ਪੰਜਾਬ

punjab

ETV Bharat / city

ਮੁੱਖ ਮੰਤਰੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਨੌਜਵਾਨਾਂ ਨਾਲ ਕਰਨਗੇ ਮੀਟਿੰਗ - ਕੰਮਾਂ ਦੀ ਜ਼ਮੀਨੀ ਪੱਧਰ 'ਤੇ ਹਕੀਕਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਨੌਜਵਾਨਾਂ ਨਾਲ ਮੀਟਿੰਗ ਕਰਨਗੇ। ਇਸ ਬੈਠਕ 'ਚ ਹਲਕਿਆਂ ਦੇ ਵਿਧਾਇਕ ਵੀ ਮੌਜੂਦ ਰਹਿਣਗੇ।

ਫ਼ੋਟੋ
ਫ਼ੋਟੋ

By

Published : May 27, 2021, 8:04 AM IST

ਚੰਡੀਗੜ੍ਹ: ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੂਬੇ ਦੇ ਨੌਜਵਾਨਾਂ ਨਾਲ ਕੋਰੋਨਾ ਮਹਾਮਾਰੀ 'ਤੇ ਠੱਲ ਪਾਉਣ ਸਬੰਧੀ ਚਰਚਾ ਕਰਨਗੇ। ਇਸ ਦੇ ਨਾਲ ਹੀ ਦਿਹਾਤੀ ਅਤੇ ਸ਼ਹਿਰੀ ਨੌਜਵਾਨਾਂ ਨੌਜਵਾਨਾਂ ਤੋਂ ਸਰਕਾਰ ਵੱਲੋਂ ਕੋਰੋਨਾ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਜ਼ਮੀਨੀ ਪੱਧਰ 'ਤੇ ਹਕੀਕਤ ਦਾ ਫੀਡਬੈਕ ਵੀ ਲੈਣਗੇ।

ਸਵੇਰੇ 11 ਵਜੇ ਹੋਣ ਵਾਲੀ ਇਹ ਬੈਠਕ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਇਸ ਮੀਟਿੰਗ ਦਾ ਪ੍ਰਬੰਧ SDM ਦਫਤਰ ਵਿਖੇ ਕੀਤਾ ਜਾਵੇਗਾ ਤੇ ਸਬੰਧਿਤ ਹਲਕੇ ਦੇ ਵਿਧਾਇਕ ਵੀ ਮੀਟਿੰਗ 'ਚ ਮੌਜੂਦ ਰਹਿਣਗੇ।

ਪੰਜਾਬ 'ਚ ਕੋਰੋਨਾ ਦੇ ਮਾਮਲੇ

ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 4,124 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 186 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 24 ਘੰਟਿਆ ਵਿੱਚ 6,397 ਮਰੀਜ਼ ਸਿਹਤਯਾਬ ਵੀ ਹੋਏ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5,52,235 ਹੋ ਗਈ ਹੈ।

ਪੰਜਾਬ ਕੈਬਿਨੇਟ ਦੀ ਬੈਠਕ 2 ਜੂਨ ਨੂੰ ਹੋਵੇਗੀ

ਸੂਬੇ 'ਚ ਕੋਰੋਨਾ ਸਥਿਤੀ ਤੇ ਵੈਕਸੀਨੇਸ਼ਨ ਦਾ ਜਾਇਜ਼ਾ ਲੈਣ ਲਈ ਕੈਪਟਨ ਕੈਬਨਿਟ ਸਮੇਂ ਸਮੇਂ 'ਤੇ ਰਿਵਿਉ ਮੀਟਿੰਗਾਂ ਕਰਦੀ ਹੈ। ਪੰਜਾਬ ਕੈਬਨਿਟ ਦੀ ਅਗਲੀ ਬੈਠਕ 2 ਜੂਨ ਨੂੰ ਹੋਵੇਗੀ।

ABOUT THE AUTHOR

...view details