ਪੰਜਾਬ

punjab

ETV Bharat / city

ਪੰਜਾਬ ਫੂਡ ਕਮਿਸ਼ਨ ਨੇ ਆਂਧਰਾ ਮਿਡ ਡੇ ਮੀਲ ਮਾਡਲ ਦਾ ਲਿਆ ਜਾਇਜ਼ਾ - Andhra mid-day meal model

ਸੂਬਾ ਸਰਕਾਰ ਵਲੋਂ ਅਕਸ਼ੇ ਪਾਤਰਾ ਦੀ ਸੈਂਟਰਲੀ ਮੈਕਨਾਈਜ਼ਡ ਕਿਚਨ ਦਾ ਦੌਰਾ ਆਯੋਜਿਤ ਕੀਤਾ ਗਿਆ ਸੀ। ਇਸ ਦੌਰੇ ਦਾ ਮਕਸਦ ਸੀ ਕਿ ਮਿਡ ਡੇ ਮੀਲ ਲਈ ਸਕੂਲ ਦੇ ਬੱਚਿਆਂ ਵਾਸਤੇ ਕਿਸ ਤਰ੍ਹਾਂ ਦਾ ਖ਼ਾਣਾ ਤਿਆਰ ਕੀਤਾ ਜਾ ਰਿਹਾ ਹੈ।

ਫ਼ਾਇਲ ਫ਼ੋਟੋ

By

Published : Apr 23, 2019, 2:08 PM IST

ਚੰਡੀਗੜ੍ਹ: ਪੰਜਾਬ ਫੂਡ ਕਮਿਸ਼ਨ ਵਲੋਂ ਆਂਧਰਾ ਮਿੱਡ ਡੇ ਮੀਲ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਅਕਸ਼ੇ ਪਾਤਰਾ ਤੇ ਇਸਕੋਨ ਗਰੁੱਪ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।

ਇਸ ਸਬੰਧੀ ਫ਼ੂਡ ਕਮਿਸ਼ਨ ਦੇ ਚੇਅਰਮੈਨ ਡੀ.ਪੀ ਰੈਡੀ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਆਯੋਜਿਤ ਕੀਤੇ ਗਏ ਦੌਰੇ ਦਾ ਮਕਸਦ ਇਹ ਇਹ ਦਿਖਾਇਆ ਜਾ ਸਕੇ ਕਿ ਇਹ ਇੱਕ ਪ੍ਰਭਾਵਸ਼ਾਲੀ ਮਾਡਲ ਹੈ, ਜਿਸ 'ਚ 25 ਕਿਲੋ ਮੀਟਰ ਦੇ ਘੇਰੇ 'ਚ ਆਉਂਦੇ ਸਕੂਲੀ ਬੱਚਿਆਂ ਲਈ ਭੋਜਨ ਦੀ ਵਿਵਸਥਾ ਕਰਨ ਹਿੱਤ ਸੁਚਾਰੂ ਰੂਪ ਵਿੱਚ ਸੈਂਟਰਲਾਈਜ਼ਡ ਰਸੋਈਆਂ ਸਥਾਪਤ ਕੀਤੀਆਂ ਗਈਆਂ ਹਨ। ਸਕੂਲਾਂ ਵਿੱਚ ਭੋਜਨ ਉਪਲੱਬਧ ਕਰਵਾਉਣ ਲਈ ਜੀ.ਪੀ.ਐਸ ਦੀ ਸਹੂਲਤ ਵਾਲੇ ਵਾਹਨ ਵਰਤੇ ਜਾ ਰਹੇ ਹਨ।

ਚੇਅਰਮੈਨ ਨੇ ਦੱਸਿਆ ਕਿ ਅਕਸ਼ੇ ਪਾਤਰਾ ਗਰੁੱਪ ਦੇ ਨੁਮਾਇੰਦੇ ਰਘੂਪਥੀ ਦਾਸ ਨੇ ਇੱਛਾ ਪ੍ਰਗਟਾਈ ਕਿ ਜੇ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਇਸ ਪ੍ਰਸਤਾਵ ਪ੍ਰਤੀ ਸਹਿਮਤੀ ਬਣਦੀ ਹੈ ਤਾਂ ਬਿਲਕੁਲ ਅਜਿਹੇ ਉਪਰਾਲੇ ਪੰਜਾਬ ਵਿੱਚ ਸ਼ੁਰੂ ਕੀਤੇ ਜਾ ਸਕਦੇ ਹਨ। ਉਹ ਪਹਿਲਾਂ ਹੀ ਸਾਲ 2000 ਤੋਂ ਮਿਡ ਡੇ ਮੀਲ ਸਕੀਮ ਤਹਿਤ 12 ਸੂਬਿਆਂ ਵਿੱਚ ਭੋਜਨ ਮੁਹੱਈਆ ਕਰਵਾ ਰਹੇ ਹਨ। ਇਸਕੋਨ ਗਰੁੱਪ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਹ ਵੀ ਅਕਸ਼ੇ ਪਾਤਰਾ ਗਰੁੱਪ ਵਾਂਗ ਹੀ ਕੰਮ ਕਰ ਰਹੇ ਹਨ ਅਤੇ ਦੋਵੇਂ ਗਰੁੱਪ ਪੰਜਾਬ ਵਿੱਚ ਇਸੇ ਤਰਜ਼ ਦਾ ਮਾਡਲ ਸ਼ੁਰੂ ਕਰਨ ਲਈ ਸੁਹਿਰਦ ਹਨ।

ABOUT THE AUTHOR

...view details