ਚੰਡੀਗੜ੍ਹ: ਪੰਜਾਬ ਕੈਬਿਨੇਟ ਦੀ ਮੀਟਿੰਗ ਵਿੱਚ ਕਈ ਅਹਿਮ ਫ਼ੈਸਲੇ ਤੇ ਮੁਹਰ ਲਾਈ ਗਈ ਹੈ। ਇਸ ਮੀਟਿੰਗ ਵਿੱਚ ਪੰਜਾਬ ਵਿਲੇਜ ਕਾਮਨ ਲੈਂਡ ਨਿਯਮ 1964 ਦੇ ਨਿਯਮਾਂ ਵਿੱਚ ਬਦਲਾਅ, ਗ੍ਰਾਮ ਪਚਾਇੰਤ ਨੂੰ ਪਿੰਡਾਂ ਦੇ ਵਿਕਾਸ ਲਈ ਮਦਦ ਕਰਨ ਦਾ ਮੁੱਖ ਟੀਚਾ, ਸ਼ਾਮਲਾਟ ਜ਼ਮੀਨ ਨੂੰ ਸਨਅਤ ਦੇ ਵਿਕਾਸ ਲਈ ਦੇਣ ਦੀ ਮੁਹਰ ਤੇ ਜ਼ਮੀਨ ਬੈਂਕ ਤਿਆਰ ਕਰਕੇ ਸਨਅਤ ਵਿਕਾਸ ਦੀ ਪਹਿਲ ਕਰਨ ਦੇ ਫ਼ੈਸਲੇ ਕੀਤੇ ਗਏ ਹਨ।
ਪੰਜਾਬ ਕੈਬਿਨੇਟ ਦੀ ਮੀਟਿੰਗ ਵਿੱਚ ਲਏ ਗਏ ਕਈ ਅਹਿਮ ਫ਼ੈਸਲੇ
ਪੰਜਾਬ ਕੈਬਿਨੇਟ ਦੀ ਮੀਟਿੰਗ ਵਿੱਚ ਕਈ ਅਹਿਮ ਫ਼ੈਸਲਿਆਂ 'ਤੇ ਮੁਹਰ ਲਾਈ ਗਈ ਹੈ। ਇਸ ਵਿੱਚ ਸਰਕਾਰੀ ਮੁਲਾਜ਼ਮਾਂ, ਸ਼ਾਮਲਾਟ ਜ਼ਮੀਨ ਤੇ ਪਿੰਡ ਦੇ ਵਿਕਾਸ ਸਬੰਧੀ ਕਈ ਫ਼ੈਸਲੇ ਲਏ ਗਏ ਹਨ।
ਪੰਜਾਬ ਕੈਬਿਨੇਟ
ਇਸ ਦੇ ਨਾਲ ਹੀ ਮੀਟਿੰਗ ਵਿੱਚ ਸਰਕਾਰੀ ਮੁਲਾਜ਼ਮਾਂ ਲਈ ਵੱਡਾ ਫ਼ੈਸਲਾ ਲੈਂਦੇ ਹੋਏ ਨਵੀਂ ਪੈਨਸ਼ਨ ਸਕੀਮ ਵਿੱਚ ਸਟੇਟ ਸ਼ੇਅਰ ਵਧਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤਹਿਤ ਪੰਜਾਬ ਸਰਕਾਰ ਦਾ 10 ਤੋਂ 14 ਫ਼ੀਸਦੀ ਹਿੱਸਾ ਹੋਵੇਗਾ ਜੋ ਕਿ 1 ਅਪ੍ਰੈਲ 2019 ਤੋਂ ਲਾਗੂ ਹੋਵੇਗਾ।
ਇਸ ਤੋਂ ਇਲਾਵਾ ਮੀਟਿੰਗ ਵਿੱਚ ਡੈੱਥ ਕਮ ਰਿਟਾਇਰਮੈਂਟ 'ਤੇ ਮੁਲਾਜ਼ਮ ਦੇ ਪਰਿਵਾਰ ਨੂੰ ਗ੍ਰੇਚੂਟੀ ਦੇਣ ਦਾ ਫ਼ੈਸਲਾ ਲਿਆ ਗਿਆ ਤੇ ਇਹ 2004 ਤੋਂ ਬਾਅਦ ਭਰਤੀ ਹੋਏ ਸਾਰੇ ਅਧਿਕਾਰੀਆਂ 'ਤੇ ਲਾਗੂ ਹੋਵੇਗਾ।
Last Updated : Dec 2, 2019, 5:02 PM IST