ਪੰਜਾਬ

punjab

ETV Bharat / city

ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇਗਾ ਪੰਜਾਬ ਕੈਬਿਨੇਟ ਮੰਤਰੀਆਂ ਦਾ ਵਫ਼ਦ - ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ

26 ਜਨਵਰੀ ਨੂੰ ਟਰੈਕਟਰ ਰੈਲੀ ਤੇ ਲਾਲ ਕਿੱਲ੍ਹੇ 'ਤੇ ਹੋਏ ਹੰਗਾਮੇ ਮਗਰੋਂ ਪੰਜਾਬ ਦੇ ਕਈ ਕਿਸਾਨ ਲਾਪਤਾ ਹਨ। ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਤਿੰਨ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,ਭਾਰਤ ਭੂਸ਼ਣ ਆਸ਼ੂ ,ਸੁਖਬਿੰਦਰ ਸਿੰਘ ਸੁਖ ਸਰਕਾਰੀਆ ਤੇ ਇੱਕ ਵਿਧਾਇਕ ਰਾਜ ਕੁਮਾਰ ਚੱਬੇਵਾਲ ਅੱਜ ਦੁਪਹਿਰ 1 ਵਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।

ਅਮਿਤ ਸ਼ਾਹ ਨੂੰ ਮਿਲੇਗਾ ਪੰਜਾਬ ਕੈਬਿਨੇਟ ਮੰਤਰੀਆਂ ਦਾ ਵਫ਼ਦ
ਅਮਿਤ ਸ਼ਾਹ ਨੂੰ ਮਿਲੇਗਾ ਪੰਜਾਬ ਕੈਬਿਨੇਟ ਮੰਤਰੀਆਂ ਦਾ ਵਫ਼ਦ

By

Published : Feb 1, 2021, 12:30 PM IST

Updated : Feb 1, 2021, 1:18 PM IST

ਚੰਡੀਗੜ੍ਹ :26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਤੇ ਦਿੱਲੀ ਹਿੰਸਾ ਦੇ ਦੌਰਾਨ ਕਈ ਕਿਸਾਨ ਲਾਪਤਾ ਹੋ ਗਏ ਹਨ। ਇਸ ਦੇ ਚਲਦੇ ਲਾਪਤਾ ਕਿਸਾਨਾਂ ਦੀ ਭਾਲ ਲਈ ਇੱਕ ਕਮੇਟੀ ਵੀ ਬਣਾਈ ਗਈ ਹੈ। ਇਸ ਦੇ ਚਲਦੇ ਪੰਜਾਬ ਕੈਬਿਨੇਟ ਦੇ ਮੰਤਰੀਆਂ ਦਾ ਵਫ਼ਦ ਅੱਜ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗਾ।

ਜਾਣਕਾਰੀ ਮੁਤਾਬਕ ਇਸ ਵਫ਼ਦ ਵਿੱਚ ਪੰਜਾਬ ਸਰਕਾਰ ਦੇ ਤਿੰਨ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ ,ਸੁਖਬਿੰਦਰ ਸਿੰਘ ਸੁਖ ਸਰਕਾਰੀਆ ਤੇ ਇੱਕ ਵਿਧਾਇਕ ਰਾਜ ਕੁਮਾਰ ਚੱਬੇਵਾਲ ਸ਼ਾਮਲ ਹਨ। ਇਹ ਵਫ਼ਦ ਅੱਜ ਦੁਪਹਿਰ 1 ਵਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗਾ।

ਇਸ ਬੈਠਕ ਦੌਰਾਨ ਦੌਰਾਨ ਵਫ਼ਦ 26 ਜਨਵਰੀ ਨੂੰ ਟਰੈਕਟਰ ਰੈਲੀ ਤੇ ਲਾਲ ਕਿੱਲ੍ਹੇ 'ਤੇ ਹੋਏ ਹੰਗਾਮੇ ਦੌਰਾਨ ਲਾਪਤਾ ਕਿਸਾਨਾਂ ਅਤੇ ਦਿੱਲੀ ਦੇ ਬਾਰਡਰਾਂ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਬਾਰੇ ਵਿਸ਼ੇਸ਼ ਗੱਲਬਾਤ ਕਰੇਗਾ। ਇਸ ਤੋਂ ਇਲਾਵਾ ਕੈਬਿਨੇਟ ਮੰਤਰੀ, ਕਿਸਾਨਾਂ ਦੀਆਂ ਮੰਗਾਂ ,ਪ੍ਰਦਰਸ਼ਨਕਾਰੀ ਕਿਸਾਨਾਂ ਦੀ ਸੁਰੱਖਿਆ ਦਾ ਮਾਮਲਾ ਵੀ ਚੁੱਕਣਗੇ।

Last Updated : Feb 1, 2021, 1:18 PM IST

ABOUT THE AUTHOR

...view details