ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਹਾਈਕਮਾਂਡ ਨੂੰ ਲਿਖੀ ਚਿੱਠੀ ਦੇ ਦੋ ਦਿਨ ਬਾਅਦ ਆਖਿਰਕਾਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਗੱਲ ਨੂੰ ਟਵੀਟ ਜਰੀਏ ਜਾਹਿਰ ਕੀਤਾ ਹੈ। ਨਾਲ ਹੀ ਇਸ ਟਵੀਟ ਨਾਲ ਉਨ੍ਹਾਂ ਦਾ ਬਗਾਵਤ ਸ਼ਰੇਆਮ ਨਜਰ ਵੀ ਆ ਰਹੀ ਹੈ।
ਸਿੱਧੂ ਦਾ ਟਵੀਟ:ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕੀਤਾ ਗਿਆ ਹੈ ਜਿਸ ਚ ਉਨ੍ਹਾਂ ਨੇ ਲਿਖਿਆ ਹੈ ਕਿ ਆਪਣੇ ਖਿਲਾਫ ਬਾਤੇਂ ਮੈ ਅਕਸਰ ਖਾਮੋਸ਼ੀ ਸੇ ਸੁਨਤਾ ਹੂੰ.... ਜਵਾਬ ਦੇਣੇ ਕਾ ਹੱਕ ਮੈਨੇ ਵਕਤ ਕੋ ਦੇ ਰੱਖਾ ਹੈ....। ਇਸ ਟਵੀਟ ਰਾਹੀ ਸਿੱਧੂ ਨੇ ਸ਼ਾਇਰਾਨਾ ਤਰੀਕੇ ਨਾਲ ਆਖਿਆ ਹੈ ਕਿ ਉਨ੍ਹਾਂ ਦੇ ਖਿਲਾਫ ਹੋ ਰਹੀਆਂ ਗੱਲ੍ਹਾਂ ਦਾ ਜਵਾਬ ਸਮਾਂ ਹੀ ਦੇਵੇਗਾ।
ਸਿੱਧੂ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ:ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ਦੇ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਉਹ ਕਿਸੇ ਦੀ ਵੀ ਨਹੀਂ ਸੁਣਨ ਵਾਲੇ ਅਤੇ ਪੰਜਾਬ ਪ੍ਰਦੇਸ਼ ਕਮੇਟੀ ਦੇ ਨਾਲ ਚੱਲਣ ਲਈ ਨਹੀਂ ਤਿਆਰ ਹਨ। ਉੱਥੇ ਦੂਜੇ ਪਾਸੇ ਪੰਜਾਬ ਕਾਂਗਰਸ ’ਚ ਉਨ੍ਹਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।