ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਅਧਿਕਾਰਿਤ ਟਵਿੱਟਰ ਅਕਾਉਂਟ ਹੈਕ (Punjab Congress official Twitter handle hacked) ਹੋ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਪੰਜਾਬ ਕਾਂਗਰਸ ਚ ਵੱਡਾ ਫੇਰ ਬਦਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਨਵਨਿਯੁਕਤ ਅਹੁਦੇਦਾਰਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ।
ਦੱਸ ਦਈਏ ਕਿ ਟਵਿੱਟਰ ਹੈਂਡਲ ਹੈਕ ਕਰਨ ਤੋਂ ਬਾਅਦ ਹੈਕਰ ਨੇ ਪੰਜਾਬ ਕਾਂਗਰਸ ਦੀ ਡਿਪੀ ਨੂੰ ਹਟਾ ਦਿੱਤਾ ਗਿਆ, ਨਾਲ ਹੀ ਬੈਕਗ੍ਰਾਉਂਡ ਦੀ ਤਸਵੀਰ ਨੂੰ ਵੀ ਬਦਲ ਦਿੱਤੀ ਗਈ ਸੀ। ਟਵਿੱਟਰ ਅਕਾਉਂਟ ਨੂੰ ਹੈਕ ਕਰਨ ਤੋਂ ਬਾਅਦ ਇਸ ’ਤੇ ਐਨਐਫਟੀ ਟ੍ਰੇਡਿੰਗ ਸ਼ੁਰੂ ਕਰ ਦਿੱਤੀ ਗਈ ਹੈ ਜਿਸ ’ਚ ਕਈ ਟਵੀਟ ਕੀਤੇ ਗਏ ਨਾਲ ਹੀ ਇੱਕ ਟਵੀਟ ਵੀ ਪਿਨ ਕੀਤਾ ਗਿਆ ਸੀ। ਇਸ ਚ ਜਿਆਦਾਤਰ ਟਵੀਟ ਐਨਐਫਟੀ ਅਤੇ ਕ੍ਰਿਪਟੋ ਕਰੰਸੀ ਦੇ ਨਾਲ ਜੁੜੇ ਹੋਏ ਸੀ।