ਹੈਦਰਾਬਾਦ: ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਜੈਪਾਲ ਰੈਡੀ ਦਾ ਬੀਤੇ ਦਿਨ ਹੈਦਰਾਬਾਦ ਵਿੱਚ ਦੇਹਾਂਤ ਹੋ ਗਿਆ ਹੈ ਅਤੇ ਸਾਰੇ ਰਾਜਨੇਤਾਵਾਂ ਨੇ ਉਨ੍ਹਾਂ ਨੂੰ ਸਰਧਾਂਜਲੀ ਵੀ ਦਿੱਤੀ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਯਾਦ ਆਇਆ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਦੁੱਖ ਦਾ ਪ੍ਰਗਟਾਵਾ ਕੀਤਾ।
ਇੱਥੇ ਇਹ ਜ਼ਿਕਰ ਕਰ ਦਈਏ ਕਿ ਜੈਪਾਲ ਰੈਡੀ ਦਾ ਦੇਹਾਂਤ ਬੀਤੇ ਦਿਨ ਹੋ ਗਿਆ ਸੀ ਜਿਸ ਤੇ ਵੱਡੇ-ਵੱਡੇ ਨੇਤਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।
ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਇਦ ਅੱਜ ਇਹ ਯਾਦ ਆਇਆ ਹੋਵੇਗਾ ਕਿ ਟਵੀਟ ਕਰ ਕੇ ਦੁੱਖ ਸਾਂਝਾ ਕਰਨਾ ਹੈ।
77 ਸਾਲਾ ਜੈਪਾਲ ਰੈਡੀ ਯੂਪੀਏ ਸਰਕਾਰ ਦੇ ਵੇਲੇ ਕੇਂਦਰੀ ਮੰਤਰੀ ਰਹਿ ਚੁੱਕੇ ਹਨ। ਰੈਡੀ ਦਾ ਜਨਮ 16 ਜਨਵਰੀ 1942 ਨੂੰ ਹੈਦਰਾਬਾਦ ਦੇ ਮਦਗੁਲ ਵਿੱਚ ਹੋਇਆ ਸੀ, ਹਾਲਾਂਕਿ ਹੁਣ ਇਹ ਤੇਲੰਗਾਨਾ ਵਿੱਚ ਆਉਂਦਾ ਹੈ। 7 ਮਈ 1960 ਨੂੰ ਲੱਛਮੀ ਨਾਲ ਵਿਆਹ ਹੋਇਆ ਸੀ ਜਿਸ ਤੋਂ ਉਨ੍ਹਾਂ ਦੇ 2 ਮੁੰਡੇ ਅਤੇ 1 ਕੁੜੀ ਹੈ।
ਜੈਪਾਲ ਰੈਡੀ ਨੇ 1988 ਵਿੱਚ ਇੰਦਰ ਕੁਮਾਰ ਗੁਜਰਾਲ ਕੈਬਿਨੇਟ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਦੇ ਰੂਪ ਵਿੱਚ ਕੰਮ ਕੀਤਾ। ਉਨ੍ਹਾਂ ਹੈਦਰਾਬਾਦ ਦੇ ਓਸਮਾਨੀਆ ਯੂਨੀਵਰਸਿਟੀ ਵਿੱਚ ਐੱਮਏ ਦੀ ਪੜ੍ਹਾਈ ਪੂਰੀ ਕੀਤੀ ਸੀ। ਇਸ ਤੋਂ ਇਲਾਵਾ ਉਹ 1969 ਅਤੇ 1984 ਦੇ ਵਿਚਕਾਰ ਆਂਧਰਾ ਪ੍ਰਦੇਸ਼ ਦੇ ਕਲਵੁਕਰਤੀ ਤੋਂ 4 ਵਾਰ ਵਿਧਾਇਕ ਰਹੇ। ਉਹ ਕਾਂਗਰਸ ਦੇ ਮੈਂਬਰ ਸੀ ਪਰ ਐਂਮਰਜੈਂਸੀ ਵੇਲੇ ਉਨ੍ਹਾਂ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹ ਲਿਆ ਸੀ