ਪੰਜਾਬ

punjab

ETV Bharat / city

ਸੀਐੱਮ ਮਾਨ ਦਾ ਵਿਆਹ, ਦੇਖੋ ਕੌਣ ਹੈ ਲਾੜੀ... - ਗੁਰਪ੍ਰੀਤ ਕੌਰ ਦੇ ਨਾਲ ਵਿਆਹ

ਭਲਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿਖੇ ਵਿਆਹ ਕਰਨਗੇ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਵਿਆਹ ਦੇ ਬੰਧਨ ਚ ਬੱਝਣਗੇ।

ਮੁੱਖ ਮੰਤਰੀ ਭਗਵੰਤ ਮਾਨ ਦਾ ਦੂਜਾ ਵਿਆਹ
ਮੁੱਖ ਮੰਤਰੀ ਭਗਵੰਤ ਮਾਨ ਦਾ ਦੂਜਾ ਵਿਆਹ

By

Published : Jul 6, 2022, 1:53 PM IST

Updated : Jul 7, 2022, 6:12 AM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੜ ਤੋਂ ਵਿਆਹ ਦੇ ਬੰਧਨ ਚ ਬੰਝਣ ਜਾ ਰਹੇ ਹਨ। ਦੱਸ ਦਈਏ ਕਿ ਸੀਐੱਮ ਭਗਵੰਤ ਮਾਨ ਡਾਕਟਰ ਗੁਰਪ੍ਰੀਤ ਕੌਰ ਨਾਲ ਉਹ ਦੂਜਾ ਵਿਆਹ ਕਰਨ ਜਾ ਰਹੇ ਹਨ।

ਭਲਕੇ ਸੀਐੱਮ ਮਾਨ ਦਾ ਵਿਆਹ:ਮਿਲੀ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਸੀਐੱਮ ਰਿਹਾਇਸ਼ ਵਿਖੇ ਸਾਦੇ ਤਰੀਕੇ ਦੇ ਨਾਲ ਹੋਵੇਗਾ। ਵਿਆਹ ਸਮਾਗਮ ’ਚ ਘੱਟ ਗਿਣਤੀ ਚ ਮਹਿਮਾਨ ਸ਼ਾਮਲ ਹੋਣਗੇ। ਦੱਸ ਦਈਏ ਕਿ ਸੀਐੱਮ ਮਾਨ ਚੰਡੀਗੜ੍ਹ ਦੇ ਸੈਕਟਰ 8 ’ਚ ਆਨੰਦ ਕਾਰਜ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਵਿਆਹ ਸਮਾਗਮ ਚ ਸ਼ਾਮਲ ਹੋਣਗੇ।

ਡਾ. ਗੁਰਪ੍ਰੀਤ ਕੌਰ ਨਾਲ ਸੀਐੱਮ ਮਾਨ ਦਾ ਵਿਆਹ

ਮਾਂ ਦੀ ਇੱਛਾ ਨੂੰ ਕੀਤਾ ਪੂਰਾ: ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਦੀ ਇੱਛਾ ਸੀ ਕਿ ਉਹ ਆਪਣਾ ਘਰ ਵਸਾਉਣ। ਜਿਸਦੇ ਚੱਲਦੇ ਹੁਣ ਸੀਐੱਮ ਮਾਨ ਦੀ ਇੱਛਾ ’ਤੇ ਬੂਰ ਪਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਕੁੜੀ ਉਨ੍ਹਾਂ ਦੀ ਮਾਤਾ ਅਤੇ ਭੈਣ ਨੇ ਆਪ ਚੁਣੀ ਹੈ।

ਪਹਿਲੀ ਪਤਨੀ ਅਤੇ ਦੋ ਬੱਚੇ ਅਮਰੀਕਾ ’ਚ: ਕਾਬਿਲੇਗੌਰ ਹੈ ਕਿ ਸੀਐੱਮ ਭਗਵੰਤ ਮਾਨ ਦਾ ਤਕਰੀਬਨ 6 ਸਾਲ ਪਹਿਲਾਂ ਤਲਾਕ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਵੀ ਹਨ। ਸੀਐਮ ਮਾਨ ਦੀ ਪਹਿਲੀ ਪਤਨੀ ਅਤੇ ਉਨ੍ਹਾਂ ਦੇ ਦੋਵੇ ਬੱਚੇ ਅਮਰੀਕਾ ਚ ਰਹਿੰਦੇ ਹਨ।

ਇਹ ਵੀ ਪੜੋ:ਕੈਬਨਿਟ ਵਿਸਥਾਰ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ: ਮੁਫਤ ਬਿਜਲੀ ’ਤੇ ਲੱਗੀ ਮੋਹਰ

Last Updated : Jul 7, 2022, 6:12 AM IST

ABOUT THE AUTHOR

...view details