ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਸਿਆਸੀ ਭੂਚਾਲ ਆ ਗਿਆ। ਸੂਤਰਾਂ ਦਾ ਕਹਿਣਾ ਕਿ ਕੈਪਟਨ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਦੀ ਟੀਮ ਮੈਂਬਰ ਵੀ ਆਪਣੇ ਅਹੁੱਦਿਆਂ ਤੋਂ ਅਸਤੀਫੇ ਦੇ ਰਹੇ ਹਨ। ਜਿਨ੍ਹਾਂ 'ਚ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਓ.ਐਸ.ਡੀ ਸੰਦੀਪ ਸੰਧੂ ਸ਼ਾਮਲ ਹਨ। ਇਸ ਤੋਂ ਇਲਾਵਾ ਸੂਤਰਾਂ ਦਾ ਕਹਿਣਾ ਕਿ ਪੰਜਾਬ ਐਡਵੋਕੇਟ ਜਨਰਲ ਅਤੁਲ ਨੰਦਾ ਵਲੋਂ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਨਵੇਂ ਮੁੱਖ ਮੰਤਰੀ ਚਿਹਰੇ 'ਤੇ ਸਸਪੈਂਸ ਬਰਕਰਾਰ
21:42 September 18
18:54 September 18
ਬੈਠਕ ਤੋਂ ਬਾਅਦ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ , ਅਬਜ਼ਰਵਰ ਅਜੇ ਮਾਕਨ ਅਤੇ ਹਰੀਸ਼ ਚੌਧਰੀ ਦੇ ਨਾਲ ਨਵਜੋਤ ਸਿੱਧੂ ਵਲੋਂ ਪ੍ਰੈਸ ਨੂੰ ਸੰਬੋਧਨ ਕੀਤਾ ਗਿਆ। ਇਸ 'ਚ ਹਰੀਸ਼ ਰਾਵਤ ਨੇ ਦੱਸਿਆ ਕਿ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰਾਂ ਦਾ ਨਾਮ ਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਹੈ, ਅਤੇ ਆਖ਼ਰੀ ਮੋਹਰ ਇਸ 'ਤੇ ਹਾਈਕਮਾਨ ਵਲੋਂ ਲਗਾਈ ਜਾਵੇਗੀ।
18:36 September 18
ਸੀ.ਐਲ.ਪੀ ਦੀ ਮੀਟਿੰਗ ਤੋਂ ਆਹਰ ਆਏ ਹਰੀਸ਼ ਰਾਵਤ ਨੇ ਕਿਹਾ ਕਿ ਮੀਟਿੰਗ 'ਚ ਦੋ ਮਤੇ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲੇ ਮਤੇ 'ਚ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਦੂਜੇ ਮਤੇ 'ਚ ਨਵੇਂ ਲੀਡਰ ਦੇ ਅਧਿਕਾਰ ਹਾਈਕਮਾਨ ਨੂੰ ਸੌਂਪੇ ਗਏ ਹਨ।
18:15 September 18
CLP ਦੀ ਮੀਟਿੰਗ 'ਚ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਿਹਰੇ ਦੀ ਚੋਣ ਨਹੀਂ ਹੋ ਸਕੀ। ਇਸ 'ਚ ਨਵੇਂ ਮੁੱਖ ਮੰਤਰੀ ਦੇ ਮੋਹਰ ਲਗਾਉਣ ਦਾ ਕੰਮ ਪਾਰਟੀ ਹਾਈਕਮਾਨ 'ਤੇ ਛੱਡਿਆ ਗਿਆ ਹੈ।
18:07 September 18
- CLP ਦੀ ਮੀਟਿੰਗ ਖ਼ਤਮ
- ਮੁੱਖ ਮੰਤਰੀ ਚਿਹਰੇ 'ਤੇ ਸਸਪੈਂਸ ਬਰਕਰਾਰ
- ਹਾਈਕਮਾਨ ਕਰੇਗਾ ਮੁੱਖ ਮੰਤਰੀ ਚਿਹਰੇ ਦਾ ਫੈਸਲਾ
17:14 September 18
CLP ਦੀ ਮੀਟਿੰਗ ਸ਼ੁਰੂ
CIP ਦੀ ਮੀਟਿੰਗ ਸ਼ੁਰੂ, ਵਿਧਾਇਕ ਦਲ ਦੇ ਨੇਤਾ ਦਾ ਹੋ ਸਕਦਾ ਹੈ ਐਲਾਨ
16:55 September 18
ਮੈਂ ਕਾਂਗਰਸ 'ਚ ਹਾਂ, ਅੱਗੇ ਦੀ ਰਣਨੀਤੀ ਸਾਥੀਆਂ ਨਾਲ ਗੱਲਬਾਤ ਤੋਂ ਬਾਅਦ : ਕੈਪਟਨ
16:53 September 18
ਮੈਂ ਆਪਣੇ ਅਸਤੀਫ਼ੇ ਬਾਰੇ ਹਾਈਕਮਾਨ ਨੂੰ ਦੱਸ ਦਿੱਤਾ ਸੀ। ਜਿਹੜੇ ਮੇਰੇ ਸਾਥੀ ਨੇ ਮੈਂ ਉਹਨਾਂ ਨਾਲ ਗੱਲ ਕਰਕੇ ਅਗਲਾ ਫੈਸਲਾ ਲਵਾਂਗਾ।
16:52 September 18
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਫੈਸਲਾ ਲਿਆ ਕਿ ਜਿਸਤੇ ਭਰੋਸਾ ਹੋਵੇਗਾ ਉਸਨੂੰ ਸੀਐੱਮ ਬਣਾ ਦੇਣਗੇ
16:26 September 18
ਅਮਰਿੰਦਰ ਸਿੰਘ ਦੇ ਪ੍ਰੈਸ ਸਕੱਤਰ ਵਿਮਲ ਸੁੰਬਲੀ ਨੇ ਟਵੀਟ ਕੀਤਾ
ਅਮਰਿੰਦਰ ਸਿੰਘ ਦੇ ਪ੍ਰੈਸ ਸਕੱਤਰ ਵਿਮਲ ਸੁੰਬਲੀ ਨੇ ਟਵੀਟ ਕੀਤਾ ...
ਉਸ ਨੇ ਲਿਖਿਆ ਹੈ, ਜੇ ਲੋਕ ਤੁਹਾਨੂੰ ਵਿਸ਼ਵਾਸਘਾਤ ਨਾਲ 'ਹੈਰਾਨ' ਕਰਦੇ ਹਨ, ਤਾਂ ਤੁਹਾਨੂੰ ਉਚਿਤ ਬਦਲਾ ਲੈਣ ਦੇ ਨਾਲ ਉਨ੍ਹਾਂ ਨੂੰ ਸਦਮਾ ਦੇਣ ਦਾ ਅਧਿਕਾਰ ਹੈ।
16:20 September 18
ਕੈਪਟਨ ਦੇ ਬੇਟੇ ਨੇ ਦਿੱਤੀ ਜਾਣਕਾਰੀ, ਕੈਪਟਨ ਦੇਣਗੇ ਅਸਤੀਫ਼ਾ
ਕੈਪਟਨ ਦੇ ਬੇਟੇ ਨੇ ਦਿੱਤੀ ਜਾਣਕਾਰੀ, ਕੈਪਟਨ ਦੇਣਗੇ ਅਸਤੀਫ਼ਾ
16:15 September 18
ਮੁੱਖ ਮੰਤਰੀ ਦੇ ਨਾਲ 5 ਕੈਬਨਿਟ ਮੰਤਰੀ ਦੇ ਸਕਦੇ ਹਨ ਅਸਤੀਫ਼ਾ
ਮੁੱਖ ਮੰਤਰੀ ਦੇ ਨਾਲ 5 ਕੈਬਨਿਟ ਮੰਤਰੀ ਦੇ ਸਕਦੇ ਹਨ ਅਸਤੀਫ਼ਾ
ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਮ 4:30 ਵਜੇ ਰਾਜ ਭਵਨ ਪਹੁੰਚਣ ਦੀ ਸੰਭਾਵਨਾ ਹੈ। ਹੁਣ ਦੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਅਸਤੀਫ਼ਾ ਦਿੰਦੇ ਹਨ ਜਾਂ ਰਾਜ ਭਵਨ ਵਿੱਚ ਰਾਜਪਾਲ ਅੱਗੇ ਆਪਣਾ ਪੱਖ ਰੱਖਦੇ ਹਨ। ਰਾਜਪਾਲ ਨੂੰ ਮਿਲਣ ਤੋਂ ਬਾਅਦ, ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ, ਅਤੇ ਉਨ੍ਹਾਂ ਨੂੰ ਇਸ ਗੱਲ 'ਤੇ ਵੀ ਨਜ਼ਰ ਰੱਖਣੀ ਪਏਗੀ ਕਿ ਉਹ ਰਾਜ ਭਵਨ ਵਿੱਚ ਮੀਟਿੰਗ ਤੋਂ ਬਾਅਦ ਕਾਂਗਰਸ ਭਵਨ ਦਾ ਦੌਰਾ ਕਰਦੇ ਹਨ ਜਾਂ ਨਹੀਂ।
15:53 September 18
ਕੈਪਟਨ 4:30 ਵਜੇ ਕਰਨਗੇ ਪ੍ਰੈਸ ਕਾਨਫਰੰਸ
ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਕਰ ਸਕਦੇ ਹਨ 4:30 ਪ੍ਰੈਸ ਕਾਨਫਰੰਸ
15:40 September 18
ਆਪ ਆਗੂ ਰਾਘਵ ਚੱਢਾ ਕਾਂਗਰਸ 'ਤੇ ਸਾਧਿਆ ਨਿਸ਼ਾਨਾ
ਆਪ ਆਗੂ ਰਾਘਵ ਚੱਢਾ ਨੇ ਕਿਹਾ, ਸੱਤਾ ਦੀ ਇੱਸ ਨੰਗੀ ਲੜਾਈ ਵਿੱਚ ਸੱਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਨਤਾ ਨੂੰ ਹੋਇਆ। ਪੰਜਾਬ ਦੇ ਵਿੱਚ ਸਰਕਾਰ ਠੱਪ ਪਈ ਹੈ ਅਤੇ ਗੋਵੇਰਨੇਂਸ ਜ਼ੀਰੋ ਹੈ। INC ਅੱਜ ਇੱਕ ਡੁੱਬਦਾ TITANIC ਬਣ ਚੁੱਕੀ ਹੈ। INC ਦੇ ਕੋਲ ਨਾ Vision ਹੈਗਾ ਤੇ ਨਾ ਹੀ Performance ਆਉਣ ਵਾਲੀ ਚੋਣਾਂ 'ਚ ਪੰਜਾਬ ਦੀ ਅਵਾਮ ਕਾਂਗਰਸ ਦਾ SAD ਤੋਂ ਵੀ ਬੁਰਾ ਹਸ਼ਰ ਕਰੇਗੀ।
15:40 September 18
ਕਿਵੇਂ ਦਾ ਹੋਇਆ ਹੰਗਾਮਾ!!
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਹੰਗਾਮਾ ਹੋਇਆ। ਸੁਰੱਖਿਆ ਕਰਮਚਾਰੀ ਵੀ ਚੌਕਸ ਹੋਏ। ਕੁਝ ਸਮੇਂ ਵਿੱਚ ਹੀ ਮੁੱਖ ਮੰਤਰੀ ਆਪਣੀ ਰਿਹਾਇਸ਼ ਤੋਂ ਬਾਹਰ ਆ ਸਕਦੇ ਹਨ।
15:24 September 18
ਕੀ ਹੋਵੇਗੀ ਕੈਪਟਨ ਦੀ ਰਣਨੀਤੀ?
ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਤੋਂ ਸ਼ਾਮ 4:00 ਵਜੇ ਦਾ ਸਮਾਂ ਮੰਗਿਆ ਹੈ।
ਹੁਣ ਦੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਅਗਲੀ ਰਣਨੀਤੀ ਤਹਿਤ ਰਾਜ ਭਵਨ ਜਾਂਦੇ ਹਨ ਜਾਂ ਸਿੱਧੇ ਕਾਂਗਰਸ ਭਵਨ।
15:18 September 18
ਕਾਂਗਰਸ ਭਵਨ ਵਿੱਚ ਵੀ ਪੰਹੁਚ ਰਹੇ ਵਿਧਾਇਕ
ਦੂਜੇ ਪਾਸੇ ਨਵਜੋਤ ਸਿੰਘ ਸਿੱਧੂ, ਕੁਲਜੀਤ ਨਾਗਰਾ, ਪ੍ਰਗਟ ਸਿੰਘ, ਸੁਖਜਿੰਦਰ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਬਾਜਵਾ, ਮੌਜੂਦਾ ਸਪੀਕਰ ਰਾਣਾ ਕੇਪੀ, ਸ਼ਿਆਮਸੁੰਦਰ ਅਰੋੜਾ ਦੇ ਨਾਲ ਕੇਂਦਰੀ ਨਿਗਰਾਨ ਅਜੈ ਮਾਕਨ ਅਤੇ ਹਰੀਸ਼ ਚੌਧਰੀ ਵੀ ਪੰਜਾਬ ਦੀ ਕਾਂਗਰਸ ਭਵਨ ਵਿੱਚ ਮੌਜੂਦ ਹਨ।
14:57 September 18
10 ਤੋਂ 12 ਵਿਧਾਇਕ ਇਸ ਸਮੇਂ ਮੁੱਖ ਮੰਤਰੀ ਨਿਵਾਸ 'ਤੇ ਮੌਜੂਦ
ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ, ਸਾਧੂ ਸਿੰਘ ਧਰਮਸੋਤ, ਬ੍ਰਹਮ ਮਹਿੰਦਰਾ, ਰਾਣਾ ਗੁਰਮੀਤ ਸੋਡੀ, ਗੁਰਪ੍ਰੀਤ ਕਾਂਗੜ, ਓਪੀ ਸੋਨੀ, ਬਲਬੀਰ ਸਿੱਧੂ, ਪ੍ਰਨੀਤ ਕੌਰ, ਗੁਰਜੀਤ ਔਜਲਾ, ਰਵਨੀਤ ਬਿੱਟੂ ਤੋਂ ਇਲਾਵਾ 10 ਤੋਂ 12 ਵਿਧਾਇਕ ਇਸ ਸਮੇਂ ਮੁੱਖ ਮੰਤਰੀ ਨਿਵਾਸ 'ਤੇ ਮੌਜੂਦ ਹਨ।
14:37 September 18
ਮੁੱਖ ਮੰਤਰੀ ਅਮਰਿੰਦਰ ਸਿੰਘ ਸਰਕਾਰੀ ਰਿਹਾਇਸ਼ 'ਤੇ ਪਹੁੰਚੇ
ਮੁੱਖ ਮੰਤਰੀ ਅਮਰਿੰਦਰ ਸਿੰਘ ਸਿਸਵਾ ਫਾਰਮਹਾਊਸ ਤੋਂ ਸਿੱਧਾ ਆਪਣੇ ਸਰਕਾਰੀ ਰਿਹਾਇਸ਼ 'ਤੇ ਪਹੁੰਚੇ, ਜਿੱਥੇ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਬ੍ਰਹਮ ਮਹਿੰਦਰਾ ਵੀ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਸਨ।
14:26 September 18
ਪਰਿਵਰਤਨ ਰੈਲੀ ਛੱਡ ਹਰੀਸ਼ ਰਾਵਤ ਚੰਡੀਗੜ੍ਹ ਪੰਹੁਚੇ
ਪਰਿਵਰਤਨ ਰੈਲੀ ਛੱਡ ਹਰੀਸ਼ ਰਾਵਤ ਚੰਡੀਗੜ੍ਹ ਪੰਹੁਚੇ
13:42 September 18
ਪਰਿਵਰਤਨ ਰੈਲੀ ਛੱਡ ਹਰੀਸ਼ ਰਾਵਤ ਚੰਡੀਗੜ੍ਹ ਲਈ ਰਵਾਨਾ
ਹਰੀਸ਼ ਰਾਵਤ ਨੇ ਹਰਿਦੁਆਰ ਪਰਿਵਰਤਨ ਰੈਲੀ ਵਿੱਚ ਹਾਜ਼ਰੀ ਨਹੀਂ ਭਰੀ, ਉਹ ਪਰਿਵਰਤਨ ਰੈਲੀ ਛੱਡ ਕੇ ਮੀਟਿੰਗ ਲਈ ਰਵਾਨਾ ਹੋ ਗਏ।
13:25 September 18
ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਦਾ ਟਵੀਟ
ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨੇ ਟਵੀਟ ਕਰ ਕਿਹਾ ਹੈ ਕਿ ਪੀਵਾਈਸੀ ਟੀਮ ਅਤੇ ਮੈਂ ਐਮਐਲਏ ਨਹੀਂ ਹਾਂ ਪਰ ਪਾਰਟੀ ਦੇ ਵਰਕਰਾਂ ਵਜੋਂ ਸਾਡੇ ਨੇਤਾ ਰਾਹੁਲ ਗਾਂਧੀ ਦੇ ਨਾਲ ਖੜ੍ਹੇ ਹਾਂ। ਪੰਜਾਬ ਦੀ ਸ਼ਾਨ ਅਤੇ ਖੁਸ਼ਹਾਲੀ ਲਈ ਨਿੱਜੀ ਹਿੱਤਾਂ ਤੋਂ ਉੱਪਰ ਉੱਠੋ। ਬਲਬੀਰ ਸਿੱਧੂ, ਸੁੰਦਰ ਸ਼ਾਮ ਅਰੋੜਾ ਤੇ ਭਰਤ ਭੂਸ਼ਣ ਆਸ਼ੂ ਵੀ ਮੌਜੂਦ। ਓ ਪੀ ਸੋਨੀ ਪੰਹੁਚੇ।
13:22 September 18
ਕਾਂਗਰਸ ਵਿਧਾਇਕਾਂ ਦਾ ਕਾਂਗਰਸ ਭਵਨ ਪੰਹੁਚਣਾ ਜਾਰੀ
ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਗੁਰਪ੍ਰੀਤ ਕਾਂਗੜ, ਚਰਨਜੀਤ ਸਿੰਘ ਚੰਨੀ, ਰਾਣਾ ਕੇਪੀ ਸਿੰਘ ਕਾਂਗਰਸ ਭਵਨ ਪਹੁੰਚੇ
13:13 September 18
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਕਦੇ ਹਨ ਅਸਤੀਫ਼ਾ: ਸੂਤਰ
ਸੂਤਰਾਂ ਦੇ ਹਵਾਲੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਲਨਾਥ ਨਾਲ ਗੱਲ ਕਰਦਿਆਂ ਕਿਹਾ ਕਿ ਜੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਉਹ ਪਾਰਟੀ ਤੋਂ ਅਸਤੀਫਾ ਦੇ ਦੇਣਗੇ। ਅਜਿਹੀਆਂ ਖਬਰਾਂ ਵੀ ਹਨ ਕਿ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕਰਨ ਜਾ ਰਹੀ ਹੈ। ਜਿਸ ਕਾਰਨ ਅਮਰਿੰਦਰ ਸਿੰਘ ਵੀ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਇੰਨਾ ਹੀ ਨਹੀਂ, ਜੋ ਵੀ ਜਾਣਕਾਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਸਿਸਵਾ ਫਾਰਮ ਹਾਉਸ ਵਿਖੇ ਵਿਧਾਇਕਾਂ ਨੂੰ ਮਿਲਣਾ ਚਾਹੁੰਦੇ ਸਨ। ਪਰ ਸੂਤਰ ਇਹ ਵੀ ਦੱਸ ਰਹੇ ਹਨ ਕਿ ਹਾਈਕਮਾਂਡ ਨੇ ਵਿਧਾਇਕਾਂ ਨੂੰ ਅਜਿਹੀ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਵਰਜਿਆ ਹੈ। ਇਸ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦੇ ਤੇਵਰ ਵੀ ਤਲਖ਼ ਹੁੰਦੇ ਜਾ ਰਹੇ ਹਨ। ਜਿਸ ਤਰ੍ਹਾਂ ਪਾਰਟੀ ਉਨ੍ਹਾਂ 'ਤੇ ਅਹੁਦੇ ਤੋਂ ਹਟਣ ਦਾ ਦਬਾਅ ਬਣਾ ਰਹੀ ਹੈ। ਉਸ ਨੂੰ ਦੇਖ ਕੇ ਅਜਿਹਾ ਲਗਦਾ ਹੈ ਕਿ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਕੋਈ ਵੱਡੀ ਸਿਆਸੀ ਹਲਚਲ ਹੋ ਸਕਦੀ ਹੈ।
13:03 September 18
ਸੁਨੀਲ ਜਾਖੜ ਦੀ ਰਾਹੁਲ ਗਾਂਧੀ ਨੂੰ ਵਧਾਈ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰ ਰਾਹੁਲ ਗਾਂਧੀ ਨੂੰ ਵਧਾਈ ਦਿੰਦੇ ਹੋਏ ਲਿਖਿਆ ਹੈ ਕਿ ਇਸ ਬੋਲਡ ਫੈਸਲੇ ਨੇ ਨਾ ਸਿਰਫ਼ ਕਾਂਗਰਸ ਵਰਕਰ ਨੂੰ ਮੋਹਿਤ ਕੀਤਾ ਸਗੋਂ ਅਕਾਲੀਆਂ ਨੂੰ ਵੀ ਝਟਕਾ ਦਿੱਤਾ ਹੈ।
12:35 September 18
ਮੁੱਖ ਮੰਤਰੀ ਨਿਵਾਸ 'ਤੇ 2 ਵਜੇ ਬੈਠਕ
ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਸ਼ਾਮ ਨੂੰ ਹੋਣ ਵਾਲੀ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ 2 ਵਜੇ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ, ਇਹ ਮੁਲਾਕਾਤ ਸਿਸਵਾਂ ਫਾਰਮ ਦੀ ਥਾਂ 'ਤੇ ਮੁੱਖ ਮੰਤਰੀ ਨਿਵਾਸ 'ਤੇ ਵੀ ਹੋ ਸਕਦੀ ਹੈ।
12:08 September 18
ਕੈਪਟਨ ਸਬੰਧੀ ਫੈਸਲਾ ਸੋਨੀਆ ਗਾਂਧੀ 'ਤੇ ਛੱਡਿਆ ਗਿਆ
ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ, ਜੋ ਅੱਜ 5 ਵਜੇ ਹੋਣੀ ਹੈ, ਇਹ ਫੈਸਲਾ ਨਹੀਂ ਕਰੇਗੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੋਣਗੇ ਜਾਂ ਕੋਈ ਹੋਰ ਵਿਅਕਤੀ ਮੁੱਖ ਮੰਤਰੀ ਬਣੇਗਾ ਜਾਂ ਨਹੀਂ। ਆਬਜ਼ਰਵਰ ਵਿਧਾਇਕਾਂ ਨੂੰ ਇੱਕ ਮਤਾ ਪਾਸ ਕਰਵਾਉਣ ਲਈ ਕਹਿਣਗੇ ਕਿ ਮੁੱਖ ਮੰਤਰੀ ਦਾ ਫੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਛੱਡ ਦਿੱਤਾ ਗਿਆ ਹੈ।
12:08 September 18
ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਮੁੱਖ ਦਫਤਰ ਚੰਡੀਗੜ੍ਹ ਪਹੁੰਚੇ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਮੁੱਖ ਦਫਤਰ ਚੰਡੀਗੜ੍ਹ ਪਹੁੰਚੇ
ਅੱਜ ਸ਼ਾਮ ਸੀਐਲਪੀ ਦੀ ਮੀਟਿੰਗ ਲਈ ਨਵਜੋਤ ਸਿੰਘ ਸਿੱਧੂ ਆਪਣੇ ਦਫਤਰ ਪਹੁੰਚੇ
ਵਿਧਾਇਕ ਦਲ ਦੀ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ
ਕੁਲਜੀਤ ਨਾਗਰਾ ਤੇ ਪਰਗਟ ਸਿੰਘ ਵੀ ਪਹੁੰਚੇ
11:47 September 18
ਕੈਪਟਨ ਖਿਲਾਫ਼ ਅਵਿਸ਼ਵਾਸ ਪ੍ਰਸਤਾਵ
ਸੂਤਰਾਂ ਅਨੁਸਾਰ ਕੈਪਟਨ ਵਿਰੋਧੀ ਸਮੂਹ ਅੱਜ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਥੀ ਵਿਧਾਇਕਾਂ ਦੀ ਇੱਕ ਮੀਟਿੰਗ ਵੀ ਆਪਣੇ ਸਿਸਵਾਂ ਫਾਰਮ ਹਾਉਸ ਵਿਖੇ ਬੁਲਾਈ ਹੈ। ਅਤੇ ਇਸ ਸਾਰੇ ਘਟਨਾਕ੍ਰਮ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਲਈ, ਕਾਂਗਰਸ ਹਾਈ ਕਮਾਂਡ ਨੇ ਦੋ ਕੇਂਦਰੀ ਆਬਜ਼ਰਵਰ ਅਜੇ ਮਾਕਨ ਅਤੇ ਹਰੀਸ਼ ਚੌਧਰੀ ਨੂੰ ਭੇਜਣ ਦੀ ਤਿਆਰੀ ਕਰ ਲਈ ਹੈ।
ਇਸ ਦੇ ਨਾਲ ਹੀ ਕੈਪਟਨ ਵਿਰੋਧੀ ਧੜਾ ਵੀ ਆਰ ਪਾਰ ਦੇ ਮੂਡ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਕਈ ਦਿਨਾਂ ਤੋਂ ਲਗਾਤਾਰ ਵਿਧਾਇਕਾਂ ਨਾਲ ਸੰਪਰਕ ਵੀ ਬਣਾ ਰਿਹਾ ਹੈ ਅਤੇ ਅੱਜ ਪੰਜਾਬ ਦੀ ਕਾਂਗਰਸ ਦੀ ਰਾਜਨੀਤੀ ਵਿੱਚ ਬਹੁਤ ਕੁਝ ਨਵਾਂ ਵੇਖਿਆ ਜਾ ਸਕਦਾ ਹੈ।
ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਦੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਵਿੱਚ ਬਹੁਤ ਸਾਰੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਹਰ ਹਾਲਤ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣਗੇ ਅਤੇ ਜੇਕਰ ਵੋਟ ਪਾਉਣ ਦੀ ਗੱਲ ਆਉਂਦੀ ਹੈ ਤਾਂ ਵੀ ਉਹ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕਰਨਗੇ ਜੇਕਰ ਦਬਾਅ ਬਣਾਇਆ ਗਿਆ। ਫਿਰ ਸਰਕਾਰ ਵਿੱਚ ਸੰਵਿਧਾਨਕ ਸੰਕਟ ਹੋ ਸਕਦਾ ਹੈ।
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਮੰਨਿਆ ਕਿ ਵਿਧਾਇਕਾਂ ਨੇ ਹਾਈ ਕਮਾਂਡ ਨੂੰ ਪੱਤਰ ਲਿਖਿਆ ਸੀ, ਜਿਸ ਕਾਰਨ ਅੱਜ ਸੀਐਲਪੀ ਦੀ ਮੀਟਿੰਗ ਬੁਲਾਈ ਗਈ ਹੈ।
11:31 September 18
ਮੁਹੰਮਦ ਮੁਸਤਫਾ ਨੇ ਟਵੀਟ ਕਰ ਕੈਪਟਨ 'ਤੇ ਬਿਨ੍ਹੇ ਨਿਸ਼ਾਨੇ
ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਟਵੀਟ ਕਰਕੇ ਲਿਖਿਆ ਕਿ 2017 ਵਿੱਚ ਪੰਜਾਬ ਨੇ ਸਾਨੂੰ 80 ਵਿਧਾਇਕ ਦਿੱਤੇ ਪਰ ਦੁੱਖ ਦੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਪੰਜਾਬ ਨੂੰ ਇੱਕ ਚੰਗਾ ਮੁੱਖ ਮੰਤਰੀ ਨਹੀਂ ਦੇ ਸਕੀ।
11:21 September 18
ਹਰੀਸ਼ ਰਾਵਤ ਦੀ ਉਤਰਾਖੰਡ 'ਚ ਪਰਿਵਰਤਨ ਯਾਤਰਾ
ਹਰਿਦੁਆਰ ਵਿੱਚ ਕਾਂਗਰਸੀ ਨੇਤਾ ਹਰੀਸ਼ ਰਾਵਤ ਦੀ ਅਗਵਾਹੀ 'ਚ ਪਾਰਟੀ ਵਿੱਚ ਤਿੰਨ ਦਿਨਾਂ ਪਰਿਵਰਤਨ ਯਾਤਰਾ ਅੱਜ ਸ਼ੁਰੂ ਹੋ ਰਹੀ ਹੈ। ਹਰਿਦੁਆਰ ਜਿਲੇ ਵੱਖ-ਵੱਖ ਸ਼ਹਿਰਾਂ ਵਿੱਚ ਯਾਤਰਾ ਕਰਨਗੇ ਇਹ ਯਾਤਰਾ ਸ਼ਾਮ 4:00 ਵਜੇ ਰੁੜਕੀ ਪਹੁੰਚਗੀ ਇਸ ਤਰ੍ਹਾਂ ਯਾਤਰਾ ਵਿੱਚ ਵੀ ਹਰੀਸ਼ ਰਾਵਤ 5:00 ਤੋਂ 6:00 ਵਜੇ ਜਾਣਗੇ। ਸੂਤਰਾਂ ਮੁਤਾਬਕ ਯਾਤਰਾ ਮੁੱਕਣ ਮਗਰੋਂ ਹੀ ਰਾਵਤ ਚੰਡੀਗੜ੍ਹ ਆਉਣਗੇ।
11:09 September 18
ਸੀਐਲਪੀ ਮੀਟਿੰਗ ਬਾਰੇ ਬੋਲੇ ਪਰਗਟ ਸਿੰਘ
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਸੀਐਲਪੀ ਮੀਟਿੰਗ ਬਾਰੇ ਕਿਹਾ ਕਿ ਪਾਰਟੀ ਦੀਆਂ ਕੁਝ ਅੰਦਰੂਨੀ ਨੀਤੀਆਂ ਹਨ, ਇਸ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗ ਬੁਲਾਈ ਗਈ ਹੈ। ਇੱਥੇ ਕੋਈ ਮੁਸ਼ਕਲ ਨਹੀਂ ਹੈ (ਪਾਰਟੀ ਦੇ ਅੰਦਰ), ਮੈਨੂੰ ਲਗਦਾ ਹੈ ਕਿ ਹਰ ਕਿਸੇ ਦਾ ਨਜ਼ਰੀਆ ਹੁੰਦਾ ਹੈ ਅਤੇ ਇਸ ਨੂੰ ਸੀਐਲਪੀ ਦੀ ਮੀਟਿੰਗ ਵਿੱਚ ਸੁਣਿਆ ਜਾਣਾ ਚਾਹੀਦਾ ਹੈ। ਸਮੱਸਿਆ ਕੀ ਹੈ?
11:03 September 18
ਪੰਜਾਬ ਕਾਂਗਰਸ 'ਚ ਆਰ-ਪਾਰ ਦੀ ਲੜਾਈ
ਅੱਜ ਪੰਜਾਬ ਕਾਂਗਰਸ 'ਚ ਆਰ-ਪਾਰ ਦੀ ਲੜਾਈ ਹੈ। ਸ਼ਾਮ 5 ਵਜੇ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ। ਸੋਨੀਆ ਗਾਂਧੀ ਨੇ ਅਜੈ ਮਾਕਨ ਅਤੇ ਹਰੀਸ਼ ਚੌਧਰੀ ਨੂੰ ਨਿਗਰਾਨ ਨਿਯੁਕਤ ਕੀਤਾ ਹੈ। ਇਹ ਦੋਵੇਂ ਆਗੂ ਦੁਪਹਿਰ ਵੇਲੇ ਚੰਡੀਗੜ੍ਹ ਵੀ ਪਹੁੰਚ ਰਹੇ ਹਨ।
10:56 September 18
ਕੈਪਟਨ ਨੇ ਸਿਸਵਾਂ ਫਾਰਮ ਹਾਉਸ ਵਿਖੇ ਸੱਦੀ ਬੈਠਕ
ਸ਼ਾਮ 5 ਵਜੇ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਿਸਵਾਂ ਫਾਰਮ ਹਾਉਸ ਵਿਖੇ ਆਪਣੇ ਖੇਮੇ ਦੇ ਵਿਧਾਇਕਾਂ ਦੀ ਮੀਟਿੰਗ ਬੁਲਾਈ।
10:54 September 18
ਹਰੀਸ਼ ਚੌਧਰੀ ਤੇ ਅਜੇ ਮਾਕਨ ਆਬਜ਼ਰਵਰ ਵਜੋਂ ਹੋਣਗੇ ਸ਼ਾਮਲ
ਰਾਜਸਥਾਨ ਦੇ ਮਾਲ ਮੰਤਰੀ ਹਰੀਸ਼ ਚੌਧਰੀ ਦਿੱਲੀ ਵਿੱਚ ਹਨ ਤੇ ਅੱਜ ਚੰਡੀਗੜ੍ਹ ਜਾਣਗੇ। ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸ਼ਾਮ 5 ਵਜੇ ਚੰਡੀਗੜ੍ਹ ਵਿੱਚ ਹੋਵੇਗੀ, ਸੀਐਮ ਅਮਰਿੰਦਰ ਸਿੰਘ ਦੀ ਕਿਸਮਤ ਬਾਰੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ, ਇਸਦੇ ਲਈ, ਹਰੀਸ਼ ਚੌਧਰੀ ਅਤੇ ਅਜੇ ਮਾਕਨ ਨੂੰ ਨਿਰੀਖਕ ਨਿਯੁਕਤ ਕੀਤਾ ਗਿਆ ਸੀ।
10:32 September 18
ਪੰਜਾਬ ਕਾਂਗਰਸ 'ਚ ਅੱਜ ਫੇਰ ਸਿਆਸੀ ਭੂਚਾਲ
ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) 'ਚ ਚੱਲ ਰਿਹਾ ਕਾਟੋ-ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਬਾਕੀ ਪਾਰਟੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ (Assembly election) ਨੂੰ ਲੈਕੇ ਰਣਨੀਤੀ ਬਣਾਉਣ 'ਚ ਲੱਗੀਆਂ ਹਨ, ਉਥੇ ਕਾਂਗਰਸ 'ਚ ਆਪਸੀ ਖਿੱਚੋਤਾਣ ਲੱਗੀ ਹੋਈ ਹੈ। ਅਜਿਹੇ 'ਚ ਅੱਜ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ। ਹਰੀਸ਼ ਰਾਵਤ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਅੱਜ ਸ਼ਾਮ ਪੰਜ ਵਜੇ ਚੰਡੀਗੜ੍ਹ 'ਚ ਇਹ ਮੀਟਿੰਗ ਹੋਵੇਗੀ।
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Harish Rawa) ਨੇ ਇਹ ਜਾਣਕਾਰੀ ਦਿੱਤੀ। ਦਰਅਸਲ ਵੱਡੀ ਗਿਣਤੀ 'ਚ ਵਿਧਾਇਕਾਂ ਦੀ ਰੀਪ੍ਰੇਜ਼ੇਂਟੇਸ਼ਨ ਮਿਲਣ ਤੋਂ ਬਾਅਦ AICC ਨੇ ਅੱਜ ਚੰਡੀਗੜ੍ਹ 'ਚ CLP ਦੀ ਮੀਟਿੰਗ ਬੁਲਾਈ ਹੈ। ਕਿਆਸਰਾਈਆਂ ਹਨ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦਾ ਵੀ ਫੈਸਲਾ ਹੋ ਸਕਦਾ ਹੈ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ਸੂਬੇ ਦੇ ਮੁੱਖ ਮੰਤਰੀ ਬਣੇ ਰਹਿਣਗੇ ਜਾਂ ਨਹੀਂ।
ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਵੀ ਇਸ ਮੀਟਿੰਗ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਹਰੀਸ਼ ਰਾਵਤ ਵੱਲੋਂ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਇਸ ਮੀਟਿੰਗ 'ਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ।