ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਨੇ ਸੰਗਠਨ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 118 ਬਲਾਕ ਪ੍ਰਧਾਨ ਨਿਯੁਕਤ ਕੀਤੇ ਹਨ। ਆਪਣੀ ਸੂਚੀ ਜਾਰੀ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹ ਪਾਰਟੀ ਲਈ ਪੂਰੀ ਮਿਹਨਤ ਕਰਨਗੇ।
ਪੰਜਾਬ ਕਾਂਗਰਸ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਰਾਜਾ ਵੜਿੰਗ ਵਲੋਂ ਨਿਯੁਕਤੀਆਂ ਦਿੱਗਜਾਂ ਨੇ ਛੱਡੀ ਕਾਂਗਰਸ: ਪੰਜਾਬ ਵਿੱਚ ਕਾਂਗਰਸ ਦੀ ਹਾਲਤ ਕਮਜ਼ੋਰ ਹੋ ਗਈ ਹੈ। ਇਸ ਦਾ ਕਾਰਨ ਦਿੱਗਜਾਂ ਵਲੋਂ ਪਾਰਟੀ ਦਾ ਸਾਥ ਛੱਡਣਾ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡੀ। ਫਿਰ ਸੁਨੀਲ ਜਾਖੜ ਤੇ 4 ਸਾਬਕਾ ਮੰਤਰੀ ਕਾਂਗਰਸ ਛੱਡ ਗਏ। ਇਸ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਪੰਜਾਬ ਕਾਂਗਰਸ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਰਾਜਾ ਵੜਿੰਗ ਵਲੋਂ ਨਿਯੁਕਤੀਆਂ ਕੈਪਟਨ-ਸਿੱਧੂ ਅਤੇ ਫਿਰ ਸਿੱਧੂ-ਚੰਨੀ ਦੀ ਲੜਾਈ: ਪੰਜਾਬ ਵਿੱਚ ਕਾਂਗਰਸ ਆਪਸੀ ਫੁੱਟ ਵਿੱਚ ਡੁੱਬ ਗਈ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਸ਼ਬਦੀ ਲੜਾਈ ਚੱਲਦੀ ਰਹੀ। ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ। ਫਿਰ ਸਿੱਧੂ ਤੇ ਚੰਨੀ ਵਿਚਾਲੇ ਤਕਰਾਰ ਚੱਲਦੀ ਰਹੀ। ਪੰਜਾਬ ਕਾਂਗਰਸ ਆਪਸੀ ਧੜੇਬੰਦੀ ਵਿੱਚ ਵੰਡੀ ਗਈ।
ਪੰਜਾਬ ਕਾਂਗਰਸ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਰਾਜਾ ਵੜਿੰਗ ਵਲੋਂ ਨਿਯੁਕਤੀਆਂ 77 ਸੀਟਾਂ ਵਾਲੀ ਕਾਂਗਰਸ ਪੱਲੇ ਪਈਆਂ 18 ਸੀਟਾਂ: ਪੰਜਾਬ ਕਾਂਗਰਸ ਦੇ ਦਿੱਗਜ ਆਗੂਆਂ ਦੀ ਆਪਸੀ ਲੜਾਈ ਕਾਰਨ 2017 'ਚ 77 ਸੀਟਾਂ 'ਤੇ ਜਿੱਤ ਹਾਸਲ ਕਰਨ ਵਾਲੀ ਕਾਂਗਰਸ 2022 'ਚ 18 ਸੀਟਾਂ 'ਤੇ ਹੀ ਸਿਮਟ ਗਈ। ਇੰਨ੍ਹਾਂ ਚੋਣਾਂ ਦੌਰਾਨ ਕਈ ਦਿੱਗਜ ਕਾਂਗਰਸੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੀ ਖੁਦ ਅੰਮ੍ਰਿਤਸਰ ਪੂਰਬੀ ਸੀਟ ਤੋਂ ਹਾਰ ਗਏ। ਮੁੱਖ ਮੰਤਰੀ ਚਰਨਜੀਤ ਚੰਨੀ ਭਦੌੜ ਅਤੇ ਚਮਕੌਰ ਸਾਹਿਬ ਭਾਵ ਦੋਵਾਂ ਸੀਟਾਂ ਹਾਰ ਗਏ।
ਪੰਜਾਬ ਕਾਂਗਰਸ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਰਾਜਾ ਵੜਿੰਗ ਵਲੋਂ ਨਿਯੁਕਤੀਆਂ ਰਾਜਾ ਵੜਿੰਗ ਵਲੋਂ ਕਾਰਵਾਈ: ਨਵਜੋਤ ਸਿੱਧੂ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਤੋਂ ਬਾਅਦ ਕਾਂਗਰਸ ਹਾਈਕਮਾਨ ਵਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜ਼ਿੰਮੇਵਾਰੀ ਸੌਂਪੀ ਗਈ। ਜਿਸ ਤੋਂ ਬਾਅਦ ਉਨ੍ਹਾਂ ਪਾਰਟੀ ਦੇ ਵਿਸਥਾਰ ਲਈ ਕੰਮ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਉਨ੍ਹਾਂ ਵਲੋਂ ਕਈਆਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵੀ ਦਿਖਾਇਆ ਗਿਆ।
ਇਹ ਵੀ ਪੜ੍ਹੋ:ਮੁਫ਼ਤ ਬਿਜਲੀ ਨੂੰ ਲੈਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਸਰਕਾਰ, ਕਿਹਾ....