ਚੰਡੀਗੜ੍ਹ: ਪੰਜਾਬ ਪੁਲਿਸ ਵਿਭਾਗ ਜਦੋਂ ਵਿਸ਼ਾਲ ਭਰਤੀ ਮੁਹਿੰਮ ਦੇ ਅਗਲੇ ਪੜਾਅ ਲਈ ਤਿਆਰ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਪੁਲਿਸ ਮੁਖੀ ਨੂੰ ਬੀਤੀ 22 ਅਗਸਤ ਨੂੰ ਸਬ-ਇੰਸਪੈਕਟਰਾਂ ਲਈ ਹੋਈ ਲਿਖਤੀ ਪ੍ਰੀਖਿਆ ਦੌਰਾਨ ਧੋਖਾਧੜੀ ਕਰਨ ਲਈ ਛੇ ਵਿਅਕਤੀਆਂ ਨੂੰ ਉਨ੍ਹਾਂ ਦੀ ਸ਼ੱਕੀ ਸ਼ਮੂਲੀਅਤ ਦੇ ਆਧਾਰ ਉਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਪ੍ਰੀਖਿਆ ਦੇ ਪੇਪਰ ਲੀਕ ਹੋਣ, ਧੋਖਾਧੜੀ ਅਤੇ ਨਕਲ ਆਦਿ ਦੇ ਖਿਲਾਫ਼ ਕਾਰਵਾਈ ਤੇਜ਼ ਕਰਨ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਵੱਲੋਂ ਡੀਜੀਪੀ ਨੂੰ ਹੁਕਮ
ਮੁੱਖ ਮੰਤਰੀ ਨੇ ਡੀ.ਜੀ.ਪੀ. (DGP) ਦਿਨਕਰ ਗੁਪਤਾ (Dinker Gupta) ਨੂੰ ਧੋਖੇਬਾਜ਼ਾਂ ਤੇ ਘੁਟਾਲੇਬਾਜ਼ਾਂ ਵੱਲੋਂ ਇਮਤਿਹਾਨ ਪ੍ਰੀਕਿਰਿਆ ਨੂੰ ਲੀਹੋਂ ਲਾਹੁਣ ਤੇ ਸਾਬੋਤਾਜ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਵਿਚ ਸੁੱਰਖਿਆ ਕਦਮ ਹੋਰ ਸਖ਼ਤ ਕਰਨ ਲਈ ਆਖਿਆ ਹੈ।
ਸਿਪਾਹੀ ਤੇ ਹੌਲਦਾਰ ਭਰਤੀ ‘ਚ ਹੋਵੇਗੀ ਸਖ਼ਤੀ
ਮੁੱਖ ਮੰਤਰੀ ਦੀ ਸਖ਼ਤੀ (CM's strictness) ਦੀ ਹਦਾਇਤ ਹੈੱਡ ਕਾਂਸਟੇਬਲਾਂ (ਇਨਵੈਸਟੀਗੇਸ਼ਨ ਕਾਡਰ) (Investigation cadre) ਲਈ ਲਿਖਤੀ ਪ੍ਰੀਖਿਆ ਹੋਣ ਤੋਂ ਪਹਿਲਾਂ ਆਏ ਹਨ। ਇਹ ਪ੍ਰੀਖਿਆ 12 ਸਤੰਬਰ ਤੋਂ 19 ਸਤੰਬਰ ਤੱਕ ਹੋਣੀ ਜਿਸ ਲਈ 75,544 ਉਮੀਦਵਾਰ ਬੈਠਣਗੇ ਜਿਨ੍ਹਾਂ ਨੇ 787 ਅਸਾਮੀਆਂ ਲਈ ਬਿਨੈ ਕੀਤਾ ਹੈ। ਇਸ ਤੋਂ ਬਾਅਦ 25-26 ਸਤੰਬਰ ਨੂੰ ਸਿਪਾਹੀ (ਜ਼ਿਲ੍ਹਾ ਤੇ ਆਰਮਡ ਕਾਡਰ) ਲਈ ਪ੍ਰੀਖਿਆ ਹੋਣੀ ਹੈ ਜਿਸ ਲਈ 4358 ਅਸਾਮੀਆਂ ਲਈ 4,70,775 ਉਮੀਦਵਾਰਾਂ ਨੇ ਬਿਨੈ ਕੀਤਾ ਹੋਇਆ ਹੈ। ਇਸ ਤੋਂ ਬਾਅਦ ਦੇਸ਼ ਵਿਚ ਕਿਸੇ ਵੀ ਸੂਬਾ ਪੁਲਿਸ ਲਈ ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਪੁਲਿਸ ਵਿਚ 2600 ਵਰਦੀਧਾਰੀ ਸਪੈਸ਼ਲਿਸਟਾਂ ਦੀ ਨਿਯੁਕਤੀ ਲਈ ਅਕਤੂਬਰ ਵਿਚ ਇਕ ਹੋਰ ਭਰਤੀ ਮੁਹਿੰਮ ਚਲਾਈ ਜਾਵੇਗੀ।
ਸਬ ਇੰਸਪੈਕਟਰਾਂ ਦੀ ਭਰਤੀ ‘ਚ ਹੋਈ ਸੀ ਗੜਬੜੀ
17 ਤੋਂ 24 ਅਗਸਤ, 2021 ਤੱਕ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਬ-ਇੰਸਪੈਕਟਰਾਂ ਲਈ ਹੋਈ ਲਿਖਤੀ ਪ੍ਰੀਖਿਆ ਦੌਰਾਨ ਬਲੂਟੁੱਥ ਨਾਲ ਸੰਪਰਕ ਸਾਧ ਕੇ ਧੋਖਾਧੜੀ ਕਰਨ ਦੇ ਸਬੰਧ ਵਿਚ ਖੰਨਾ ਪੁਲੀਸ ਵੱਲੋਂ ਛੇ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਸੰਦਰਭ ਵਿਚ ਦਿਨਕਰ ਗੁਪਤਾ ਨੇ ਕਿਹਾ ਕਿ ਸਾਰੇ ਪ੍ਰੀਖਿਆ ਕੇਂਦਰਾਂ ਵਿਚ ਜੈਮਰ ਅਤੇ ਹੋਰ ਬਿਜਲਈ ਉਪਕਰਨ ਲਾਏ ਜਾ ਰਹੇ ਹਨ ਤਾਂ ਕਿ ਇੰਟਰਨੈੱਟ ਜਾਂ ਬਲੂਟੁੱਥ ਦੇ ਅਮਲ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਹੋਰ ਗ੍ਰਿਫਤਾਰੀਆਂ ਵੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਵਿਅਕਤੀ, ਚਾਹੇ ਉਹ ਉਮੀਦਵਾਰ ਹੋਵੇ, ਟਾਊਟ ਹੋਵੇ ਜਾਂ ਪੇਸ਼ੇਵਰ ਘੁਟਾਲੇਬਾਜ਼, ਦੀ ਸ਼ਮੂਲੀਅਤ ਪ੍ਰੀਖਿਆ ਨਾਲ ਸਬੰਧਤ ਗਲਤ ਕੰਮਾਂ ਵਿਚ ਪਾਈ ਗਈ ਤਾਂ ਉਸ ਖਿਲਾਫ਼ ਤੁਰੰਤ ਕਾਰਵਾਈ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ।
ਭਰਤੀ ਪ੍ਰੀਖਿਆ ਦੇ ਅਗਲੇ ਗੇੜ ਵਿਚ ਬੈਠਣ ਵਾਲੇ ਉਮੀਦਵਾਰਾਂ ਨੂੰ ਝਾਂਸਾ ਦੇਣ, ਤਿਕੜਮਬਾਜ਼ੀਆਂ ਕਰਨ ਵਾਲੇ ਅਤੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰਨ ਵਾਲੇ ਟਾਊਟਾਂ, ਧੋਖੇਬਾਜ਼ਾਂ ਅਤੇ ਘੁਟਾਲੇਬਾਜ਼ਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੰਦੇ ਹੋਏ ਡੀ.ਜੀ.ਪੀ. ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਗਲਤ ਢੰਗ-ਤਰੀਕੇ/ਉਕਸਾਹਟ ਵਿਚ ਨੌਕਰੀਆਂ ਦਾ ਕੋਈ ਵੀ ਵਾਅਦਾ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਪੇਸ਼ਕਸ਼/ਵਾਅਦੇ ਕਰਨ ਵਾਲਿਆਂ ਬਾਰੇ ਕਿਸੇ ਤਰ੍ਹਾਂ ਦੀ ਇਤਲਾਹ ਹੈਲਪਲਾਈਨ ਨੰਬਰ 181 ਉਤੇ ਦਿੱਤੀ ਜਾ ਸਕਦੀ ਹੈ ਜੋ ਪੰਜਾਬ ਪੁਲੀਸ ਦੀ 24 ਘੰਟੇ ਕਾਰਜਸ਼ੀਲ ਰਹਿਣ ਵਾਲੀ ਹੈਲਪਲਾਈਨ ਹੈ।
ਪ੍ਰੀਖਿਆ ਕੇਂਦਰਾਂ ‘ਚ ਹੋਵੇਗੀ ਤਲਾਸ਼ੀ