9 ਤੋਂ 10 ਵਜੇ ਤੱਕ ਹੋਏਗਾ। ਇਸ ਤੋਂ ਇਲਾਵਾ ਕ੍ਰਿਸਮਿਸ ਮੌਕੇ ਰਾਤ 11.55 ਤੋਂ 12.30 ਵਜੇ ਹੋਏਗਾ। ਐਨਜੀਟੀ ਨੇ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਸ਼ਹਿਰਾਂ ਵਿੱਚ ਨਵੰਬਰ 2019 ਵਿੱਚ ਹਵਾ ਦੀ ਗੁਣਵੱਤਾ ਕਮਜ਼ੋਰ ਸੀ, ਉੱਥੇ ਪਟਾਕੇ ਚਲਾਉਣ ਵਾਲਿਆਂ 'ਤੇ ਪੂਰਨ ਪਾਬੰਦੀ ਹੋਵੇਗੀ। ਇਸ ਦੇ ਨਾਲ ਹੀ ਸਿਰਫ ਗਰੀਨ ਪਟਾਕੇ ਹੀ ਚਲਾਏ ਜਾ ਸਕਦੇ ਹਨ।

ABOUT THE AUTHOR

...view details