ਚੰਡੀਗੜ੍ਹ:ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਐਕਸ਼ਨ ਮੋਡ ਵਿੱਚ ਵਿਖਾਈ ਦੇ ਰਹੀ ਹੈ। ਜਿੱਥੇ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਕੇਜਰੀਵਾਲ ਪੰਜਾਬ ਦੇ ਵਿਧਾਇਕਾਂ, ਮੰਤਰੀਆਂ ਅਤੇ ਪ੍ਰਸ਼ਾਸਨਿਕ ਅਹੁਦਿਆਂ ਉੱਪਰ ਬੈਠੇ ਅਫਸਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਕਰਨ ਦੀ ਚਿਤਾਵਨੀ ਦੇ ਰਹੇ ਹਨ ਉੱਥੇ ਹੀ ਆਪ ਦੇ ਨਵੇਂ ਬਣੇ ਵਿਧਾਇਕ ਵੀ ਲਗਾਤਾਰ ਆਪਣੇ ਹਲਕਿਆਂ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਰੇਡ ਮਾਰ ਅਫਸਰਾਂ ਨੂੰ ਚਿਤਾਵਨੀ ਦੇ ਰਹੇ ਹਨ। ਇਸ ਵਿਚਾਲੇ ਇੱਕ ਮਹਿਲਾ ਡਾਕਟਰ ਦੀ ਬਿਆਨਬਾਜੀ ਮੀਡੀਆ ਰਿਪੋਰਟਾਂ ਦੀ ਸੁਰਖੀਆਂ ਬਣ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕਾਂ ਆਮ ਆਦਮੀ ਪਾਰਟੀ ਦੇ ਸਖ਼ਤੀ ਦੇ ਚੱਲਦੇ ਹੀ ਡਾਕਟਰ ਵੱਲੋਂ ਨੌਕਰੀ ਛੱਡ ਦਿੱਤੀ ਗਈ ਹੈ।
ਸਰਕਾਰ ਬਾਰੇ ਕੀ ਬੋਲੀ ਡਾਕਟਰ:ਜਾਣਕਾਰੀ ਮੁਤਾਬਕ ਫਤਿਹਗੜ੍ਹ ਚੂੜੀਆਂ ਵਿੱਚ ਤਾਇਨਾਤ ਗਾਇਨੀਕੋਲੋਜਿਸਟ ਡਾਕਟਰ ਪ੍ਰੱਗਿਆ ਖਨੂਜਾ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ (Punjab Doctor Quits Job) ਹੈ। ਇਸ ਮੌਕੇ ਉਨ੍ਹਾਂ ਕਈ ਵੱਡੀਆਂ ਵੀ ਸਰਕਾਰ ਨੂੰ ਕਹੀਆਂ ਹਨ। ਡਾਕਟਰ ਪ੍ਰੱਗਿਆ ਨੇ ਭਗਵੰਤ ਮਾਨ ਸਰਕਾਰ ਨੂੰ ਕਿਹਾ ਹੈ ਕਿ ਸਰਕਾਰ ਨੂੰ ਪਹਿਲਾਂ ਸਿਸਟਮ ਵਿੱਚ ਸੁਧਾਰ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਦਵਾਈਆਂ ਅਤੇ ਹੋਰ ਬਣਦੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਸਨ ਉਸ ਤੋਂ ਬਾਅਦ ਸਕਰਾਰ ਨੂੰ ਇਸ ਤਰ੍ਹਾਂ ਦੀ ਸਖ਼ਤੀ ਕਰਨੀ ਚਾਹੀਦੀ ਸੀ। ਇਸ ਮੌਕੇ ਉਨ੍ਹਾਂ ਇੱਕ ਡਰਾ ਜਤਾਉਂਦਿਆ ਕਿਹਾ ਕਿ ਜੋ ਪੰਜਾਬ ਵਿੱਚ ਸਰਕਾਰ ਨੇ ਮਾਹੌਲ ਬਣਾਇਆ ਸੀ ਉਸ ਨੂੰ ਵੇਖ ਕੇ ਉਹ ਡਰ ਗਈ ਸੀ ਜਿਸਦੇ ਚੱਲਦੇ ਹੀ ਉਨ੍ਹਾਂ ਅਸਤੀਫਾ ਦੇਣ ਦਾ ਮਨ ਬਣਾਇਆ।
ਨੌਕਰੀ ਛੱਡਣ ਦਾ ਦੱਸਿਆ ਇਹ ਕਾਰਨ:ਇਸ ਮੌਕੇ ਉਨ੍ਹਾਂ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਹਨ। ਮੀਡੀਆ ਵਿੱਚ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਸਕੂਲ ਵੱਲੋਂ ਬੈਨ ਬੰਦ ਕਰ ਦਿੱਤੀ ਗਈ ਸੀ ਜਿਸਦੇ ਬੱਚਿਆਂ ਨੂੰ ਸਕੂਲ ਲਿਜਾਣ ਤੇ ਛੱਡਣ ਦੀ ਜ਼ਿੰਮੇਵਾਰੀ ਉਸਦੀ ਬਣ ਗਈ ਸੀ। ਉਨ੍ਹਾਂ ਆਪ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਨਵੀਂ ਸਰਕਾਰ ਨੇ ਸਖ਼ਤੀ ਕਰਦਿਆਂ ਸਵੇਰੇ 8 ਵਜੇ ਸਕੂਲ ਪਹੁੰਚਣ ਅਤੇ 2 ਤੱਕ ਸਕੂਲ ਰਹਿਣ ਦੇ ਆਦੇਸ਼ ਜਾਰੀ ਕਰ ਦਿੱਤੇ ਜਿਸਦੇ ਚੱਲਦੇ ਉਸਨੂੰ ਬੱਚਿਆਂ ਨੂੰ ਸਕੂਲ ਛੱਡਣ ਤੇ ਲਿਆਉਣ ਵਿੱਚ ਵੱਡੀ ਮੁਸ਼ਕਿਲ ਸਾਹਮਣੇ ਆਉਣ ਲੱਗੀ। ਉਨ੍ਹਾਂ ਦੱਸਿਆ ਕਿ ਮੁਸ਼ਕਿਲ ਆਉਣ ਦੇ ਚੱਲਦੇ ਨੌਕਰੀ ਛੱਡਣ ਦਾ ਫੈਸਲਾ ਹੀ ਲਿਆ ਹੈ ਕਿਉਂਕਿ ਬੱਚਿਆਂ ਨੂੰ ਸਕੂਲੋਂ ਲਿਆਉਣ ਤੇ ਛੱਡਣ ਵਿੱਚ ਕਾਫੀ ਮੁਸ਼ਕਿਲ ਸੀ ਅਤੇ ਦੂਜੇ ਪਾਸੇ ਸਰਕਾਰ ਦੀ ਸਖਤੀ ਦਾ ਡਰ ਸੀ।