ਪੰਜਾਬ

punjab

ETV Bharat / city

ਕੋਵਿਡ-19: ਮਿਸਾਲੀ ਕਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਸਨਮਾਨ ਲਈ ਵਿਸ਼ੇਸ਼ ਐਵਾਰਡ ਸ਼ੁਰੂ ਕਰਨ ਦਾ ਫ਼ੈਸਲਾ - dgp dinkar gupta

ਕੋਰੋਨਾਵਾਇਰਸ ਵਿਰੁੱਧ ਜੰਗ ਵਿੱਚ ਫਰੰਟਨਾਈਨ ’ਚ ਲੜ ਰਹੇ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਕਰਨ ਅਤੇ ਉਤਸ਼ਾਹ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਨੂੰ ਮੌਜੂਦਾ ਸੰਕਟ ਵਿੱਚ ਆਪਣੀ ਡਿਊਟੀ ਤੋਂ ਅਗਾਂਹ ਵਧ ਕੇ ਵਿਲੱਖਣ ਕੰਮ ਕਰਨ ਵਾਲੇ ਪੁਲਿਸ ਜਵਾਨਾਂ ਲਈ ਨਵਾਂ ਐਵਾਰਡ ਸ਼ੁਰੂ ਕਰਨ ਲਈ ਅਧਿਕਾਰਤ ਕੀਤਾ ਹੈ।

ਪੰਜਾਬ ਪੁਲਿਸ
ਪੰਜਾਬ ਪੁਲਿਸ

By

Published : Apr 6, 2020, 8:04 AM IST

Updated : Apr 6, 2020, 2:09 PM IST

ਚੰਡੀਗੜ: ਕੋਵਿਡ-19 ਵਿਰੁੱਧ ਜੰਗ ਵਿੱਚ ਫਰੰਟਨਾਈਨ ’ਚ ਲੜ ਰਹੇ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਕਰਨ ਅਤੇ ਉਤਸ਼ਾਹ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਨੂੰ ਮੌਜੂਦਾ ਸੰਕਟ ਵਿੱਚ ਆਪਣੀ ਡਿਊਟੀ ਤੋਂ ਅਗਾਂਹ ਵਧ ਕੇ ਵਿਲੱਖਣ ਕੰਮ ਕਰਨ ਵਾਲੇ ਪੁਲਿਸ ਜਵਾਨਾਂ ਲਈ ਨਵਾਂ ਐਵਾਰਡ ਸ਼ੁਰੂ ਕਰਨ ਲਈ ਅਧਿਕਾਰਤ ਕੀਤਾ ਹੈ।

ਕੋਵਿਡ-19: ਮਿਸਾਲੀ ਕਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਸਨਮਾਨ ਲਈ ਵਿਸ਼ੇਸ਼ ਐਵਾਰਡ ਸ਼ੁਰੂ ਕਰਨ ਦਾ ਫ਼ੈਸਲਾ

ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਸਮਾਜ ਪ੍ਰਤੀ ‘ਮਿਸਾਲੀ ਸੇਵਾ ਨਿਭਾਉਣ ਲਈ ਡੀ.ਜੀ.ਪੀ. ਦੇ ਮਾਣ ਤੇ ਸਨਮਾਨ ਲਈ ਪਹਿਲੇ ਦੋ ਮੁਲਾਜ਼ਮਾਂ ਵਿੱਚ ਮੋਗਾ ਦੇ ਏ.ਐਸ.ਆਈ. (ਐਲ.ਆਰ) ਬਿੱਕਰ ਸਿੰਘ ਅਤੇ ਕਾਂਸਟੇਬਲ ਸੁਖਜਿੰਦਰ ਪਾਲ ਸਿੰਘ ਨੂੰ ਚੁਣਿਆ ਗਿਆ ਹੈ। ਇਨ੍ਹਾਂ ਦੋਹਾਂ ਪੁਲਿਸ ਜਵਾਨਾਂ ਨੇ ਦੋ ਦਿਨ ਪਹਿਲਾਂ ਧਰਮਕੋਟ ਦੀ ਇੱਕ ਗਰਭਵਤੀ ਮਹਿਲਾ ਨੂੰ ਦੇਰ ਰਾਤ ਬਹੁਤੇ ਹਸਪਤਾਲਾਂ ਵੱਲੋਂ ਦਾਖ਼ਲ ਕਰਨ ਤੋਂ ਇਨਕਾਰ ਕਰ ਦੇਣ ਤੋਂ ਬਾਅਦ ਬੱਚੇ ਦੇ ਜਨਮ ਲੈਣ ਮੌਕੇ ਉਸ ਦੀ ਮਦਦ ਕੀਤੀ ਸੀ।

ਮਿਸਾਲੀ ਕਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਸਨਮਾਨ ਲਈ ਵਿਸ਼ੇਸ਼ ਐਵਾਰਡ ਸ਼ੁਰੂ ਕਰਨ ਦਾ ਫ਼ੈਸਲਾ

ਇਸ ਤੋਂ ਇਲਾਵਾ ਡੀ.ਜੀ.ਪੀ. ਨੇ ਅੰਮ੍ਰਿਤਸਰ ਦੇ ਕੋਟ ਖਾਲਸਾ ਦੇ ਐਸ.ਐਚ.ਓ. ਸੰਜੀਵ ਕੁਮਾਰ ਨੂੰ ਤੀਜੇ ਐਵਾਰਡ ਲਈ ਚੁਣਿਆ ਜੋ ਸੇਵਾ ਦੀ ਭਾਵਨਾ ਨਾਲ ਗਰੀਬ ਅਤੇ ਭੁੱਖੇ ਲੋਕਾਂ ਨੂੰ ਭੋਜਨ ਛਕਾ ਰਿਹਾ ਹੈ।

ਡੀ.ਜੀ.ਪੀ. ਮੁਤਾਬਕ ਮੁੱਖ ਮੰਤਰੀ ਨੇ ਮੌਜੂਦਾ ਤਾਲਾਬੰਦੀ ਦੌਰਾਨ ਸੂਬੇ ਵਿੱਚ ਲੋਕਾਂ ਦੀ ਸਹਾਇਤਾ ਲਈ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਮਿਸਾਲੀ ਕੰਮਾਂ ਦੀ ਰੌਸ਼ਨੀ ਵਿੱਚ ਇਹ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਸੂਬੇ ਵਿੱਚ ਕਰਫਿਊ ਜਾਰੀ ਹੈ। ਲਗਭ ਗ 50,000 ਪੁਲਿਸ ਜਵਾਨ ਲੋਕਾਂ ਖਾਸ ਕਰਕੇ ਗਰੀਬ, ਬੇਸਹਾਰਿਆਂ, ਬੇਰੋਜ਼ਗਾਰਾਂ ਅਤੇ ਬੇਘਰਿਆਂ ਦੀ ਸਹਾਇਤਾਂ ਲਈ ਮੈਦਾਨ ਵਿੱਚ ਉੱਤਰੇ ਹੋਏ ਹਨ ਅਤੇ ਇੱਥੋਂ ਤੱਕ ਉਹ ਆਪਣੀ ਜੇਬ ਵਿੱਚੋਂ ਵੀ ਖਰਚਾ ਕਰ ਰਹੇ ਹਨ। ਇਨਾਂ ਔਖੇ ਸਮਿਆਂ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਸਾਂਝੇ ਅਤੇ ਵਿਅਕਤੀਗਤ ਰੂਪ ਵਿੱਚ ਦਿਹਾੜੀਦਾਰਾਂ ਅਤੇ ਪਰਵਾਸੀ ਮਜ਼ਦੂਰਾਂ ਜਿਨ੍ਹਾਂ ਕੋਲ ਭੋਜਨ ਜਾਂ ਰਹਿਣ ਲਈ ਕੋਈ ਪੈਸਾ ਵੀ ਨਹੀਂ ਹੈ, ਲਈ ਭਾਈਚਾਰੇ ਨੂੰ ਸੰਗਠਿਤ ਕਰਨ ਵਿੱਚ ਅਗਵਾਈ ਕੀਤੀ ਗਈ ਹੈ।

ਪੁਲਿਸ ਦੇ ਜਵਾਨ ਗੈਰ-ਸਰਕਾਰੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਖਾਸ ਕਰਕੇ ਗੁਰਦੁਆਰਾ ਸਾਹਿਬਾਨ ਨਾਲ ਨੇੜਿਓਂ ਤਾਲਮੇਲ ਕਰ ਰਹੇ ਹਨ ਤਾਂ ਕਿ ਇਨ੍ਹਾਂ ਸਾਰੇ ਲੋਕਾਂ ਦੀ ਸੁਰੱਖਿਆ ਅਤੇ ਦੇਖਭਾਲ ਨੂੰ ਯਕੀਨੀ ਬਣਾਇਆ ਜਾ ਸਕੇ।

Last Updated : Apr 6, 2020, 2:09 PM IST

ABOUT THE AUTHOR

...view details