ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਮੂ ਕਸ਼ਮੀਰ ਦੇ ਸੁੰਦਰਬਾਣੀ ਸੈਕਟਰ ਵਿੱਚ ਕੰਟਰੋਲ ਰੇਖਾ 'ਤੇ ਸ਼ਹੀਦ ਹੋਣ ਵਾਲੇ ਸਿਪਾਹੀ ਸੁਖਬੀਰ ਸਿੰਘ ਲਈ ਦੁੱਖ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਸ਼ਹੀਦ ਸੁਖਬੀਰ ਦੇ ਪਰਿਵਾਰ ਦੀ ਮਾਲੀ ਮਦਦ ਲਈ 50 ਲੱਖ ਰੁਪਏ ਦੀ ਏਕਸ ਗ੍ਰੇਸ਼ੀਆ ਰਾਸ਼ੀ ਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਸ਼ਹੀਦ ਸੁਖਬੀਰ ਦੇ ਪਰਿਵਾਰ ਨੂੰ 50 ਲੱਖ ਦੀ ਮਦਦ, ਸਰਕਾਰੀ ਨੌਕਰੀ ਦਾ ਕੀਤਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਸੁੰਦਰਬਾਣੀ ਸੈਕਟਰ ਵਿੱਚ ਕੰਟਰੋਲ ਰੇਖਾ ਤੇ ਸ਼ਹੀਦ ਹੋਣ ਵਾਲੇ ਜਵਾਨ ਸੁਖਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ 50 ਲੱਖ ਰੁਪਏ ਦੀ ਏਕਸ ਗ੍ਰੇਸ਼ੀਆ ਰਾਸ਼ੀ ਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਜਾਣਕਾਕੀ ਮੁਤਾਬਕ ਸ਼ੁੱਕਰਵਾਰ ਨੂੰ ਸੁੰਦਰਬਾਣੀ ਸੈਕਟਰ (ਜੰਮੂ-ਕਸ਼ਮੀਰ) ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਪਾਕਿਸਤਾਨ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 18 JAK RIF ਦੇ ਸਿਪਾਹੀ ਸੁਖਬੀਰ ਸਿੰਘ ਸ਼ਹੀਦ ਹੋ ਗਏ ਹਨ। ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਕਿਹਾ ਕਿ 22 ਸਾਲਾ ਸਿਪਾਹੀ ਸੁਖਬੀਰ ਸਿੰਘ ਬਹਾਦਰ ਅਤੇ ਉੱਚ ਪ੍ਰੇਰਿਤ ਸਿਪਾਹੀ ਸੀ। ਕੌਮ ਉਸਦੀ ਉੱਤਮ ਕੁਰਬਾਨੀ ਅਤੇ ਕਰਤੱਵ ਪ੍ਰਤੀ ਸਮਰਪਣ ਲਈ ਹਮੇਸ਼ਾ ਉਸ ਦਾ ਕਰਜਦਾਰ ਰਹੇਗਾ।
ਸਿਪਾਹੀ ਸੁਖਬੀਰ ਸਿੰਘ ਤਰਨਤਾਰਨ ਜ਼ਿਲ੍ਹੇ ਦੀ ਤਹਿਸੀਲ ਖਡੂਰ ਸਾਹਿਬ ਦੇ ਪਿੰਡ ਖੁਵਾਸਪੁਰ ਦਾ ਰਹਿਣ ਵਾਲਾ ਸੀ, ਜਿਸ ਦੇ ਪਰਿਵਾਰ ਵਿੱਚ ਪਿਤਾ ਕੁਲਵੰਤ ਸਿੰਘ, ਮਾਂ ਜਸਬੀਰ ਕੌਰ ਤੋਂ ਇਲਾਵਾ ਇੱਕ ਵਿਆਹੁਤਾ ਭਰਾ ਕੁਲਦੀਪ ਸਿੰਘ ਅਤੇ ਦੋ ਭੈਣਾਂ ਦਵਿੰਦਰ ਕੌਰ (ਵਿਆਹੁਤਾ) ਅਤੇ ਕੁਲਵਿੰਦਰ ਕੌਰ ਹੈ।