ਪੰਜਾਬ

punjab

ETV Bharat / city

ਮੁੱਖ ਮੰਤਰੀ ਕੈਪਟਨ ਨੇ ਵਿਦੇਸ਼ ਮੰਤਰੀ ਤੋਂ ਅਫ਼ਗਾਨਿਸਤਾਨ ਦੇ ਸਿੱਖਾਂ ਲਈ ਮੰਗੀ ਮਦਦ - undefined

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਕੋਲੋਂ ਅਪੀਲ ਕੀਤੀ ਕਿ ਅਫ਼ਗਾਨਿਸਤਾਨ ਵਿੱਚ ਸਿੱਖ ਪਰਿਵਾਰਾਂ ਨੂੰ ਵਾਪਸ ਲਿਆਂਦਾ ਜਾਵੇ, ਤਾਂ ਜੋ ਉਨ੍ਹਾਂ ਨੂੰ ਹਮਲਿਆਂ ਦਾ ਸ਼ਿਕਾਰ ਨਾ ਹੋਣਾ ਪਵੇ।

ਫੋਟੋ
ਫੋਟੋ

By

Published : Mar 28, 2020, 2:46 PM IST

ਚੰਡੀਗੜ੍ਹ: ਬੀਤੇ ਕੁਝ ਦਿਨ ਪਹਿਲਾ ਅਫਗਾਨਿਸਤਾਨ ਵਿੱਚ ਘੱਟ ਗਿਣਤੀ ਸਿੱਖ ਬੰਬ ਧਮਾਕੇ ਦੇ ਸ਼ਿਕਾਰ ਹੋਏ ਸਨ, ਜਿਨ੍ਹਾਂ ਵਿੱਚ 28 ਮੌਤਾਂ ਹੋਈਆਂ ਤੇ ਕਈ ਜਖ਼ਮੀ ਹੋਏ। ਇਸ ਉਤੇ ਚਿੰਤਾ ਜਤਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਕੋਲੋਂ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ, "ਅਫਗਾਨਿਸਤਾਨ ਵਿੱਚ ਬਹੁਤ ਸਾਰੇ ਸਿੱਖ ਪਰਿਵਾਰ ਹਨ, ਜੋ ਅਫਗਾਨਿਸਤਾਨ ਤੋਂ ਬਾਹਰ ਆਉਣਾ ਚਾਹੁੰਦੇ ਹਨ। ਤੁਸੀ ਜਲਦੀ ਤੋਂ ਜਲਦੀ ਇਸ ਮਾਮਲੇ ਉੱਤੇ ਕੋਈ ਕਦਮ ਚੁੱਕੋ। ਸੰਕਟ ਦੇ ਇਸ ਪਲ ਵਿੱਚ, ਸਾਡੀ ਸਹਾਇਤਾ ਕਰਨਾ ਫਰਜ਼ ਹੈ।"

ਜ਼ਿਕਰਯੋਗ ਹੈ ਕਿ 25 ਮਾਰਚ ਨੂੰ ਕਾਬੁਲ ਦੇ ਗੁਰਦੁਆਰੇ ਵਿਖੇ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ 28 ਸਿੱਖਾਂ ਦੀ ਮੌਤ ਹੋ ਗਈ ਤੇ ਕਈ ਜਖ਼ਮੀ ਹੋ ਗਏ। ਉਸ ਤੋਂ ਬਾਅਦ ਵੀਰਵਾਰ ਨੂੰ ਸਿੱਖਾਂ ਦੇ ਅੰਤਮ ਸਸਕਾਰ ਕਰਨ ਵਾਲੀ ਥਾਂ ਤੋਂ 50 ਮੀਟਰ ਦੂਰੇ ਉੱਤੇ ਮੁੜ ਹਮਲਾ ਕੀਤਾ ਗਿਆ, ਉਸ ਸਮੇਂ ਕਾਬੁਲ ਗੁਰਦੁਆਰੇ ਵਿੱਚ ਮਾਰੇ ਗਏ ਸਿੱਖਾਂ ਦਾ ਅੰਤਮ ਸਸਕਾਰ ਹੋ ਰਿਹਾ ਸੀ।

For All Latest Updates

ABOUT THE AUTHOR

...view details