ਪੰਜਾਬ

punjab

ETV Bharat / city

ਕੈਪਟਨ ਨੇ ਗੂਗਲ ਪਲੇਅ ਸਟੋਰ ਤੋਂ ਰੈਫਰੇਂਡਮ 2020 ਐਪ ਨੂੰ ਛੇਤੀ ਹਟਾਉਣ ਦੀ ਕੀਤੀ ਮੰਗ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੂਗਲ ਪਲੇਅ ਸਟੋਰ ਤੋਂ ਰੈਫਰੇਂਡਮ 2020 ਐਪ ਨੂੰ ਛੇਤੀ ਹਟਾਉਣ ਦੀ ਮੰਗ ਕੀਤੀ ਹੈ।

ਫ਼ੋਟੋ।

By

Published : Nov 8, 2019, 4:31 PM IST

ਚੰਡੀਗੜ੍ਹ: ਖ਼ਾਲਿਸਤਾਨੀ ਲਹਿਰ ਨਾਲ ਸਬੰਧਤ ਰੈਫਰੇਂਡਮ 2020 ਦਾ ਗੂਗਲ ਪਲੇਅ ਸਟੋਰ ਉੱਤੇ ਇੱਕ ਐਪ ਲਾਂਚ ਹੋਈ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਧਿਕਾਰੀਆਂ ਨੂੰ ਆਈਟੀ ਦਿੱਗਜਾਂ ਨਾਲ ਮਿਲ ਕੇ ਇਹ ਮਾਮਲਾ ਚੁੱਕਣ ਦੇ ਹੁਕਮ ਦਿੱਤੇ ਹਨ।

ਇੰਨਾ ਹੀ ਨਹੀਂ ਉਨ੍ਹਾਂ ਨੇ ਕੇਂਦਰ ਨੂੰ ਗੂਗਲ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ।

ਟਵੀਟ

ਮੁੱਖ ਮੰਤਰੀ ਨੇ ਹੁਕਮਾਂ ਮੁਤਾਬਕ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ 2020 ਦੀ ਸ਼ੁਰੂਆਤ ਨਾਲ ਹੋਣ ਵਾਲੇ ਖ਼ਤਰੇ ਨਾਲ ਨਜਿੱਠਣ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਵੀ ਕਰ ਰਹੇ ਹਨ। ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਸਿੱਖ ਰੈਫਰੈਂਡਮ ਐਪ ਲਾਂਚ ਹੋਈ ਹੈ।

ਇਹ ਐਪ ਗੂਗਲ ਪਲੇਅਸਟੋਰ ਉੱਤੇ ਡਾਊਨਲੋਡ ਲਈ ਉਪਲੱਬਧ ਹੈ। ਮੁੱਖ ਮੰਤਰੀ ਨੇ ਮੰਗ ਕਰਦਿਆਂ ਕਿਹਾ ਹੈ ਕਿ ਐਪ ਨੂੰ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਐਪ ਭਾਰਤੀ ਸਿੱਖ ਭਾਈਚਾਰੇ ਨੂੰ ਵੰਡਣ ਲਈ ਤਿਆਰ ਕੀਤੇ ਗਏ ਮੌਕਿਆਂ ਦਾ ਲਾਭ ਉਠਾਉਣ ਲਈ ਸਪੱਸ਼ਟ ਤੌਰ ਉੱਤੇ ਮਾੜੇ ਏਜੰਡੇ ਦਾ ਸੰਕੇਤ ਕਰਦਾ ਹੈ।

ABOUT THE AUTHOR

...view details