ਪੰਜਾਬ

punjab

ETV Bharat / city

ਪੰਜਾਬ 'ਚ ਤੀਜੇ ਦਿਨ ਵੀ 24 ਘੰਟਿਆਂ 'ਚ 200 ਤੋਂ ਵੱਧ ਕੋਰੋਨਾ ਦੇ ਨਵੇਂ ਕੇਸ, ਇੱਕ ਮੌਤ - ਕੋਰੋਨਾ ਦੇ ਨਵੇਂ ਮਾਮਲੇ

ਪੰਜਾਬ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤੀਜੇ ਦਿਨ ਲਗਾਤਾਰ ਪੰਜਾਬ 'ਚ 200 ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਕ ਮਰੀਜ਼ ਦੀ ਮੌਤ ਵੀ ਹੋਈ ਹੈ।

ਪੰਜਾਬ 'ਚ ਕੋਰੋਨਾ
ਪੰਜਾਬ 'ਚ ਕੋਰੋਨਾ

By

Published : Jul 1, 2022, 9:44 AM IST

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਮਾਮਲਿਆਂ ਨੇ ਮੁੜ ਤੋਂ ਜ਼ੋਰ ਫੜ ਲਿਆ ਹੈ। ਲਗਾਤਾਰ ਤੀਜੇ ਦਿਨ 24 ਘੰਟਿਆਂ ਦੌਰਾਨ 200 ਤੋਂ ਵੱਧ ਨਵੇਂ ਮਰੀਜ਼ ਮਿਲੇ ਹਨ। ਵੀਰਵਾਰ ਨੂੰ ਸੂਬੇ 'ਚ 210 ਮਰੀਜ਼ ਮਿਲੇ ਹਨ। ਇਸ ਦੌਰਾਨ ਜਲੰਧਰ ਵਿੱਚ ਇੱਕ ਮਰੀਜ਼ ਦੀ ਮੌਤ ਵੀ ਹੋ ਗਈ। ਇਸ ਦੇ ਨਾਲ ਹੀ 42 ਲੋਕਾਂ ਨੂੰ ਲਾਈਫ ਸੇਵਿੰਗ ਸਪੋਰਟ 'ਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਨਵੇਂ ਕੇਸਾਂ ਨਾਲ ਸੂਬੇ ਵਿੱਚ 1121 ਐਕਟਿਵ ਕੇਸ ਹੋ ਗਏ ਹਨ। ਵੀਰਵਾਰ ਨੂੰ 11,489 ਸੈਂਪਲ ਲੈ ਕੇ 11,267 ਦੀ ਜਾਂਚ ਕੀਤੀ ਗਈ।

ਮੋਹਾਲੀ 'ਚ ਸਭ ਤੋਂ ਵੱਧ ਐਕਟਿਵ ਕੇਸ: ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਜ਼ਿਲ੍ਹੇ ਵਿਚ ਸਥਿਤੀ ਵਿਗੜਦੀ ਜਾ ਰਹੀ ਹੈ। ਵੀਰਵਾਰ ਨੂੰ ਇੱਥੇ 65 ਨਵੇਂ ਮਰੀਜ਼ ਮਿਲੇ ਹਨ। ਸਭ ਤੋਂ ਚਿੰਤਾਜਨਕ ਇੱਥੇ 10.33% ਸਕਾਰਾਤਮਕਤਾ ਦਰ ਹੈ। ਸਭ ਤੋਂ ਵੱਧ 349 ਐਕਟਿਵ ਕੇਸ ਵੀ ਇੱਥੇ ਹੀ ਹਨ। ਦੂਜੇ ਨੰਬਰ 'ਤੇ ਲੁਧਿਆਣਾ ਜ਼ਿਲ੍ਹਾ ਹੈ। ਜਿੱਥੇ 33 ਮਰੀਜ਼ 1.17% ਸਕਾਰਾਤਮਕ ਦਰ ਦੇ ਨਾਲ ਪਾਏ ਗਏ। ਇੱਥੇ 199 ਐਕਟਿਵ ਕੇਸ ਹਨ। ਇਸ ਤੋਂ ਇਲਾਵਾ ਬਠਿੰਡਾ ਵਿੱਚ 6.33% ਦੀ ਸਕਾਰਾਤਮਕ ਦਰ ਦੇ ਨਾਲ 20 ਨਵੇਂ ਮਰੀਜ਼ ਅਤੇ ਪਟਿਆਲਾ ਵਿੱਚ 4.44% ਦੀ ਸਕਾਰਾਤਮਕ ਦਰ ਦੇ ਨਾਲ 16 ਨਵੇਂ ਮਰੀਜ਼ ਮਿਲੇ ਹਨ।

ICU ਅਤੇ ਵੈਂਟੀਲੇਟਰ 'ਤੇ ਵਧਣ ਲੱਗੇ ਮਰੀਜ਼: ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਆਉਣ ਵਾਲੇ ਦਿਨਾਂ 'ਚ ਵਧ ਸਕਦੀ ਹੈ। ਕੋਰੋਨਾ ਦੇ ਗੰਭੀਰ ਹੋਣ ਕਾਰਨ ਆਈਸੀਯੂ ਅਤੇ ਵੈਂਟੀਲੇਟਰ 'ਤੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਇਸ ਸਮੇਂ 8 ਮਰੀਜ਼ ਆਈਸੀਯੂ ਅਤੇ 3 ਵੈਂਟੀਲੇਟਰ 'ਤੇ ਪਹੁੰਚ ਚੁੱਕੇ ਹਨ। ਵੀਰਵਾਰ ਨੂੰ ਬਠਿੰਡਾ 'ਚ ਇਕ ਮਰੀਜ਼ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। 31 ਮਰੀਜ਼ਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ।

ਇਸ ਜ਼ਿਲ੍ਹੇ 'ਚ ਇੰਨੇ ਨਵੇਂ ਕੇਸ: ਕੋਰੋਨਾ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਮੁਹਾਲੀ 'ਚ 65, ਲੁਧਿਆਣਾ 'ਚ 33, ਪਟਿਆਲਾ 'ਚ 16, ਪਠਾਨਕੋਟ 'ਚ 2, ਜਲੰਧਰ 'ਚ 14, ਫਿਰੋਜ਼ਪੁਰ 'ਚ 8, ਸ੍ਰੀ ਫਤਿਹਗੜ੍ਹ ਸਾਹਿਬ 'ਚ 7, ਅੰਮ੍ਰਿਤਸਰ ਅਤੇ ਫਰੀਦਕੋਟ 'ਚ 6-6 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ 'ਚ 5-5 ਮਾਮਲੇ,ਮਾਨਸਾ ਅਤੇ ਰੂਪਨਗਰ 'ਚ ਵੀ 5-5 ਮਾਮਲੇ,ਨਵਾਂਸ਼ਹਿਰ 'ਚ 3, ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਤਰਨਤਾਰਨ ਅਤੇ ਸੰਗਰੂਰ 'ਚ 2-2 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਬਰਨਾਲਾ, ਫਾਜ਼ਿਲਕਾ, ਕਪੂਰਥਲਾ, ਮਲੇਰਕੋਟਲਾ ਅਤੇ ਮੋਗਾ 'ਚ 1-1 ਨਵੇਂ ਮਾਮਲੇ ਸਾਹਮਣੇ ਆਏ ਹਨ।

ਪੰਜਾਬ 'ਚ ਨਹੀਂ ਕੋਈ ਸਿਹਤ ਮੰਤਰੀ: ਕਾਬਿਲੇਗੌਰ ਹੈ ਕਿ ਕੋਰੋਨਾ ਦੇ ਮਾਮਲੇ ਜਿੱਥੇ ਲਗਾਤਾਰ ਵਧ ਰਹੇ ਹਨ, ਉੱਥੇ ਹੀ ਪੰਜਾਬ ਦੇ ਵਿੱਚ ਕੋਈ ਵੀ ਸਿਹਤ ਮੰਤਰੀ ਹੀ ਨਹੀਂ ਹੈ। ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੰਤਰੀ ਅਹੁਦੇ ਤੋਂ ਲਾਂਭੇ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਜਿਸ ਕਰਕੇ ਫ਼ਿਲਹਾਲ ਪੰਜਾਬ ਵਿੱਚ ਕੋਈ ਸਿਹਤ ਮੰਤਰੀ ਹੀ ਨਹੀਂ ਹੈ। ਅਜਿਹੇ ਚ ਸਿਹਤ ਸੁਵਿਧਾਵਾਂ ਨੂੰ ਬਿਹਤਰ ਢੰਗ ਨਾਲ ਲੋਕਾਂ ਤੱਕ ਪਹੁੰਚਾਉਣਾ ਸਰਕਾਰ ਲਈ ਅਤੇ ਸਿਹਤ ਮਹਿਕਮੇ ਲਈ ਇੱਕ ਵੱਡੀ ਚੁਣੌਤੀ ਬਣ ਸਕਦਾ ਹੈ।

ਇਹ ਵੀ ਪੜ੍ਹੋ:ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੰਗਿਆ ਸਮਰਥਨ, ਜਾਣੋਂ ਕਿਉਂ ਪਈ ਲੋੜ...

ABOUT THE AUTHOR

...view details