ਚੰਡੀਗੜ੍ਹ: ਸੰਗਰੂਰ ਜ਼ਿਮਣੀ ਚੋਣਾਂ ਦੇ ਲਈ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ’ਚ ਤੇਜ਼ੀ ਲਿਆਈ ਹੋਈ ਹੈ। ਦੂਜੇ ਪਾਸੇ ਸੰਗਰੂਰ ਸੀਟ ਦੇ ਲਈ ਸਿਆਸਤ ਵੀ ਪੂਰੀ ਤਰ੍ਹਾਂ ਨਾਲ ਭਖੀ ਹੋਈ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਵੱਲੋਂ ਸੰਗਰੂਰ ਜ਼ਿਮਣੀ ਚੋਣ ਦੇ ਲਈ ਗੀਤ ਜਾਰੀ ਕੀਤਾ ਗਿਆ ਹੈ।
ਦੱਸ ਦਈਏ ਕਿ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਗਰੂਰ ਜ਼ਿਮਣੀ ਚੋਣ ਦੇ ਲਈ ਚੋਣ ਗੀਤ ਜਾਰੀ ਕੀਤਾ ਹੈ। ਇਸ ਗੀਤ ’ਚ ਪੰਜਾਬੀ ਸਿੱਧੂ ਮੂਸੇਵਾਲਾ ਦੇ ਮ੍ਰਿਤ ਸਰੀਰ ਅਤੇ ਸਮਾਧੀ ਦੀ ਤਸਵੀਰ ਵੀ ਦਿਖਾਈ ਗਈ ਹੈ ਜਿਸ ਤੋਂ ਸਾਫ ਪਤਾ ਚਲ ਰਿਹਾ ਹੈ। ਕਾਂਗਰਸ ਪਾਰਟੀ ਸਿੱਧੂ ਮੂਸੇਵਾਲਾ ਦੇ ਨਾਂ ’ਤੇ ਸੰਗਰੂਰ ਜ਼ਿਮਣੀ ਚੋਣ ਲੜਣ ਦੀ ਤਿਆਰੀ ਕਰ ਰਹੀ ਹੈ। ਇਸ ਗੀਤ ਨੂੰ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਦਲਵੀਰ ਗੋਲਡੀ ਵੱਲੋਂ ਵੀ ਸਾਂਝਾ ਕੀਤਾ ਗਿਆ ਹੈ
'ਆਪ' ਦੇ ਬਦਲਾਅ ’ਤੇ ਕਾਂਗਰਸ ਨੇ ਸਾਧੇ ਨਿਸ਼ਾਨੇ:ਕਾਂਗਰਸ ਪਾਰਟੀ ਨੇ ਗੀਤ ਦੇ ਸਹਾਰੇ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ’ਤੇ ਜੰਮ ਕੇ ਨਿਸ਼ਾਨਾ ਸਾਧਿਆ ਹੈ। ਗੀਤ ਦੇ ਸ਼ੁਰੂ ’ਚ ਹੀ ਸਿੱਧੂ ਮੂਸੇਵਾਲਾ ਦੇ ਮ੍ਰਿਤ ਸਰੀਰ ਨੂੰ ਦਿਖਾ ਕੇ ਆਮ ਆਦਮੀ ਪਾਰਟੀ ਦੇ ਬਦਲਾਅ ਦੀ ਗੱਲ ਕੀਤੀ ਗਈ ਹੈ। ਦੱਸ ਦਈਏ ਕਿ ਵਿਧਾਨਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਪੰਜਾਬ ਚ ਬਦਲਾਅ ਦੀ ਗੱਲ ਆਖ ਕੇ ਸੱਤਾ ’ਚ ਆਈ ਸੀ, ਉਸ ਤੋਂ ਬਾਅਦ ਪੰਜਾਬ ਦੇ ਹਲਾਤਾਂ ਨੂੰ ਲੈ ਕੇ ਕਾਂਗਰਸ ਨੇ ਗੀਤ ਰਾਹੀ ਆਮ ਆਦਮੀ ਪਾਰਟੀ ਨੂੰ ਆੜੇ ਹੱਥੀ ਲਿਆ ਹੈ।