ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (new Congress president is Raja Waring) ਨੇ ਤਾਜਪੋਸ਼ੀ ਤੋਂ ਬਾਅਦ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਹੁਣ ਇੱਕ ਨਵੀਂ ਕਾਂਗਰਸ ਬਣੇਗੀ, ਜੋ ਕਿ ਇੱਕ ਵਿਅਕਤੀ ਵਿਸ਼ੇਸ਼ ਦੀ ਨਹੀਂ ਸਭ ਦੀ ਸਾਂਝੀ ਹੋਵੇਗੀ ਤੇ ਸਾਰੇ ਮਿਲਕੇ ਕੰਮ ਕਰਨਗੇ।
ਮਾਨ ਸਰਕਾਰ ’ਤੇ ਸਾਧੇ ਨਿਸ਼ਾਨੇ: ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਲੋਕਾਂ ਨੇ ਵਿਸ਼ਵਾਸ਼ ਕੀਤਾ ਹੈ ਤੇ ਲੋਕਾਂ ਨੂੰ ਮੁੱਖ ਮੰਤਰੀ ਮਾਨ ਤੋਂ ਬਹੁਤ ਉਮੀਦਾਂ ਹਨ। ਉਹਨਾਂ ਨੇ ਕਿਹਾ ਕਿ ਲੋਕਾਂ ਨੇ ਆਪ ਨੂੰ ਬਦਲਾਅ ਦੇ ਨਾਂ ਨੂੰ ਵੋਟ ਪਾਈ ਹੈ ਤੇ ਸਾਨੂੰ ਆਸ ਹੈ ਕਿ ਇਹ ਲੋਕਾਂ ਦੀ ਉਮੀਦਾਂ ਤੇ ਖਰ੍ਹੇ ਉਤਰਣਗੇ।
ਇਹ ਵੀ ਪੜੋ:ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਦੀ ਤਾਜਪੋਸ਼ੀ, ਸਿੱਧੂ ਨੇ ਬਣਾਈ ਦੂਰੀ
ਰਾਜਾ ਵੜਿੰਗ ਨੇ ਕਿਹਾ ਕਿ ਲੋਕਾਂ ਨੂੰ ਲੱਗਦਾ ਹੈ ਕਿ ਜੋ ਪਿਛਲੀ ਸਰਕਾਰ ਨਹੀਂ ਕਰ ਸਕੀ ਜੋ ਹੁਣ ਆਪ ਕਰੇਗੀ। ਰਾਜਾ ਵੜਿੰਗ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ, ਪਰ ਜੋ ਇਹ ਜੋ ਪਿਛਲੇ ਮਹਿਨੇ ਤੋਂ ਪੰਜਾਬ ਵਿੱਚ ਕਾਰਵਾਈਆਂ ਹੋ ਰਹੀਆਂ ਹਨ ਇਹ ਬਹੁਤ ਗਲਤ ਹਨ। ਉਹਨਾਂ ਨੇ ਕਿਹਾ ਕਿ ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ ਦੇ ਘਰ ਪੁਲਿਸ ਦਾ ਜਾਣਾ ਬਹੁਤ ਮੰਦਭਾਗਾ ਹੈ ਤੇ ਇਸ ਤਰ੍ਹਾਂ ਬਦਲਾਖੋਰੀ ਦੀ ਸਿਆਸਤ ਨਹੀਂ ਹੋਣੀ ਚਾਹੀਦੀ ਹੈ।
ਆਪ ਨੇ ਇਸ਼ਤਿਹਾਰਾਂ ਤੋਂ ਬਿਨ੍ਹਾਂ ਨਹੀਂ ਕੀਤਾ ਕੋਈ ਕੰਮ:ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਸ਼ਤਿਹਾਰਾਂ ਤੋਂ ਬਿਨ੍ਹਾਂ ਕੋਈ ਕੰਮ ਨਹੀਂ ਕੀਤਾ ਹੈ ਤੇ ਕੇਂਦਰ ਲਗਾਤਾਰ ਪੰਜਾਬ ਦੇ ਹਕ ਮਾਰ ਰਹੀ ਹੈ, ਜਿਸ ’ਤੇ ਵੱਡਾ ਐਕਸ਼ਨ ਲੈਣ ਦੀ ਲੋੜ ਹੈ।
ਆਪ ਖੇਡ ਰਹੀ ਹੈ ਦੋਹਰੀ ਰਾਜਨੀਤੀ:ਰਾਜਾ ਵੜਿੰਗ ਨੇ ਕਿਹਾ ਕਿ ਮਾਨ ਸਰਕਾਰ ਦੋਹਰੀ ਰਾਜਨੀਤੀ ਖੇਡ ਰਹੀ ਹੈ। ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਜੇਕਰ ਕਿਸੇ ਫੈਸਲੇ ਦਾ ਵਿਰੋਧੀ ਹੁੰਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਇਹ ਪਿਛਲੀ ਕਾਂਗਰਸ ਸਰਕਾਰ ਨੇ ਕੀਤਾ ਹੈ ਤੇ ਜੇਕਰ ਕੋਈ ਲੋਕ ਪੱਖੀ ਗੱਲ ਹੋ ਰਹੀ ਹੈ ਤਾਂ ਕਿਹਾ ਜਾਂਦਾ ਹੈ ਕਿ ਆਪ ਸਰਕਾਰ ਨੇ ਕੀਤਾ ਹੈ।
ਮਾਨ ਸਰਕਾਰ ’ਤੇ ਸਾਧੇ ਨਿਸ਼ਾਨੇ ਪੰਜਾਬ ਦੇ ਲੋਕ ਕਿਸੇ ਹੇਠਾਂ ਨਹੀਂ ਕਰ ਸਕਦੇ ਕੰਮ:ਰਾਜਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਹੇਠਾਂ ਕੰਮ ਨਹੀਂ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦੇ ਅਧਿਕਾਰੀਆਂ ਨੂੰ ਦਿੱਲੀ ਵਿੱਚ ਬੁਲਾ ਮੀਟਿੰਗਾਂ ਹੋ ਰਹੀਆਂ ਹਨ ਉਹ ਬਹੁਤ ਗਲਤ ਹੈ ਅਜਿਹਾ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਕੇਜਰੀਵਾਲ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਬੁਲਾ ਸਕਦੇ ਹਨ, ਪਰ ਪੰਜਾਬ ਦੇ ਅਧਿਕਰੀਆਂ ਨੂੰ ਨਹੀਂ ਬੁਲਾ ਸਕਦੇ।
ਪਾਰਟੀ ਵਿਰੋਧੀ ਗਤੀਵਿਧੀਆ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਰਾਜਾ ਵੜਿੰਗ ਨੇ ਕਿਹਾ ਕਿ ਜੋ ਵੀ ਵਿਅਕਤੀ ਪਾਰਟੀ ਵਿਰੋਧੀ ਗਤੀਵਿਧੀਆ ਕਰੇਗਾ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ। ਉਹਨਾਂ ਨੇ ਕਿਹਾ ਕਿ ਜੋ ਵੀ ਆਗੂ ਪਾਰਟੀ ਤੋਂ ਬਰਖ਼ਾਸਤ ਕੀਤੇ ਗਏ ਹਨ, ਉਹ ਪਾਰਟੀ ਵਿਰੋਧੀ ਗਤੀਵਿਧੀਆ ਕਰ ਰਹੇ ਸਨ।
ਸਿੱਧੂ ਹੀ ਦੇ ਸਕਦੇ ਹਨ ਜਵਾਬ:ਨਵਜੋਤ ਸਿੱਧੂ ਦੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸਵਾਲ ਤੇ ਰਾਜਾ ਵੜਿੰਗ ਨੇ ਕਿਹਾ ਕਿ ਨਵਜੋਤ ਸਿੱਧੂ ਅੰਦਰ ਆਏ ਤੇ ਮੈਨੂੰ ਜੱਫੀ ਪਾ ਵਧਾਈ ਦਿੱਤੀ, ਪਰ ਉਹ ਸਮਾਗਮ ਵਿੱਚ ਸ਼ਾਮਲ ਕਿਉਂ ਨਹੀਂ ਹੋਏ ਇਸ ਸਬੰਧੀ ਉਹ ਹੀ ਜਵਾਬ ਦੇ ਸਕਦੇ ਹਨ।
ਵਰਕਰ ਪਾਰਟੀ ਤੋਂ ਨਾਰਾਜ਼, ਤਾਹੀ ਹੋਈ ਹਾਰ: ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਦੇ ਵਰਕਰ ਪਾਰਟੀ ਤੋਂ ਨਾਰਾਜ਼ ਹਨ, ਜਿਸ ਕਾਰਨ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾ ਨੇ ਕਿਹਾ ਕਿ ਅਸੀਂ ਵਰਕਰਾਂ ਦੀ ਨਰਾਜ਼ਗੀ ਦੂਰ ਕਰਾਂਗੇ ਤੇ ਉਹਨਾਂ ਨੂੰ ਨਾਲ ਲੈਕੇ ਚੱਲਾਂਗੇ।
ਇਹ ਵੀ ਪੜੋ:ਸੁਣੋ, ਵੜਿੰਗ ਦੀ ਤਾਜਪੋਸ਼ੀ ਦੌਰਾਨ ਕੀ ਬੋਲੇ ਸਿੱਧੂ ਮੂਸੇਵਾਲਾ, ਪ੍ਰਤਾਪ ਬਾਜਵਾ ਨੇ ਕਿਹਾ...