ਪੰਜਾਬ

punjab

ETV Bharat / city

ਕੋਵਿਡ-19: ਪੰਜਾਬ 'ਚ 82 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 2887

ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 82 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2887 ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 2887 ਮਰੀਜ਼ਾਂ ਵਿੱਚੋਂ 2259 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

ਪੰਜਾਬ ਕੋਵਿਡ ਮੀਡੀਆ ਬੁਲੇਟਿਨ
ਪੰਜਾਬ ਕੋਵਿਡ ਮੀਡੀਆ ਬੁਲੇਟਿਨ

By

Published : Jun 11, 2020, 8:23 PM IST

ਚੰਡੀਗੜ੍ਹ: ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 82 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2887 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 569 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 59 ਲੋਕਾਂ ਦੀ ਮੌਤ ਹੋਈ ਹੈ।

ਪੰਜਾਬ ਕੋਵਿਡ ਮੀਡੀਆ ਬੁਲੇਟਿਨ

ਇਨ੍ਹਾਂ 82 ਨਵੇਂ ਮਾਮਲਿਆਂ ਵਿੱਚੋਂ 18 ਲੁਧਿਆਣਾ, 14 ਅੰਮ੍ਰਿਤਸਰ, 6 ਪਟਿਆਲਾ, 4 ਜਲੰਧਰ, 10 ਸੰਗਰੂਰ, 19 ਪਠਾਨਕੋਟ, 1 ਗੁਰਦਾਸਪੁਰ, 2 ਮੋਗਾ, 2 ਐਸਬੀਐਸ ਨਗਰ, 1 ਬਠਿੰਡਾ, 1 ਮੁਕਤਸਰ, ਅਤੇ 4 ਮਾਮਲੇ ਮੋਹਾਲੀ ਤੋਂ ਸਾਹਮਣੇ ਆਏ ਹਨ।

ਪੰਜਾਬ ਕੋਵਿਡ ਮੀਡੀਆ ਬੁਲੇਟਿਨ

ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 2887 ਮਰੀਜ਼ਾਂ ਵਿੱਚੋਂ 2259 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 569 ਐਕਟਿਵ ਮਾਮਲੇ ਹਨ।

ਪੰਜਾਬ ਕੋਵਿਡ ਮੀਡੀਆ ਬੁਲੇਟਿਨ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 1,54,498 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 2887 ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

ABOUT THE AUTHOR

...view details