ਚੰਡੀਗੜ੍ਹ: ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਜਿੱਤ ’ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੁਰਸ਼ ਹਾਕੀ ਟੀਮ ਦੇ ਰੂਪ ’ਚ ਦੇਸ਼ ਦੇ ਲਈ ਮਾਣ ਅਤੇ ਇਤਿਹਾਸ ਪਲ। ਓਲੰਪਿਕ ’ਚ ਜਰਮਨੀ ਨੂੰ ਇੱਕ ਸ਼ਾਨਦਾਰ ਮੈਚ ਚ ਹਰਾ ਕੇ ਕਾਂਸੇ ਦਾ ਤਗਮਾ ਜਿੱਤਿਆ। ਵਧਾਈ ਹੋਵੇ।
ਖੇਡ ਮੰਤਰੀ ਨੇ ਭਾਰਤੀ ਹਾਕੀ ਟੀਮ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਬਹੁਤ ਹੀ ਵਧੀਆ ਮੈਚ ਰਿਹਾ। 41 ਸਾਲ ਬਾਅਦ ਤਗਮਾ ਘਰ ਆਇਆ ਹੈ। ਭਾਰਤ ਅਤੇ ਪੰਜਾਬ ਨੂੰ ਇਸ ਸ਼ਾਨਦਾਰ ਟੀਮ ’ਤੇ ਮਾਣ ਹੈ।
ਦੱਸ ਦਈਏ ਕਿ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਹਾਕੀ ਖਿਡਾਰੀਆਂ ਦੇ ਲਈ ਵੱਡਾ ਐਲਾਨ ਵੀ ਕੀਤਾ ਹੈ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਹਾਕੀ ਟੀਮ ਚ ਖੇਡ ਰਹੇ ਪੰਜਾਬ ਦੇ ਹਰ ਇੱਕ ਖਿਡਾਰੀ ਨੂੰ ਇੱਕ ਇੱਕ ਕਰੋੜ ਦੀ ਇਨਾਮ ਰਾਸ਼ੀ ਦਿੱਤੀ ਜਾਵੇਗੀ।
ਇਹ ਵੀ ਪੜੋ: Tokyo Olympics: ਮੈਦਾਨ ਫਤਿਹ ਕਰਨ ਵਾਲੇ ਹਾਕੀ ਖਿਡਾਰੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਦੱਸ ਦਈਏ ਕਿ ਟੋਕੀਓ ਓਲੰਪਿਕ ਚ ਭਾਰਤੀ ਪੁਰਸ਼ ਹਾਕੀ ਟੀਮ ਨੂੰ 41 ਸਾਲਾਂ ਬਾਅਦ ਭਾਰਤ ਨੂੰ ਹਾਕੀ ’ਚ ਕਾਂਸੇ ਦਾ ਤਗਮਾ ਮਿਲਿਆ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਪੂਰੇ ਭਾਰਤ ਚ ਖੁਸ਼ੀ ਮਨਾਈ ਜਾ ਰਹੀ ਹੈ। ਦੂਜੇ ਪਾਸੇ ਖਿਡਾਰੀਆਂ ਦੇ ਘਰ ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।