'ਆਪ' ਆਗੂ ਬ੍ਰਹਮ ਸ਼ੰਕਰ ਜਿੰਪਾ ਅਤੇ ਹਰਜੋਤ ਸਿੰਘ ਬੈਂਸ ਨੇ ਪੰਜਾਬ ਮੰਤਰੀ ਮੰਡਲ 'ਚ ਮੰਤਰੀ ਵਜੋਂ ਸਹੁੰ ਚੁੱਕੀ।
ਸੀਐੱਮ 'ਮਾਨ' ਦੇ ਮੰਤਰੀਆਂ ਦੀ ਹੋਈ ਤਾਜਪੋਸ਼ੀ
11:43 March 19
ਮੰਤਰੀ ਮੰਡਲ ਦੇ 10 ਮੰਤਰੀਆਂ ਨੇ ਚੁੱਕੀ ਸਹੁੰ
11:26 March 19
ਆਪਣੀ ਸਾਰੀ ਡਿਊਟੀ ਇਮਾਨਦਾਰੀ ਨਾਲ ਨਿਭਾਵਾਂਗੀ: ਡਾ. ਬਲਜੀਤ ਕੌਰ
ਡਾ. ਬਲਜੀਤ ਕੌਰ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਾ ਹਾਂ। ਇਹ 'ਆਪ' ਦੀ ਚੰਗੀ ਸੋਚ ਹੈ ਕਿ ਉਨ੍ਹਾਂ ਨੇ ਇਕ ਔਰਤ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਹੈ। ਮੈਂ ਆਪਣੀ ਸਾਰੀ ਡਿਊਟੀ ਇਮਾਨਦਾਰੀ ਨਾਲ ਨਿਭਾਵਾਂਗੀ। ਇੱਕ ਔਰਤ ਅਤੇ ਡਾਕਟਰ ਹੋਣ ਦੇ ਨਾਤੇ ਮੈਂ ਔਰਤਾਂ ਅਤੇ ਸਿਹਤ ਖੇਤਰ ਦੇ ਵਿਕਾਸ ਲਈ ਕੰਮ ਕਰਾਂਗੀ
11:23 March 19
ਚਾਰ ਮੰਤਰੀਆਂ ਨੇ ਚੁੱਕੀ ਸਹੁੰ
ਆਪ' ਆਗੂ ਹਰਪਾਲ ਸਿੰਘ ਚੀਮਾ, ਡਾ: ਬਲਜੀਤ ਕੌਰ, ਹਰਭਜਨ ਸਿੰਘ ਈਟੀਓ, ਡਾ: ਵਿਜੇ ਸਿੰਗਲਾ ਨੇ ਪੰਜਾਬ ਮੰਤਰੀ ਮੰਡਲ 'ਚ ਮੰਤਰੀਆਂ ਵਜੋਂ ਸਹੁੰ ਚੁੱਕੀ।
11:00 March 19
ਸੀਐੱਮ ਮਾਨ ਦੇ ਧੀ ਅਤੇ ਪੁੱਤਰ ਵੀ ਸਮਾਗਮ ’ਚ ਪਹੁੰਚੇ
ਪੰਜਾਬ ਦੇ ਮੰਤਰੀ ਮੰਡਲ ਦਾ ਵਿਸਤਾਰ ਸਮਾਗਮ ਜਲਦ ਹੀ ਚੰਡੀਗੜ੍ਹ ਵਿਖੇ ਹੋਵੇਗਾ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਬੱਚੇ ਧੀ ਸੀਰਤ ਕੌਰ ਮਾਨ ਅਤੇ ਪੁੱਤਰ ਦਿਲਸ਼ਾਨ ਮਾਨ ਵੀ ਪਹੁੰਚ ਚੁੱਕੇ ਹਨ।
10:30 March 19
11 ਵਜੇ ਸਹੁੰ ਚੁੱਕ ਸਮਾਗਮ
ਪੰਜਾਬ ਰਾਜਭਵਨ ’ਚ ਅਧਿਕਾਰੀਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਕਈ ਆਗੂ ਵੀ ਰਾਜਭਵਨ ਵਿਖੇ ਪਹੁੰਚ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ 11 ਵਜੇ ਪੰਜਾਬ ਕੈਬਨਿਟ ਦਾ ਸਹੁੰ ਚੁੱਕ ਸਮਾਗਮ ਹੋਵੇਗਾ।
10:09 March 19
ਸੀਐੱਮ ਮਾਨ ਦੇ 10 ਮੰਤਰੀ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਮੰਤਰੀ ਮੰਡਲ ਵਿੱਚੋਂ ਅੱਜ 10 ਮੰਤਰੀ (Announcement of 10 Cabinet Ministers) ਸਹੁੰ ਚੁੱਕਣਗੇ। ਪੰਜਾਬ ਰਾਜਭਵਨ ’ਚ ਅਧਿਕਾਰੀਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਕਈ ਆਗੂ ਵੀ ਰਾਜਭਵਨ ਵਿਖੇ ਪਹੁੰਚ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ 11 ਵਜੇ ਪੰਜਾਬ ਕੈਬਨਿਟ ਦਾ ਸਹੁੰ ਚੁੱਕ ਸਮਾਗਮ ਹੋਵੇਗਾ।
ਦੱਸ ਦਈਏ ਕਿ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਦੀ ਕੈਬਨਿਟ ’ਚ 10 ਕੈਬਨਿਟ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਹੁਣ ਕੈਬਨਿਟ ਵਿੱਚ ਲਏ ਗਏ ਇਨ੍ਹਾਂ 10 ਵਿਧਾਇਕਾਂ ਨੂੰ 19 ਮਾਰਚ ਯਾਨੀ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ (Punjab's new cabinet to be sworn in today) ਜਾਵੇਗੀ।
ਮਾਨ ਨੇ ਕੀਤਾ ਸੀ ਟਵੀਟ
ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ‘ਪੰਜਾਬ ਦਾ ਨਵਾਂ ਮੰਤਰੀ ਮੰਡਲ (New Cabinet of Punjab) ਕੱਲ੍ਹ ਸਹੁੰ ਚੁੱਕੇਗਾ। ਪੰਜਾਬ ਦੇ ਹੋਣ ਵਾਲੇ ਸਾਰੇ ਮੰਤਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਪੰਜਾਬ ਦੇ ਲੋਕਾਂ ਨੇ ਸਾਨੂੰ ਸਾਰਿਆਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਸਾਨੂੰ ਦਿਨ-ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਕਰਨੀ ਹੈ ਅਤੇ ਇੱਕ ਇਮਾਨਦਾਰ ਸਰਕਾਰ ਦੇਣੀ ਹੈ। ਅਸੀਂ ਇੱਕ ਰੰਗਲਾ ਪੰਜਾਬ ਬਣਾਉਣਾ ਹੈ।’
ਇਹ ਵੀ ਪੜੋ:ਭਗਵੰਤ ਮਾਨ ਸਰਕਾਰ ਦੇ 10 ਮੰਤਰੀਆਂ ਵਿੱਚ ਦੋ ਪੁਰਾਣੇ ਚਿਹਰੇ
ਪੰਜਾਬ ਦਾ ਨਵਾਂ ਮੰਤਰੀ ਮੰਡਲ
- ਹਰਪਾਲ ਸਿੰਘ ਚੀਮਾ, ਵਿਧਾਨ ਸਭਾ ਹਲਕਾ ਦਿੜ੍ਹਬਾ
- ਗੁਰਮੀਤ ਸਿੰਘ ਮੀਤ ਹੇਅਰ, ਵਿਧਾਨ ਸਭਾ ਹਲਕਾ ਬਰਨਾਲਾ
- ਡਾ. ਬਲਜੀਤ ਕੌਰ, ਵਿਧਾਨ ਸਭਾ ਹਲਕਾ ਮਲੋਟ
- ਹਰਭਜਨ ਸਿੰਘ ਈ. ਟੀ. ਓ., ਵਿਧਾਨ ਸਭਾ ਹਲਕਾ ਜੰਡਿਆਲਾ
- ਡਾ. ਵਿਜੈ ਸਿੰਗਲਾ, ਵਿਧਾਨ ਸਭਾ ਹਲਕਾ ਮਾਨਸਾ
- ਲਾਲ ਚੰਦ ਕਟਾਰੂਚੱਕ, ਵਿਧਾਨ ਸਭਾ ਹਲਕਾ ਭੋਆ
- ਕੁਲਦੀਪ ਸਿੰਘ ਧਾਲੀਵਾਲ, ਵਿਧਾਨ ਸਭਾ ਹਲਕਾ ਅਜਨਾਲਾ
- ਲਾਲਜੀਤ ਸਿੰਘ ਭੁੱਲਰ, ਵਿਧਾਨ ਸਭਾ ਹਲਕਾ ਪੱਟੀ
- ਬ੍ਰਹਮ ਸ਼ੰਕਰ ਜਿੰਪਾ, ਵਿਧਾਨ ਸਭਾ ਹਲਕਾ ਹੁਸ਼ਿਆਰਪੁਰ
- ਹਰਜੋਤ ਸਿੰਘ ਬੈਂਸ, ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ