ਚੰਡੀਗੜ: ਸਮੁੱਚੀ ਚੋਣ ਪ੍ਰਕਿਰਿਆ ਵਿਚ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਪੇਸ਼ੇਵਰਾਂ ਅਤੇ ਗੈਰ ਪੇਸ਼ੇਵਰਾਂ ਲਈ ਇੱਕ ਸ਼ਾਰਟ ਫਿਲਮ ਮੁਕਾਬਲਾ ਕਰਵਾਇਆ ਗਿਆ ਸਨ। ਇਨ੍ਹਾਂ ਮੁਕਾਬਲਿਆ ਦੇ ਨਤੀਜੇ ਇੱਕ ਫੇਸਬੁੱਕ ਲਾਈਵ ਈਵੈਂਟ ਜ਼ਰੀਏੇ ਐਲਾਨੇ ਗਏ। ਮੁਕਾਬਲੇ ਦਾ ਵਿਸ਼ਾ “ਕਲੀਨਿੰਗ ਅਪ ਦ ਇਲੈਕਟੋਰਲ ਸਿਸਟਮ-ਟੂਵਾਰਡਜ਼ ਇਨਫਾਰਮਡ ਐਂਡ ਐਥੀਕਲ ਇਲੈਕਸ਼ਨਜ਼” ਸੀ।
ਇਹ ਮੁਕਾਬਲਾ ਸ਼ਾਰਟ ਫ਼ਿਲਮਾਂ ਅਤੇ ਐਨੀਮੇਸ਼ਨ ਨਾਮੀ ਦੋ ਸ਼੍ਰੇਣੀਆਂ ਵਿੱਚ ਕਰਵਾਇਆ ਗਿਆ। ਉੱਘੇ ਫਿਲਮ ਨਿਰਮਾਤਾਵਾਂ ਅਮਰਦੀਪ ਸਿੰਘ ਗਿੱਲ ਅਤੇ ਨਵਤੇਜ ਸੰਧੂ ਦੀ ਜਿਊਰੀ ਨੇ ਐਂਟਰੀਆਂ ਸਬੰਧੀ ਫੈਸਲਾ ਸੁਣਾਇਆ ਅਤੇ ਹਰੇਕ ਸ਼੍ਰੇਣੀ ਵਿਚ ਪਹਿਲੇ ਤਿੰਨ ਜੇਤੂਆਂ ਦੀ ਚੋਣ ਕੀਤੀ। ਵੱਖ-ਵੱਖ ਸ਼੍ਰੇਣੀਆਂ ਵਿੱਚ ਕੁੱਲ 88 ਐਂਟਰੀਆਂ ਪ੍ਰਾਪਤ ਹੋਈਆਂ ਅਤੇ ਹਰੇਕ ਸ਼੍ਰੇਣੀ ਵਿੱਚ ਚੋਟੀ ਦੀਆਂ ਤਿੰਨ ਐਂਟਰੀਆਂ ਦੀ ਚੋਣ ਕੀਤੀ ਗਈ।
ਸ਼੍ਰੇਣੀ ਅਨੁਸਾਰ ਜਿੱਤਣ ਵਾਲੀਆਂ ਐਂਟਰੀਆਂ ਹੇਠ ਅਨੁਸਾਰ ਹਨ: -
ਸ਼ਾਰਟ ਫਿਲਮ - ਪੇਸ਼ੇਵਰ
ਪਹਿਲਾ ਸਥਾਨ: ਕੇਵਲ ਕ੍ਰਾਂਤੀ ਭਦੌੜ ਅਤੇ ਸਾਹਿਬ ਸੰਧੂ ਭਦੌੜ ਦੁਆਰਾ ਨਸੀਹਤ
ਦੂਜਾ ਸਥਾਨ: ਚੇਤਨਾ ਫਿਲਮਜ਼ ਦੁਆਰਾ ਐਥੀਕਲ ਵੋਟਿੰਗ
ਤੀਸਰਾ ਸਥਾਨ: ਸੁਖਦੇਵ ਲੱਧੜ ਦੁਆਰਾ ਵੋਟ
ਸ਼ਾਰਟ ਫਿਲਮ - ਗੈਰ-ਪੇਸ਼ੇਵਰ