ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election 2022) ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ’ਤੇ ਜਿੱਤ ਦਰਜ ਕਰ ਇਤਿਹਾਸ ਰਚ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਮੌਜੂਦਾ ਵਿਧਾਇਕ ਅਮਨ ਅਰੋੜਾ ਨੇ ਕਾਂਗਰਸ ਉਮੀਦਵਾਰ ਜਸਵਿੰਦਰ ਧੀਮਾਨ ਨੂੰ ਹਰਾ ਕੇ ਸਭ ਤੋਂ ਵੱਧ ਜਿੱਤ ਦਰਜ ਕੀਤੀ ਹੈ। ਅਮਨ ਅਰੋੜਾ ਨੇ ਸੁਨਾਮ ਸੀਟ 75,277 ਵੋਟਾਂ ਦੇ ਫਰਕ ਨਾਲ ਜਿੱਤੀ ਹੈ। ਇਹ ਅੰਤਰ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਬਾਕੀ ਵਿੱਚ ਅਕਾਲੀ ਦਲ ਦੇ ਬਲਦੇਵ ਸਿੰਘ ਮਾਨ ਨੇ 12,714 ਵੋਟਾਂ ਹਾਸਲ ਕੀਤੀਆਂ। ਸ਼੍ਰੋਮਣੀ ਅਕਾਲੀ ਦਲ ਸੰਮਤੀ ਦੇ ਸਨਮੁਖ ਸਿੰਘ ਮੋਖ ਨੂੰ 11,351 ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਅੰਮ੍ਰਿਤਪਾਲ ਸਿੰਘ ਸਿੱਧੂ ਨੂੰ 10721 ਵੋਟਾਂ ਮਿਲੀਆਂ।
ਇਸ ਦੌਰਾਨ ‘ਆਪ’ ਦੇ ਉਮੀਦਵਾਰ ਨੇ ਵੀ ਸਭ ਤੋਂ ਘੱਟ ਫਰਕ ਨਾਲ ਜਿੱਤ ਹਾਸਲ ਕੀਤੀ। ਜਲੰਧਰ ਕੇਂਦਰੀ ਸੀਟ ਤੋਂ ‘ਆਪ’ ਦੇ ਰਮਨ ਅਰੋੜਾ ਨੇ ਕਾਂਗਰਸੀ ਉਮੀਦਵਾਰ ਰਜਿੰਦਰ ਬੇਰੀ ਨੂੰ 247 ਵੋਟਾਂ ਦੇ ਫਰਕ ਨਾਲ ਹਰਾਇਆ।ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਚੋਂ ਆਮ ਆਦਮੀ ਪਾਰਟੀ (ਆਪ) ਨੇ 92 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ।
ਇਹ ਵੀ ਪੜੋ:ਮੌਜੂਦਾ ਮੰਤਰੀ, ਸਾਬਕਾ ਮੁੱਖ ਮੰਤਰੀ ਅਤੇ ਡੇਢ ਦਰਜਨ ਦੇ ਕਰੀਬ ਸਾਬਕਾ ਮੰਤਰੀ 'ਤੇ ਫਿਰਿਆ ਝਾੜੂ , ਜਾਣੋ! ਪੂਰੀ ਕਹਾਣੀ
ਔਰਤਾਂ ਨੇ ਮਾਰੀ ਬਾਜ਼ੀ (ਆਪ)
ਇਸ ਨਾਲ ਪੰਜਾਬ ਦੀਆਂ ਚੋਣਾਂ ਲੜ ਰਹੀਆਂ 93 ਔਰਤਾਂ ਵਿੱਚੋਂ 13 ਨੇ ਜਿੱਤ ਪ੍ਰਾਪਤ ਕੀਤੀ ਅਤੇ ਇਨ੍ਹਾਂ ਵਿੱਚੋਂ 11 ਆਮ ਆਦਮੀ ਪਾਰਟੀ ਨਾਲ ਸਬੰਧਤ ਹਨ।
ਜੀਵਨਜੋਤ ਕੌਰ (ਆਪ)
ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਦੀ ਜੀਵਨਜੋਤ ਕੌਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 6750 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੀ ਚੋਣ ਲੜ ਰਹੇ ਸਨ, ਪਰ ਤੀਜੇ ਨੰਬਰ ’ਤੇ ਰਹੇ।
ਨਰਿੰਦਰ ਕੌਰ ਭਾਰਜ (ਆਪ)
ਹੋਰ ਸੀਟਾਂ 'ਤੇ 'ਆਪ' ਨੇ ਜਿੱਤ ਹਾਸਲ ਕੀਤੀ, ਨਰਿੰਦਰ ਕੌਰ ਭਾਰਜ ਨੇ ਸੰਗਰੂਰ 'ਚ ਪੰਜਾਬ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ 36,430 ਵੋਟਾਂ ਨਾਲ ਹਰਾਇਆ ਹੈ।
ਸੰਤੋਸ਼ ਕੁਮਾਰੀ ਕਟਾਰੀਆ (ਆਪ)
ਬਲਾਚੌਰ 'ਚ ਸੰਤੋਸ਼ ਕੁਮਾਰੀ ਕਟਾਰੀਆ ਨੇ ਅਕਾਲੀ ਦਲ ਦੀ ਸੁਨੀਤਾ ਰਾਣੀ ਨੂੰ 4,541 ਵੋਟਾਂ ਨਾਲ ਹਰਾਇਆ ਹੈ।
ਸਰਬਜੀਤ ਕੌਰ ਮਾਣੂੰਕੇ (ਆਪ)
ਜਗਰਾਓਂ ਤੋਂ ਸਰਬਜੀਤ ਕੌਰ ਮਾਣੂੰਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਐੱਸਆਰ ਕਲੇਰ ਨੂੰ 39,656 ਵੋਟਾਂ ਨਾਲ ਹਰਾਇਆ ਹੈ।
ਪ੍ਰੋ. ਬਲਜਿੰਦਰ ਕੌਰ (ਆਪ)
ਤਲਵੰਡੀ ਸਾਬੋ ਤੋਂ ਪ੍ਰੋ. ਬਲਜਿੰਦਰ ਕੌਰ ਨੇ ਅਕਾਲੀ ਦਲ ਦੇ ਜੀਤਮਹਿੰਦਰ ਸਿੰਘ ਸਿੱਧੂ ਨੂੰ 15,252 ਵੋਟਾਂ ਨਾਲ ਹਰਾਇਆ ਹੈ।
ਅਨਮੋਲ ਗਗਨ ਮਾਨ (ਆਪ)