ਚੰਡੀਗੜ੍ਹ: ਜ਼ਿਲ੍ਹਾ ਮੁਹਾਲੀ ਦੇ ਪਿੰਡ ਬਹਿਲੋਲ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੱਚਿਆਂ ਨੂੰ ਦੂਜੇ ਪੜਾਅ ਵਿੱਚ ਸਮਾਰਟਫ਼ੋਨ ਵੰਡੇ। ਇਸ ਦੌਰਾਨ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਰਹੇ।
ਸਮਾਰਟਫ਼ੋਨ ਵੰਡਣ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਸੰਬਰ ਮਹੀਨੇ ਦੇ ਖ਼ਤਮ ਹੋਣ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਫੋਨ ਵੰਡ ਦਿੱਤੇ ਜਾਣਗੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਉੱਪਰ ਕੋਈ ਅਸਰ ਨਾ ਪਵੇ ਅਤੇ ਪਹਿਲੇ ਪੜਾਅ ਵਿੱਚ ਪੰਜਾਹ ਹਜ਼ਾਰ ਫੋਨ ਵੰਡੇ ਗਏ ਸਨ। ਅੱਜ ਦੂਸਰੇ ਪੜਾਅ ਵਿਚ ਅੱਸੀ ਹਜ਼ਾਰ ਫ਼ੋਨ ਵੰਡੇ ਗਏ ਹਨ ਅਤੇ ਜਲਦ ਹੀ ਤੀਸਰੇ ਪੜਾਅ ਵਿੱਚ ਬਾਕੀ ਦੇ ਬੱਚਿਆਂ ਨੂੰ ਵੀ ਫੋਨ ਵੰਡ ਦਿੱਤੇ ਜਾਣਗੇ