ਪੰਜਾਬ

punjab

ETV Bharat / city

ਪੰਜਾਬ ਕਾਂਗਰਸ ਕਲੇਸ਼: ਇਹ ਤਿੰਨ ਨਾਂਅ ਜੋ ਬਣ ਸਕਦੇ ਨੇ ਮੁੱਖ ਮੰਤਰੀ - ਕੈਪਟਨ ਅਮਰਿੰਦਰ ਸਿੰਘ

ਕਾਂਗਰਸ 'ਚ ਘਮਾਸਾਨ ਛਿੜ ਚੁੱਕਿਆ ਹੈ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਗੱਦੀ ਛੱਡਣਗੇ। ਇਹ ਅੰਦਾਜਾ ਵੀ ਲਗਾਇਆ ਜਾ ਰਿਹਾ ਹੈ ਕਿ ਹਾਈਕਮਾਨ ਨੇ ਕੈਪਟਨ ਨੂੰ ਕੁਰਸੀ ਛੱਡਣ ਲਈ ਕਹਿ ਦਿੱਤਾ ਹੈ ਪਰ ਇਸਦੀ ਅਧਿਕਾਰਿਤ ਤੌਰ 'ਤੇ ਪੁਸ਼ਟੀ ਨਹੀਂ ਹੋਈ, ਕਾਂਗਰਸੀ ਵਿਧਾਇਕ ਵੀ ਕੈਪਟਨ ਦੀ ਕੁਰਸੀ ਬਾਰੇ ਕੁੱਝ ਖੁੱਲਕੇ ਬੋਲਣ ਨੂੰ ਤਿਆਰ ਨਹੀਂ ਇਥੇ ਇਹ ਵੀ ਦੱਸ ਦੇਈਏ ਕਿ ਜੇਕਰ ਕੈਪਟਨ ਦੀ ਕੁਰਸੀ ਜਾਂਦੀ ਹੈ ਤਾਂ ਕੁਰਸੀ ਦੀ ਦੌੜ 'ਚ ਤਿੰਨ ਵੱਡੇ ਨਾਮ ਚਰਚਾ ਵਿੱਚ ਹਨ।

ਕੈਪਟਨ ਅਮਰਿੰਦਰ ਸਿੰਘ ਦੇ ਸਕਦੇ ਨੇ ਅਸਤੀਫ਼ਾ, ਛੱਡਨਗੇ ਗੱਦੀ!
ਕੈਪਟਨ ਅਮਰਿੰਦਰ ਸਿੰਘ ਦੇ ਸਕਦੇ ਨੇ ਅਸਤੀਫ਼ਾ, ਛੱਡਨਗੇ ਗੱਦੀ!

By

Published : Sep 18, 2021, 12:55 PM IST

Updated : Sep 18, 2021, 5:16 PM IST

ਚੰਡੀਗੜ੍ਹ: ਕਾਂਗਰਸ 'ਚ ਘਮਾਸਾਨ ਛਿੜ ਚੁੱਕਿਆ ਹੈ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਗੱਦੀ ਛੱਡਣਗੇ। ਇਹ ਅੰਦਾਜਾ ਵੀ ਲਗਾਇਆ ਜਾ ਰਿਹਾ ਹੈ ਕਿ ਹਾਈਕਮਾਨ ਨੇ ਕੈਪਟਨ ਨੂੰ ਕੁਰਸੀ ਛੱਡਣ ਲਈ ਕਹਿ ਦਿੱਤਾ ਹੈ ਪਰ ਇਸਦੀ ਅਧਿਕਾਰਿਤ ਤੌਰ 'ਤੇ ਪੁਸ਼ਟੀ ਨਹੀਂ ਹੋਈ, ਕਾਂਗਰਸੀ ਵਿਧਾਇਕ ਵੀ ਕੈਪਟਨ ਦੀ ਕੁਰਸੀ ਬਾਰੇ ਕੁੱਝ ਖੁੱਲਕੇ ਬੋਲਣ ਨੂੰ ਤਿਆਰ ਨਹੀਂ ਇਥੇ ਇਹ ਵੀ ਦੱਸ ਦੇਈਏ ਕਿ ਜੇਕਰ ਕੈਪਟਨ ਦੀ ਕੁਰਸੀ ਜਾਂਦੀ ਹੈ ਤਾਂ ਕੁਰਸੀ ਦੀ ਦੌੜ 'ਚ ਤਿੰਨ ਵੱਡੇ ਨਾਮ ਚਰਚਾ ਵਿੱਚ ਹਨ। ਜਿਸਦਾ ਜ਼ਿਕਰ ਅੱਗੇ ਕਰਨ ਜਾ ਰਹੇ ਹਾਂ

ਕੈਪਟਨ ਦੀ ਕੁਰਸੀ ਛੱਡੜ ਨੂੰ ਲੈਕੇ ਕੁੱਝ ਨਿੱਜੀ ਚੈਨਲਾਂ ਨੇ ਇਹ ਸਾਫ ਕਰ ਦਿੱਤਾ ਕਿ ਅੱਜ ਦੀ ਹੋਣ ਵਾਲੀ ਵਿਧਾਇਕ ਦਲ ਦੀ ਬੈਠਕ 'ਚ ਕੈਪਟਨ ਅਸਤੀਫ਼ਾ ਦੇਣਗੇ, ਜੋ ਵੀ ਚਰਚਾਵਾਂ ਚੱਲ ਰਹੀਆਂ ਹਨ ਜਾਂ ਇਹ ਕਹਿ ਲਈਏ ਕਿ ਕੈਪਟਨ ਦੀ ਕੁਰਸੀ ਦਾ ਫੈਸਲਾ ਹੋਵੇਗਾ ਕਿ ਕੁਰਸੀ ਰਹੇਗੀ ਜਾਂ ਨਹੀ ਤਾਂ ਇਸਦਾ ਅੱਜ ਸ਼ਾਮ 5 ਵਜੇ ਤੋਂ ਬਾਅਦ ਇੰਤਜ਼ਾਰ ਖਤਮ ਹੋ ਜਾਵੇਗਾ

ਇਸ ਵਿੱਚ ਸੁਨੀਲ ਜਾਖੜ ਦਾ ਬਿਆਨ ਵੀ ਸਾਹਮਣੇ ਆ ਚੁੱਕਾ ਹੈ ਜਿਸ ਵਿੱਚ ਓਹਨਾਂ ਨੇ ਰਾਹੁਲ ਗਾਂਧੀ ਨੂੰ 'ਇੱਕ' ਸਾਹਸਿਕ ਫੈਸਲੇ ਲਈ ਵਧਾਈ ਦਿੱਤੀ ਹੈ ਅਤੇ ਸਾਫ ਤੌਰ 'ਤੇ ਲਿਖਿਆ ਹੈ ਕਿ ਇਹ ਨਿਰਣੇ ਅਕਾਲੀਆਂ ਦੀ ਰੀੜ ਦੀ ਹੱਡੀ ਨੂੰ ਹਿਲਾ ਕੇ ਰੱਖ ਦੇਵੇਗਾ ਇਸ ਟਵੀਟ ਨੂੰ ਦੇਖਦੇ ਹੋਏ ਸਿਆਸੀ ਗਲਿਆਰਿਆਂ ਚ ਬਾਜ਼ਾਰ ਗਰਮ ਹੋ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਹਾਈਕਮਾਨ ਦੇ ਵੱਲੋਂ ਸਾਫ ਸਕੇਤ ਨਹੀਂ ਬਲਕਿ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਕੈਪਟਨ ਨੂੰ ਗੱਦੀ ਛੱਡਣੀ ਪਵੇਗੀ।

ਦੂਜੇ ਪਾਸੇ ਕਿਆਸ ਦਾ ਬਾਜ਼ਾਰ ਗਰਮ ਹੈ, ਮੰਨਿਆ ਜਾ ਰਿਹਾ ਹੈ ਕਿ ਜੇਕਰ ਕੈਪਟਨ ਨੂੰ ਕੁਰਸੀ ਤੋਂ ਉਤਾਰਿਆ ਜਾਂਦਾ ਹੈ ਤੇ ਤਿੰਨ ਤੋਂ ਚਾਰ ਨਾਮ ਅਜਿਹੇ ਹਨ ਜਿੰਨਾਂ ਚੋਂ ਇੱਕ ਮੁੱਖ ਮੰਤਰੀ ਬਣ ਸਕਦਾ ਹੈ। ਇਸ ਫਹਿਰਿਸਤ 'ਚ ਸਭ ਤੋਂ ਪ੍ਰਮੁੱਖ ਨਾਮ ਸੁਨੀਲ ਜਾਖੜ ਦਾ ਮੰਨਿਆ ਜਾ ਰਿਹਾ ਹੈ ਜੋ ਇੱਕ ਹਿੰਦੂ ਚਿਹਰਾ ਵੀ ਹੈ ਅਤੇ ਸਿੱਧੂ ਨੂੰ ਪ੍ਰਧਾਨ ਬਣਾਉਣ ਵੇਲੇ ਉਹਨਾਂ ਵੱਲੋਂ ਕੋਈ ਵਿਰੋਧ ਦੇ ਸੁਰ ਨਹੀਂ ਉੱਠੇ ਸਨ ਤੇ ਇਸਦਾ ਇਹ ਨਾਮ ਆਲਾ ਕਮਾਨ ਸੀਐੱਮ ਬਣਾਕੇ ਵੀ ਦੇ ਸਕਦੀ ਹੈ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਹਿੰਦੂ ਅਤੇ ਸਿੱਖ ਕਾਰਡ ਵੀ ਖੇਡੀਆ ਜਾ ਸਕਦਾ ਹੈ ਸਾਫ ਸਬਦਾਂ ਚ ਕਹੀਏ ਕਿ ਹਿੰਦੂ ਵੋਟਰਾਂ ਨੂੰ ਲੁਭਾਉਂਣ ਦੇ ਲਈ ਸੁਨੀਲ ਜਾਖੜ ਕਾਂਗਰਸ ਆਲਾ ਕਮਾਨ ਦੀ ਪਹਿਲੀ ਪਸੰਦ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਸੁਖਜਿੰਦਰ ਰੰਧਾਵਾ ਦੀ ਕੈਪਟਨ ਸਰਕਾਰ ਵੇਲੇ ਸੀਐੱਮ ਤੇ ਰੰਧਾਵਾ ਦੀ ਟਸਲ ਕਈਂ ਵਾਰ ਦੇਖਣ ਨੂੰ ਮਿਲੀ ਅਤੇ ਅਕਾਲੀਦਲ ਦੇ ਪ੍ਰਤੀ ਜੋ ਤਲਖੀ ਰੰਧਾਵਾ ਦੀ ਰਹੀ ਹੈ ਆਲਾ ਕਮਾਨ ਇਸਨੂੰ ਪਸੰਦ ਕਰਦੀ ਹੈ ਆਲਾ ਕਮਾਨ ਦੇ ਜ਼ਹਿਨ 'ਚ ਇਹ ਹੈ ਕਿ ਅਕਲੀਆਂ ਨੂੰ ਟੱਕਰ ਦੇਣ ਲਈ ਰੰਧਾਵਾ ਇੱਕ ਵਧੀਆ ਚਿਹਰਾ ਹੈ

ਤੀਜੇ ਪਾਸੇ ਜੇ ਗੱਲ ਕਰੀਏ ਰਜਿੰਦਰ ਕੌਰ ਭੱਠਲ ਦੀ ਸੱਤਾ ਤੋਂ ਕਾਫੀ ਸਾਲ ਦੀ ਦੂਰੀ, ਅੰਦਰ ਖਾਤੇ ਕੈਪਟਨ ਨਾਲ ਵਿਵਾਦ ਤੇ ਸੋਨੀਆਂ ਗਾਂਧੀ ਨਾਲ ਨੇੜਤਾ ਸਰਕਾਰ ਚਲਾਉਂਣ ਦਾ ਅਨੁਭਵ ਕਿਤੇ ਨਾ ਕਿਤੇ ਇਹਨਾਂ ਨੂੰ ਕੁਰਸੀ ਮਿਲ ਸਕਦੀ ਹੈ

ਇਹ ਵੀ ਪੜ੍ਹੋ: ਕੈਪਟਨ ਨੇ ਕਮਲ ਨਾਥ ਨਾਲ ਕੀਤੀ ਗੱਲ, ਕਿਹਾ ਹੁਣ ਅਪਮਾਨ ਬਰਦਾਸ਼ਤ ਨਹੀਂ

Last Updated : Sep 18, 2021, 5:16 PM IST

ABOUT THE AUTHOR

...view details