ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਵਿੱਚ ਖੇਤੀ ਦੇ ਮੁੱਦਿਆਂ ’ਤੇ ਚੋਣਾਂ ਲੜਨ ਵਾਲੇ ਕਿਸਾਨ ਆਗੂਆਂ ਦੀ ਜ਼ਮਾਨਤ ਵੀ ਨਹੀਂ ਬਚ ਸਕੇ। ਕਿਸਾਨ ਅੰਦੋਲਨ ਦੌਰਾਨ ਲੱਖਾਂ ਦਾ ਇਕੱਠ ਕਰਨ ਵਾਲੇ ਕਿਸਾਨ ਆਗੂਆਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਨੇ ਨਕਾਰ ਦਿੱਤਾ ਹੈ। ਸਾਰੇ ਕਿਸਾਨ ਆਗੂ ਚੋਣ ਹਾਰ ਗਏ ਹਨ ਅਤੇ ਕੁਝ ਕੁ ਨੂੰ ਛੱਡ ਕੇ ਸ਼ਾਇਦ ਹੀ ਕੋਈ ਅਜਿਹਾ ਆਗੂ ਹੋਵੇਗਾ ਜਿਸ ਦੀ ਜ਼ਮਾਨਤ ਹੋਈ ਹੋਵੇ। ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਬਲਬੀਰ ਸਿੰਘ ਰਾਜੇਵਾਲ ਨੂੰ ਵੀ ਸਿਰਫ਼ 4626 ਵੋਟਾਂ ਮਿਲੀਆਂ।
ਇਹ ਵੀ ਪੜੋ:Punjab Election Results 2022: ਆਪ ਦੇ ਅਮਨ ਅਰੋੜਾ ਟਾਪ ਤੇ ਰਮਨ ਸਭਤੋਂ ਪਿੱਛੇ, ਔਰਤਾਂ ਨੇ ਵੀ ਬਾਰੀ ਬਾਜ਼ੀ
ਰਾਜੇਵਾਲ ਦੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨੀ ਸਮੱਸਿਆਵਾਂ ਨੂੰ ਲੈ ਕੇ ਸੰਯੁਕਤ ਸਮਾਜ ਮੋਰਚਾ ਦੇ ਨਾਂ 'ਤੇ ਚੋਣ ਲੜੀ ਸੀ, ਜਿਸ 'ਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ 55 ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ, ਲਖਵਿੰਦਰ ਸਿੰਘ ਲੱਖਾ ਸਿਧਾਣਾ ਜੋ ਕਦੇ ਗੈਂਗਸਟਰ ਸੀ, ਉਹਨਾਂ ਨੂੰ ਵੀ ਮੋੜ ਤੋਂ ਵਿਧਾਨ ਸਭਾ ਟਿਕਟ ਦਿੱਤੀ ਗਈ ਸੀ ਜੋ ਕਿ ਹਾਰ ਗਏ।
ਲੱਖਾ ਸਿਧਾਣਾ ਨੂੰ ਪਈਆਂ ਸਭ ਤੋਂ ਵੱਧ ਵੋਟਾਂ
ਹੁਣ ਤੱਕ ਦੀ ਜਾਣਕਾਰੀ ਅਨੁਸਾਰ ਸੰਯੁਕਤ ਸਮਾਜ ਮੋਰਚਾ ਦੇ ਸਾਰੇ ਉਮੀਦਵਾਰਾਂ ਵਿੱਚੋਂ ਲੱਖਾ ਸਿਧਾਣਾ ਇੱਕੋ ਇੱਕ ਅਜਿਹਾ ਉਮੀਦਵਾਰ ਹੈ, ਜਿਸ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ, ਉਸ ਨੂੰ 27936 ਵੋਟਾਂ ਮਿਲੀਆਂ ਹਨ, ਹਾਲਾਂਕਿ ਉਹ ਜਿੱਤ ਨਹੀਂ ਸਕਿਆ।
ਕਿਸਾਨਾਂ ਦੀ ਨਹੀਂ ਮਿਲੀ ਮੱਤ